FacebookTwitterg+Mail

ਪੋਤੀ ਨੂੰ ਜਨਮਦਿਨ 'ਤੇ ਅਮਿਤਾਭ ਨੇ ਦਿੱਤੀਆਂ ਦੁਆਵਾਂ

amitabh bachchan
16 November, 2018 01:53:12 PM

ਮੁੰਬਈ (ਬਿਊਰੋ)— ਮਹਾਨਾਇਕ ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਬੀਤੇ ਸਮੇਂ ਦੀਆਂ ਕਈਆਂ ਯਾਦਾਂ ਸ਼ੇਅਰ ਕਰਦੇ ਹਨ। ਤੁਹਾਨੂੰ ਦੱਸ ਦੇਈਏ ਅਮਿਤਾਭ ਬੱਚਨ ਦੀ ਪੋਤਰੀ ਆਰਾਧਿਆ 7 ਸਾਲਾਂ ਦੀ ਹੋ ਚੁੱਕੀ ਹੈ। ਇਸ ਮੌਕੇ ਅਮਿਤਾਭ ਨੇ ਆਪਣੇ ਅਧਿਕਾਰਕ ਬਲੋਗ 'ਤੇ ਆਰਾਧਿਆ ਦੀ ਇਕ ਤਸਵੀਰ ਸ਼ੇਅਰ ਕੀਤੀ ਅਤੇ ਦੁਆਵਾਂ ਦਿੱਤੀਆਂ ਹਨ। ਤਸਵੀਰ 'ਚ ਆਰਾਧਿਆ ਕਾਫੀ ਕਿਊਟ ਲੱਗ ਰਹੀ ਹੈ। ਇਸ ਦੌਰਾਨ ਉਹ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka
ਅਮਿਤਾਭ ਨੇ ਆਰਾਧਿਆ ਨੂੰ ਬਰਥਡੇ ਵਿਸ਼ ਕਰਦੇ ਹੋਏ ਲਿਖਿਆ, ''ਘਰ ਵਾਲਿਆਂ ਦਾ ਆਸ਼ੀਰਵਾਦ ਪੋਤੀ ਨਾਲ ਹਮੇਸ਼ਾ ਰਹਿੰਦਾ ਹੈ। ਤੁਹਾਡੀ ਲੰਬੀ ਉਮਰ ਹੋਵੇ, ਖੁਸ਼ ਰਹੋ। ਤੁਹਾਨੂੰ ਦੱਸ ਦੇਈਏ ਪਿਛਲੇ ਸਾਲ ਆਰਾਧਿਆ ਦਾ ਜਨਮਦਿਨ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ ਸੀ। ਇਸ 'ਚ ਕਈ ਸਾਰੇ ਸਟਾਰ ਕਿਡਜ਼ ਸ਼ਾਮਲ ਹੋਏ ਸਨ। ਫਿਲਹਾਲ ਇਸ ਵਾਰ ਅਜੇ ਤੱਕ ਸਾਫ ਨਹੀਂ ਹੋਇਆ ਕਿ ਬੱਚਨ ਪਰਿਵਾਰ ਆਰਾਧਿਆ ਦਾ ਜਨਮਦਿਨ ਕਿਵੇਂ ਸੈਲੀਬ੍ਰੇਟ ਕਰਨਗੇ।

Punjabi Bollywood Tadka


Tags: Amitabh Bachchan Aaradhya Bachchan Birthday Blog Wish Bollywood Actor

About The Author

Kapil Kumar

Kapil Kumar is content editor at Punjab Kesari