FacebookTwitterg+Mail

ਇਮਰਾਨ ਹਾਸ਼ਮੀ ਪਹਿਲੀ ਵਾਰ ਕਰਨਗੇ ਬਿੱਗ ਬੀ ਨਾਲ ਸਕ੍ਰੀਨ ਸ਼ੇਅਰ

amitabh bachchan and emraan hashmi starrer finally gets its title
11 May, 2019 09:35:53 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਜਲਦ ਹੀ ਫਿਲਮ 'ਚਿਹਰੇ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਫਿਲਮ ਦਾ ਟਾਈਟਲ ਦਾ ਵੀ ਐਲਾਨ ਹੋ ਗਿਆ ਹੈ। ਫਿਲਮ ਦਾ ਨਾਂ 'ਚਿਹਰੇ' ਰੱਖਿਆ ਹੈ।

 

ਕੁਝ ਦਿਨ ਪਹਿਲਾਂ ਹੀ ਮੇਕਰਸ ਨੇ ਸਾਰੀ ਟੀਮ ਨਾਲ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰ ਇਸ ਦੀ ਜਾਣਕਾਰੀ ਦਿੱਤੀ ਸੀ। ਇਸ ਫਿਲਮ ਨੂੰ ਆਨੰਦ ਪੰਡਿਤ ਡਾਇਰੈਕਟ ਕਰ ਰਹੇ ਹਨ। ਫਿਲਮ 'ਚ ਦੋਵੇਂ ਸਟਾਰਸ ਪਹਿਲੀ ਵਾਰ ਕੰਮ ਕਰ ਰਹੇ ਹਨ ਪਰ ਦੋਵਾਂ ਦੀ ਫਿਲਮ ਦੀ ਕਹਾਣੀ ਕੀ ਹੋਵੇਗੀ, ਇਸ ਬਾਰੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਹੋਇਆ। ਇਹ ਫਿਲਮ ਅਗਲੇ ਸਾਲ 21 ਫਰਵਰੀ ਨੂੰ ਰਿਲੀਜ਼ ਹੋਣੀ ਹੈ।


ਦੱਸ ਦਈਏ ਕਿ ਬਿੱਗ ਬੀ ਨੂੰ ਕੁਝ ਸਮਾਂ ਪਹਿਲਾਂ ਦਰਸ਼ਕਾਂ ਨੇ 'ਬਦਲਾ' ਫਿਲਮ 'ਚ ਦੇਖਿਆ ਸੀ। ਇਸ ਦੇ ਨਾਲ ਹੀ ਜਲਦ ਹੀ ਉਹ ਰਣਬੀਰ-ਆਲੀਆ ਭੱਟ ਦੀ ਬ੍ਰਹਮਾਸਤਰ 'ਚ ਵੀ ਨਜ਼ਰ ਆਉਣਗੇ। ਉਥੇ ਹੀ ਇਮਰਾਨ ਹਾਸ਼ਮੀ ਪਿਛਲੇ ਦਿਨੀਂ 'ਚੀਟ ਇੰਡੀਆ' 'ਚ ਦਮਦਾਰ ਕਿਰਦਾਰ ਨਿਭਾਅ ਦਰਸ਼ਕਾਂ ਸਾਹਮਣੇ ਆਏ ਸੀ। ਹਾਲਾਂਕਿ ਇਹ ਫਿਲਮ ਬੁਰੀ ਤਰ੍ਹਾਂ ਫਲੌਪ ਹੋਈ ਸੀ। ਇਸ ਤੋਂ ਬਾਅਦ ਇਮਰਾਨ ਦੀ ਇਹ ਅਗਲੀ ਫਿਲਮ ਹੈ, ਜਿਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।


Tags: Emraan HashmiAmitabh BachchanTaran AdarshTwitterKriti KharbandaRhea ChakrabortySiddhanth Kapoor

Edited By

Sunita

Sunita is News Editor at Jagbani.