FacebookTwitterg+Mail

#MeToo: ਅਮਿਤਾਭ ਬੱਚਨ 'ਤੇ ਭੜਕੀ ਸਪਨਾ ਭਵਨਾਨੀ, ਕਿਹਾ 'ਜਲਦ ਸੱਚਾਈ ਆਵੇਗੀ ਸਾਹਮਣੇ'

amitabh bachchan and sapna bhavnani
13 October, 2018 02:31:02 PM

ਮੁੰਬਈ(ਬਿਊਰੋ)— ਭਾਰਤ 'ਚ #MeToo ਮੂਮੈਂਟ ਸ਼ੁਰੂ ਹੋਣ ਤੋਂ ਬਾਅਦ ਕਈ ਬਾਲੀਵੁੱਡ ਦੇ ਦਿੱਗਜ਼ ਲੋਕਾਂ 'ਤੇ ਸੈਕਸੁਅਲ ਹੈਰਸਮੈਂਟ ਦੇ ਦੋਸ਼ ਲੱਗ ਚੁੱਕੇ ਹਨ। ਇਨ੍ਹਾਂ ਲੋਕਾਂ 'ਚ ਆਲੋਕ ਨਾਥ, ਵਿਕਾਸ ਬਹਿਲ, ਨਾਨਾ ਪਾਟੇਕਰ, ਅਨੂ ਮਲਿਕ, ਸਾਜਿਦ ਖਾਨ, ਕੈਲਾਸ਼ ਖੇਰ ਵਰਗੇ ਵੱਡੇ ਸਿਤਾਰਿਆਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਸੈਲੀਬ੍ਰਿਟੀਜ਼ 'ਤੇ ਇਕ ਜਾਂ ਜ਼ਿਆਦਾ ਲੋਕਾਂ ਨੇ ਸਨਸਨੀਖੇਜ ਦੋਸ਼ ਲਾਏ ਹਨ। 

Punjabi Bollywood Tadka
ਦੱਸ ਦੇਈਏ ਕਿ ਹੇਅਰ ਸਟਾਈਲਿਸਟ ਸਪਨਾ ਭਵਨਾਨੀ ਨੇ ਟਵਿਟਰ 'ਤੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ 'ਤੇ ਸ਼ਬਦਾ ਦਾ ਹਮਲਾ ਕੀਤਾ ਹੈ। ਉਨ੍ਹਾਂ ਨੇ #ਮੀਟੂ ਮੂਮੈਂਟ 'ਤੇ ਲਿਖੀ ਗਈ ਅਮਿਤਾਭ ਦੀ ਪੋਸਟ ਨੂੰ ਸ਼ੇਅਰ ਕਰਦਿਆਂ ਹੋਏ ਲਿਖਿਆ, ''ਇਹ ਸ਼ਾਇਦ ਦੁਨੀਆ ਦਾ ਸਭ ਤੋਂ ਵੱਡਾ ਝੂਠ ਸਹੈ। ਸਰ 'ਪਿੰਕ' ਫਿਲਮ ਰਿਲੀਜ਼ ਹੋ ਕੇ ਜਾ ਚੁੱਕੀ ਹੈ ਅਤੇ ਇਸੇ ਤਰ੍ਹਾਂ ਤੁਹਾਡੀ ਐਕਟੀਵਿਸਟ ਦੀ ਇਸ ਅਕਸ ਨਾਲ ਵੀ ਅਜਿਹਾ ਹੀ ਹੋਵੇਗਾ। ਤੁਹਾਡਾ ਸੱਚ ਬਹੁਤ ਜਲਦ ਸਾਹਮਣੇ ਆਵੇਗਾ।''

Punjabi Bollywood Tadka

ਮਹਿਲਾਵਾਂ ਨੂੰ ਸਾਹਮਣੇ ਆਉਣ ਲਈ ਵਧਾਵਾ ਦਿੰਦੇ ਹੋਏ ਦਾਅਵਾ ਕੀਤੀ, ''ਮੈਂ ਨਿੱਜੀ ਤੌਰ 'ਤੇ ਅਮਿਤਾਭ ਬੱਚਨ ਬਾਰੇ ਅਜਿਹੀਆਂ ਬਹੁਤ ਕਹਾਣੀਆਂ ਸੁਣੀਆਂ ਹਨ।'' ਉਨ੍ਹਾਂ ਨੇ ਟਵੀਟ 'ਚ ਲਿਖਿਆ, ''ਬੱਚਨ ਦੇ ਸੈਕਸੁਅਲ ਮਿਸਕੰਡਕਟ ਬਾਰੇ ਮੈਂ ਬਹੁਤ ਕਹਾਣੀਆਂ ਪੜ੍ਹੀਆਂ ਹਨ ਅਤੇ ਉਮੀਦ ਹੈ ਕਿ ਉਹ ਮਹਿਲਾਵਾਂ ਜਲਦ ਹੀ ਸਾਹਮਣੇ ਆਉਣਗੀਆਂ।''


Tags: Me Too Celebrity Hairstylist Sapna Bhavnani Attacks Amitabh Bachchan Twitter Alok Nath Nana Patekar Sajid Khan Kailash Kher Aditi Mittal

Edited By

Sunita

Sunita is News Editor at Jagbani.