FacebookTwitterg+Mail

ਬਾਕਸ ਆਫਿਸ 'ਤੇ ਹੁਣ ਅਮਿਤਾਭ-ਅਭਿਸ਼ੇਕ ਦਾ ਹੋਵੇਗਾ ਟਕਰਾਅ

amitabh bachchan abhishek bachchan film clash
28 May, 2019 03:24:56 PM

ਮੁੰਬਈ (ਬਿਊਰੋ) - ਬਾਲੀਵੁੱਡ ਐਕਟਰ ਅਭਿਸ਼ੇਕ ਬੱਚਨ ਕਾਫੀ ਦਿਨਾਂ ਬਾਅਦ ਸਿਲਵਰ ਸਕ੍ਰੀਨ 'ਤੇ ਵਾਪਸੀ ਕਰਨ ਜਾ ਰਹੇ ਹਨ। ਉਨ੍ਹਾਂ ਦੀ ਅਖੀਰਲੀ ਫਿਲਮ 'ਮਨਮਰਜ਼ੀਆਂ' ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਫਿਲਮਾਂ ਆਫਰ ਹੋਈਆਂ ਤੇ ਆਖਿਰ ਹੁਣ ਉਹ ਅਨੁਰਾਗ ਬਸੂ ਦੀ ਐਕਸ਼ਨ ਕਾਮੇਡੀ ਫਿਲਮ 'ਚ ਨਜ਼ਰ ਆਉਣਗੇ। ਦਿਲਚਸਪ ਗੱਲ ਇਹ ਹੈ ਕਿ ਜਿਸ ਦਿਨ ਇਹ ਫਿਲਮ ਰਿਲੀਜ਼ ਹੋਵੇਗੀ, ਉਸੇ ਦਿਨ ਅਮਿਤਾਭ ਬੱਚਨ ਦੀ 'ਚਿਹਰੇ' ਫਿਲਮ ਵੀ ਰਿਲੀਜ਼ ਹੋਣ ਜਾ ਰਹੀ ਹੈ ਯਾਨੀ ਕੀ ਹੁਣ ਪਿਓ ਤੇ ਪੁੱਤਰ ਵੀ ਬਾਕਸ ਆਫਿਸ 'ਤੇ ਟਕਰਾਉਣਗੇ। 

ਦੱਸ ਦਈਏ ਕਿ ਐਕਸ਼ਨ ਕਾਮੇਡੀ ਫਿਲਮ 'ਚ ਅਭਿਸ਼ੇਕ ਬੱਚਨ ਤੋਂ ਇਲਾਵਾ ਰਾਜਕੁਮਾਰ ਰਾਓ, ਆਦਿਤਿਆ ਰਾਏ ਕਪੂਰ, ਸਾਨਿਯਾ ਮਲਹੋਤਰਾ, ਪੰਕਜ ਤ੍ਰਿਪਾਠੀ ਤੇ ਫਾਤਿਮਾ ਸਨਾ ਸ਼ੇਖ ਵੀ ਅਹਿਮ ਭੂਮਿਕਾ 'ਚ ਹਨ। ਇਹ ਫਿਲਮ ਅਗਲੇ ਸਾਲ 21 ਫਰਵਰੀ ਨੂੰ ਰਿਲੀਜ਼ ਹੋਵੇਗੀ। ਪਹਿਲਾ ਇਹ ਫਿਲਮ 24 ਜਨਵਰੀ ਨੂੰ ਰਿਲੀਜ਼ ਹੋਣੀ ਸੀ ਪਰ ਕੰਗਣਾ ਰਣੌਤ ਦੀ ਫਿਲਮ 'ਪੰਗਾ' ਕਾਰਨ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਨੂੰ ਵਧਾ ਦਿੱਤਾ ਗਿਆ ਹੈ ਪਰ ਫਿਰ ਵੀ ਇਸ ਫਿਲਮ ਦਾ ਕਲੈਸ਼ ਅਮਿਤਾਭ ਦੀ ਫਿਲਮ ਨਾਲ ਹੋ ਰਿਹਾ ਹੈ। ਅਮਿਤਾਭ ਬੱਚਨ ਦੀ ਫਿਲਮ 'ਚਿਹਰੇ' ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਅਮਿਤਾਭ ਬੱਚਨ ਨਾਲ ਇਮਰਾਨ ਹਾਸ਼ਮੀ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਰੂਮੀ ਜ਼ਾਫਰੀ ਡਾਇਰੈਕਟ ਕਰ ਰਹੇ ਹਨ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਇਹ ਦੋਵੇਂ ਫਿਲਮਾਂ ਕਿਵੇਂ ਇਕ-ਦੂਜੇ ਨੂੰ ਟੱਕਰ ਦਿੰਦੀਆਂ ਹਨ।


Tags: Amitabh Bachchan Abhishek BachchanBollywood Movie ClashFather or Son MoviesBollywood UpdateHindi FilmChehraa

Edited By

Lakhan

Lakhan is News Editor at Jagbani.