ਮੁੰਬਈ(ਬਿਊਰੋ)— ਦਿੱਲੀ ਬਾਰ ਕਾਊਂਸਲ ਆਫ ਦਿੱਲੀ ਨੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਤੇ ਐਵਰੈਸਟ ਮਸਾਲਾ ਨੂੰ ਨੋਟਿਸ ਭੇਜਿਆ ਗਿਆ ਹੈ। ਇਹ ਨੋਟਿਸ ਐਵਰੇਸਟ ਮਸਾਲਾ ਦੇ ਵਿਗਿਆਪਨ 'ਚ ਅਮਿਤਾਭ ਬੱਚਨ ਦੇ ਵਕੀਲ ਦੀ ਪੋਸ਼ਾਕ ਪਾਉਣ ਤੇ ਵਕੀਲ ਦਾ ਕਿਰਦਾਰ ਕਰਨ ਲਈ ਨੋਟਿਸ ਭੇਜਿਆ ਗਿਆ ਹੈ। ਬਾਰ ਕਾਊਂਸਲ ਆਫ ਦਿੱਲੀ ਨੇ ਅਮਿਤਾਭ ਬੱਚਨ ਤੇ ਐਵਰੇਸਟ ਮਸਾਲਾ ਤੋਂ ਪੁੱਛਿਆ ਹੈ ਕਿ ਕਿਉਂ ਨਾ ਤੁਹਾਡੇ ਖਿਲਾਫ ਲੀਗਲ ਐਕਸ਼ਨ ਲਿਆ ਜਾਵੇ। ਨੋਟਿਸ ਦਾ ਜਵਾਬ 10 ਦਿਨਾਂ ਦੇ ਅੰਦਰ ਦੇਣ ਨੂੰ ਕਿਹਾ ਗਿਆ ਹੈ। ਇਸ ਤਰ੍ਹਾਂ ਦੇ ਵਿਗਿਆਪਨ ਲਈ ਪਹਿਲਾ ਬਾਰ ਕਾਊਂਸਲ ਤੋਂ ਆਗਿਆ ਲਈ ਜਾਂਦੀ ਹੈ। ਬਿਨਾਂ ਆਗਿਆ ਲਏ ਕਿਵੇਂ ਵਿਗਿਆਪਨ ਦਿਖਾਇਆ ਜਾ ਰਿਹਾ ਹੈ।
ਦੱ ਦੇਈਏ ਕਿ 26 ਅਕਤੂਬਰ ਨੂੰ ਹੋਈ ਬਾਰ ਕਾਊਂਸਲ ਆਫ ਦਿੱਲੀ ਦੀ ਬੈਠਕ 'ਚ ਇਸ ਵਿਗਿਆਪਨ ਦੇ ਮੁੱਦੇ 'ਤੇ ਜ਼ਿਕਰ ਹੋਇਆ ਸੀ। ਲਿਹਾਜਾ ਇਸ ਵਿਗਿਆਪਨ ਨੂੰ ਤੁਰੰਤ ਰੋਕਿਆ ਜਾਵੇ। ਬੀ. ਸੀ. ਡੀ. ਦੇ ਚੇਅਰਮੈਨ ਦੇ ਸੀ ਮਿੱਤਲ ਨੇ ਦੱਸਿਆ ਕਿ ਐਡਵੋਕੇਸੀ ਬਾਡੀ ਨੇ ਚੇਤਾਵਨੀ ਪੱਤਰ ਦਿੱਤਾ ਹੈ ਤੇ ਅਭਿਨੇਤਾ, ਐਵਰੇਸਟ ਮਸਾਲਾ, ਯੂਟਿਊਬ ਤੇ ਮੀਡੀਆ ਨੂੰ ਕਿਹਾ ਕਿ ਭਵਿੱਖ 'ਚ ਕਿਸੇ ਵਿਗਿਆਪਨ 'ਚ ਵਕੀਲਾਂ ਦੀ ਪੋਸ਼ਾਕ ਦਾ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ।