ਮੁੰਬਈ (ਬਿਊਰੋ) : ਬਾਲੀਵੁੱਡ 'ਚ ਆਪਣੀ ਬਿਹਤਰੀਨ ਅਦਾਕਾਰੀ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾਉਣ ਵਾਲੇ ਐਕਟਰ ਕਾਦਰ ਖਾਨ ਦੀ ਹਾਲਤ ਕਾਫੀ ਗੰਭੀਰ ਹੈ। ਖਬਰਾਂ ਮੁਤਾਬਕ, ਕਾਦਰ ਖਾਨ ਨੂੰ ਬਾਈਪੇਪ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਉਨ੍ਹਾਂ ਦੀ ਉਮਰ 81 ਸਾਲ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਦਰ ਖਾਨ ਪੀ. ਐੱਸ. ਪੀ. ਦੇ ਸ਼ਿਕਾਰ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਕਾਦਰ ਖਾਨ ਦੀ ਸਿਹਤ ਵਿਗੜਨ ਤੋਂ ਬਾਅਦ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਉਨ੍ਹਾਂ ਦੀ ਸਲਾਮਤੀ ਲਈ ਪ੍ਰਮਾਤਮਾ ਤੋਂ ਦੁਆ ਮੰਗੀ ਹੈ। ਬਿੱਗ ਬੀ ਨੇ ਟਵੀਟ ਕਰਦੇ ਹੋਏ ਲਿਖਿਆ, ''ਕਾਦਰ ਖਾਨ, ਐਕਟਰ ਤੇ ਟੈਲੇਂਟ ਨਾਲ ਭਰਪੂਰ ਰਾਈਟਰ ਬੀਮਾਰੀ ਕਾਰਨ ਹਸਪਤਾਲ 'ਚ ਭਰਤੀ ਹੈ। ਉਨ੍ਹਾਂ ਦੀ ਸਿਹਤ ਲਈ ਦੁਆਵਾਂ ਕਰੋ।''
ਦੱਸ ਦੇਈਏ ਕਿ ਕਾਦਰ ਖਾਨ ਨੂੰ ਸਾਹ ਲੈਣ 'ਚ ਕਾਫੀ ਮੁਸ਼ਕਿਲ ਹੋ ਰਹੀ ਹੈ, ਜਿਸ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਬਾਈਪੇਪ ਵੈਂਟੀਲੇਟਰ 'ਤੇ ਰੱਖਿਆ ਹੈ। ਇਸ ਦੇ ਨਾਲ ਹੀ ਡਾਕਟਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਨਿਮੋਨੀਆ ਦੇ ਲੱਛਣ ਵੀ ਹਨ। ਸਰਫਰਾਜ ਮੁਤਾਬਕ, ਡਾਕਟਰਾਂ ਦੀ ਇਕ ਟੀਮ ਲਗਾਤਾਰ ਉਨ੍ਹਾਂ ਦਾ ਖਿਆਲ ਰੱਖ ਰਹੀ ਹੈ।
ਦੱਸਣਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਕਾਦਰ ਖਾਨ ਦੇ ਗੋਢਿਆਂ 'ਚ ਦਰਦ ਹੈ ਅਤੇ ਉਨ੍ਹਾਂ ਨੂੰ ਡਾਈਬਿਟੀਜ਼ ਵੀ ਹੈ। ਗੋਢਿਆਂ 'ਚ ਦਰਦ ਕਾਰਨ ਉਹ ਆਪਣਾ ਜ਼ਿਆਦਾ ਸਮਾਂ ਵਹੀਲ-ਚੇਅਰ 'ਤੇ ਹੀ ਬਿਤਾਉਂਦੇ ਹਨ। ਇਸ ਲਈ ਉਨ੍ਹਾਂ ਦਾ ਆਪ੍ਰੇਸ਼ਨ ਵੀ ਹੋਇਆ ਸੀ ਪਰ ਗਲਤ ਆਪ੍ਰੇਸ਼ਨ ਕਰਕੇ ਉਨ੍ਹਾਂ ਦੀ ਸਿਹਤ 'ਚ ਹੋਰ ਵੀ ਗਿਰਾਵਤ ਆ ਗਈ ਸੀ। ਸਾਲ 2015 'ਚ ਉਹ ਹਰੀਦੁਆਰ ਬਾਬਾ ਰਾਮਦੇਵ ਦੇ ਆਸ਼ਰਮ 'ਚ ਇਲਾਜ਼ ਲਈ ਵੀ ਭਰਤੀ ਹੋਏ ਸੀ, ਪਰ ਉਨ੍ਹਾਂ ਨੁੰ ਕੋਈ ਫਾਈਦਾ ਨਹੀਂ ਹੋਇਆ