ਨਵੀਂ ਦਿੱਲੀ(ਬਿਊਰੋ)— ਦਿੱਲੀ ਪਰੇਡ 'ਚ ਪੁੱਜੇ ਬਾਲੀਵੁੱਡ ਮਸ਼ਹੂਰ ਅਭਿਨੇਤਾ ਅਮਿਤਾਭ ਬੱਚਨ, ਟਵਿਟਰ 'ਤੇ ਲਿਖਿਆ ਇਕ ਇਮੋਸ਼ਨਲ (ਭਾਵੁਕ) ਮੈਸੇਜ ਸਦੀ ਦੇ ਮੇਗਾਸਟਾਰ ਐਕਟਰ ਅਮਿਤਾਭ ਬੱਚਨ ਗਣਤੰਤਰ ਦਿਵਸ ਦੇ ਖਾਸ ਮੌਕੇ 'ਤੇ 26 ਜਨਵਰੀ ਨੂੰ ਦਿੱਲੀ 'ਚ ਮੌਜ਼ੂਦ ਰਹੇ। ਅਮਿਤਾਭ ਨੇ ਦਿੱਲੀ 'ਚ ਗਣਤੰਤਰ ਦਿਵਸ ਪਰੇਡ ਨੂੰ ਦੇਖ ਕੇ ਭਾਵੁਕ ਹੋ ਗਏ। ਅਮਿਤਾਭ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਮੈਸੇਜ ਵੀ ਸ਼ੇਅਰ ਕੀਤਾ ਹੈ। ਅਮਿਤਾਭ ਨੇ ਟਵਿਟਰ 'ਤੇ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਲਿਖਿਆ, ''ਦਿੱਲੀ 'ਚ ਗਣਤੰਤਰ ਦਿਵਸ ਦੀ ਪਰੇਡ ਦੇਖ ਰਿਹਾ ਹਾਂ। ਮਾਣ ਦਾ ਪਲ... ਆਰਮੀ ਨੂੰ ਮਾਰਚ ਪਾਸਟ ਕਰਦੇ ਦੇਖ ਕੇ ਅੱਖਾਂ 'ਚੋਂ ਹੰਝੂ ਨਿਕਲ ਆਉਂਦੇ ਹਨ...ਦਿੱਲੀ ਦੀਆਂ ਯਾਦਾਂ ਤਾਜਾ ਹੋ ਗਈਆਂ। ਜਦੋਂ ਅਸੀਂ ਇਹ ਪਰੇਡ ਦੇਖਣ ਆਉਂਦੇ ਸਨ। ਜੈ ਹਿੰਦ!!
ਬਾਲੀਵੁੱਡ ਦੇ ਇਕ ਹੋਰ ਬੇਹਿਤਰੀਨ ਐਕਟਰ ਅਨੁਪਮ ਖੇਰ ਨੇ ਵੀ ਆਪਣੇ ਟਵਿਟਰ ਹੈਂਡਲ 'ਤੇ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਇਕ ਵੀਡੀਓ ਪੋਸਟ ਕੀਤੀ।
ਇਸ ਤੋਂ ਇਲਾਵਾ ਸਲਮਾਨ ਖਾਨ, ਰਣਵੀਰ ਸਿੰਘ ਨੇ ਵਧਾਈ ਦਿੱਤੀ।