ਮੁੰਬਈ(ਬਿਊਰੋ) : ਬਾਲੀਵੁੱਡ ਦੇ 'ਜੈ-ਵੀਰੂ' ਅਮਿਤਾਭ ਬੱਚਨ ਅਤੇ ਧਰਮਿੰਦਰ ਦੀ ਜੋੜੀ ਇਕ-ਦੂਜੇ ਦਾ ਬਹੁਤ ਇੱਜ਼ਤ-ਮਾਣ ਕਰਦੇ ਹਨ। ਬਿੱਗ ਬੀ ਤੇ ਧਰਮਿੰਦਰ ਦੋਵਾਂ ਦਾ ਘਰ ਮੁੰਬਈ ਦੇ ਜੁਹੂ ਇਲਾਕੇ 'ਚ ਹਨ ਅਤੇ ਦੋਵੇਂ ਇਕ-ਦੂਜੇ ਦੇ ਗੁਆਂਢੀ ਵੀ ਹਨ। ਅਮਿਤਾਭ ਬੱਚਨ ਦਾ ਪਰਿਵਾਰ ਅਕਸਰ ਹੀ ਕੋਈ ਨਾ ਕੋਈ ਸਮਾਜ ਸੇਵਾ ਦਾ ਕੰਮ ਕਰਦਾ ਰਹਿੰਦਾ ਤੇ ਅਕਸਰ ਉਦੋਂ ਹੀ ਸ਼ੋਸ਼ਲ ਮੀਡੀਆ 'ਤੇ ਦੱਸ ਦਿੰਦਾ ਹੈ। ਹਾਲਾਂਕਿ ਧਰਮਿੰਦਰ ਦਾ ਪਰਿਵਾਰ ਵੀ ਸਮਾਜ ਸੇਵਾ 'ਚ ਕਿਸੇ ਤੋਂ ਪਿੱਛੇ ਨਹੀਂ ਹੈ ਸਗੋਂ ਉਨ੍ਹਾਂ ਵਲੋਂ ਇੰਝ ਸ਼ੋਸ਼ਲ ਮੀਡੀਆ 'ਤੇ ਰੌਲਾ ਨਹੀਂ ਪਾਇਆ ਜਾਂਦਾ।
ਬਾਲੀਵੁੱਡ ਸੁਪਰ ਸਟਾਰ ਧਰਮਿੰਦਰ ਨੇ ਪੰਜਾਬ ਦੇ ਕਾਫੀ ਕਿਸਾਨਾਂ ਦੀ ਮਦਦ ਕਰ ਚੁੱਕੇ ਹਨ, ਜਿਸ ਦੇ ਚਲਦੇ ਕਈ ਲੋਕ ਉਨ੍ਹਾਂ ਤੋਂ ਵੱਖੋ-ਵੱਖ ਤਰ੍ਹਾਂ ਦੀ ਸਹਾਇਤਾ ਮੰਗਦੇ ਰਹਿੰਦੇ ਹਨ। ਧਰਮਿੰਦਰ ਸਾਰਿਆਂ ਦੀ ਮਦਦ ਕਰਦੇ ਹਨ ਪਰ ਇਸ ਦਾ ਜ਼ਿਕਰ ਕਿਸੇ ਨਾਲ ਨਹੀਂ ਕਰਦੇ। ਇਸ ਤਰ੍ਹਾਂ ਅਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚਲਦੇ ਸੰਨੀ ਦਿਓਲ ਵੀ ਪਿਛੇ ਨਹੀਂ ਹੈ। ਸੰਨੀ ਨੇ ਦੁਬਈ 'ਚ ਸ਼ੁਰੂ ਹੋਏ ਕ੍ਰਿਕੇਟ ਦੇ ਨਵੇਂ ਫਾਰਮੇਟ ਟੀ-10 ਲਈ ਵੱਡਾ ਯੋਗਦਾਨ ਪਾਇਆ ਹੈ ਪਰ ਉਸ ਵਲੋਂ ਕੀਤੀਆਂ ਸਮਾਜਸੇਵਾਵਾਂ ਦਾ ਕਦੇ ਕੋਈ ਪਹਿਲੂ ਸਾਹਮਣੇ ਨਹੀਂ ਆਇਆ। ਇਸ ਤੋਂ ਇਲਾਵਾ ਮੁੰਬਈ 'ਚ ਅਵਾਰਾ ਕੁੱਤਿਆਂ ਲਈ ਵੀ ਸੇਵਾ ਦਾ ਕੰਮ ਕੀਤਾ ਹੈ। ਜਦੋਂ ਵੀ ਮੌਕਾ ਮਿਲਦਾ ਹੈ ਉਹ ਜਨਵਾਰਾਂ ਲਈ ਕੁਝ ਨਾ ਕੁਝ ਕਰਦੇ ਰਹਿੰਦੇ ਹਨ।
ਦੱਸ ਦੇਈਏ ਕਿ ਸੰਨੀ ਦਿਓਲ ਨੂੰ ਕੁੱਤਿਆਂ ਨਾਲ ਕਾਫੀ ਪਿਆਰ ਹੈ, ਜਿਸ ਕਾਰਨ ਉਸ ਨੇ ਕਈ ਕੁੱਤੇ ਪਾਲੇ ਹੋਏ ਹਨ। ਇਸ ਸਾਲ ਰਿਲੀਜ਼ ਹੋਈ 'ਯਮਲਾ ਪਗਲਾ ਦੀਵਾਨਾ ਫਿਰ ਸੇ' 'ਚ ਧਰਮਿੰਦਰ ਅਪਣੇ ਦੋਵੇਂ ਪੁੱਤਰ ਸੰਨੀ ਦਿਓਲ ਤੇ ਬੌਬੀ ਦਿਓਲ ਨਾਲ ਨਜ਼ਰ ਆਏ ਸਨ।