FacebookTwitterg+Mail

'ਉੜਾ ਆੜਾ' ਦੀ ਅਦਾਕਾਰਾ ਨੂੰ ਕਿਉਂ ਪਸੰਦ ਹੈ ਬਿੱਗ ਬੀ ਦਾ ਇਹ ਗੀਤ, ਜਾਣੋ

amitabh bachchan and neeru bajwa
20 January, 2019 03:13:50 PM

ਜਲੰਧਰ (ਬਿਊਰੋ) : ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਅਦਾਕਾਰੀ ਤੇ ਖੂਬਸੂਰਤੀ ਦੇ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾਇਆ ਪਿਆ ਹੈ। ਅਦਾਕਾਰਾ ਨੀਰੂ ਬਾਜਵਾ ਨੇ ਪੰਜਾਬੀ ਫਿਲਮੀ ਜਗਤ ਨੂੰ ਕਈ ਹਿੱਟ ਤੇ ਵਧੀਆ ਮੂਵੀਆਂ ਦਿੱਤੀਆਂ ਹਨ। ਨੀਰੂ ਬਾਜਵਾ, ਜੋ ਕਿ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਸਰੋਤਿਆਂ ਦੇ ਨਾਲ ਜੁੜੀ ਰਹਿੰਦੀ ਹੈ ਅਤੇ ਇਸ ਵਾਰ ਉਨ੍ਹਾਂ ਨੇ ਇਕ ਗੀਤ ਦੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨਜ਼ਰ ਆ ਰਹੇ ਹਨ। ਇਹ ਵੀਡੀਓ ਕਲਿੱਪ ਬਿੱਗ ਬੀ ਦੀ ਸੁਪਰਹਿੱਟ ਹਿੰਦੀ ਫਿਲਮ 'ਸ਼ਰਾਬੀ' ਦੇ ਗੀਤ 'ਇੰਤਹਾ ਹੋ ਗਈ ਇੰਤਜ਼ਾਰ ਕਿ ਆਈ ਨਾ ਕੁਛ ਖਬਰ ਮੇਰੇ ਯਾਰ ਕਿ' ਹੈ, ਜੋ ਕਿ ਨੀਰੂ ਬਾਜਵਾ ਦਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਮਨਪਸੰਦੀਦਾ ਗੀਤ ਮੰਨਿਆ ਗਿਆ ਹੈ ਅਤੇ ਨਾਲ ਹੀ ਉਨ੍ਹਾਂ ਨੇ ਆਪਣੇ ਡੈਡੀ ਨੂੰ ਸਿਨੇਮਾ ਦੇ ਜਾਦੂਮਈ ਸੰਸਾਰ ਨਾਲ ਜਾਣੂ ਕਰਵਾਉਣ ਲਈ ਧੰਨਵਾਦ ਕੀਤਾ ਹੈ। 

 
 
 
 
 
 
 
 
 
 
 
 
 
 

Still my fav ... thank you DAD for introducing me to the magical world of cinema ❤️

A post shared by Neeru Bajwa (@neerubajwa) on Jan 18, 2019 at 11:25pm PST


ਦੱਸਣਯੋਗ ਹੈ ਕਿ ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਉੜਾ ਆੜਾ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਪੰਜਾਬੀ ਗਾਇਕ ਤਰਸੇਮ ਜੱਸੜ ਵੀ ਨਜ਼ਰ ਆਉਣਗੇ। ਇਸ ਫਿਲਮ 'ਚ ਪਾਲੀਵੁੱਡ ਫਿਲਮ ਇੰਡਸਟਰੀ ਦੇ ਕਈ ਨਾਮੀ ਕਲਾਕਾਰ ਨਜ਼ਰ ਆਉਣਗੇ। ਦੱਸ ਦੇਈਏ ਕਿ ਉਨ੍ਹਾਂ ਦੀ ਇਹ ਫਿਲਮ 1 ਫਰਵਰੀ 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।  

 
 
 
 
 
 
 
 
 
 
 
 
 
 

Uda Aida Feb 1 🙏🏼

A post shared by Neeru Bajwa (@neerubajwa) on Jan 17, 2019 at 8:34pm PST


Tags: Amitabh Bachchan Neeru Bajwa Uda AidaTarsem Jassar Rrupaali Gupta Deepak Gupta Ksshitij Chaudhary Naresh Kathooria

Edited By

Sunita

Sunita is News Editor at Jagbani.