ਮੁੰਬਈ(ਬਿਊਰੋ)— ਹਿੰਦੀ ਸਿਨੇਮਾ 'ਚ ਸਮਿਤਾ ਪਾਟਿਲ ਦਾ ਨਾਂ ਹਮੇਸ਼ਾ ਹੀ ਸੁਨੇਹਰੇ ਅੱਖਰਾਂ 'ਚ ਲਿਖਿਆ ਜਾਂਦਾ ਹੈ। ਆਪਣੇ ਛੋਟੇ ਜਿਹੇ ਫਿਲਮੀ ਕਰੀਅਰ 'ਚ ਉਸ ਨੇ ਆਪਣੇ ਸ਼ਾਨਦਾਰ ਅਭਿਨੈ ਨਾਲ ਐਕਸਪੇਰਿਮੇਂਟਲ, ਆਰਟ ਤੇ ਕਮਰਸ਼ੀਅਲ ਫਿਲਮਾਂ 'ਚ ਸਥਾਪਿਤ ਕੀਤਾ ਸੀ। ਉਸ ਦੇ ਖਾਤੇ 'ਚ 'ਮਿਰਚ ਮਸਾਲਾ', 'ਭੂਮਿਕਾ', 'ਆਕ੍ਰੋਸ਼', 'ਗਮਨ', 'ਚੱਕਰ', 'ਅਰਥ' ਤੇ 'ਬਾਜ਼ਾਰ' ਵਰਗੀਆਂ ਫਿਲਮਾਂ ਸ਼ਾਮਲ ਹਨ। ਕਈ ਨੈਸ਼ਨਲ ਐਵਾਰਡਜ਼ ਨਾਲ ਜਦੋਂ ਉਸ ਨੇ ਮੇਨਸਟ੍ਰੀਮ ਤੇ ਕਮਰਸ਼ੀਅਲ ਸਿਨੇਮਾ ਵੱਲ ਮੋੜ ਕੀਤਾ ਤਾਂ ਉਸ ਦਾ ਸ਼ੁਰੂਆਤੀ ਅਨੁਭਵ ਬੇਹੱਦ ਅਜੀਬ ਰਿਹਾ ਸੀ। ਇਕ ਕਿੱਸਾ ਉਸ ਦੀ ਪਹਿਲੀ ਕਮਰਸ਼ੀਅਲ ਫਿਲਮ 'ਨਮਕ ਹਲਾਲ' ਨਾਲ ਜੁੜਿਆ ਹੈ।
ਕਮਰਸ਼ੀਅਲ ਸਿਨੇਮਾ 'ਚ ਮਿਲਿਆ ਮੌਕਾ
ਡਾਇਰੈਕਟਰ ਪ੍ਰਕਾਸ਼ ਮਹਿਰਾ ਨੇ ਸਾਲ 1982 'ਚ 'ਨਮਕ ਹਲਾਲ' ਲਈ ਸਮਿਤਾ ਪਾਟਿਲ ਨੂੰ ਅਮਿਤਾਭ ਬੱਚਨ ਦੇ ਓਪੋਜ਼ਿਟ ਸਾਈਨ ਕੀਤਾ ਸੀ। ਇਹ ਸਮਿਤਾ ਦੀ ਪਹਿਲੀ ਕਮਰਸ਼ੀਅਲ ਫਿਲਮ ਸੀ। ਇਸ ਕਮਰਸ਼ੀਅਲ ਫਿਲਮ ਦਾ ਤਾਮਝਾਮ ਔਰ ਠਾਟ-ਬਾਠ ਦੇਖ ਕੇ ਸਮਿਤਾ ਨੂੰ ਕਾਫੀ ਹੈਰਾਨੀ ਹੋਈ ਸੀ। ਅਜਿਹਾ ਇਸ ਲਈ ਸੀ ਕਿਉਂਕਿ ਇਸ ਤੋਂ ਪਹਿਲਾਂ ਉਹ ਆਰਟ ਫਿਲਮਾਂ 'ਚ ਬੇਹੱਦ ਸਾਦਗੀ ਨਾਲ ਸ਼ੂਟਿੰਗ ਕਰਦੀ ਆਈ ਸੀ।
ਪੂਰੀ ਰਾਤ ਰੋਂਦੀ ਰਹੀ ਸਮਿਤਾ ਪਾਟਿਲ
ਸ਼ੁਰੂਆਤ 'ਚ ਸਮਿਤਾ, ਅਮਿਤਾਭ ਬੱਚਨ ਨਾਲ ਸੀਨ ਕਰਨ 'ਚ ਅਸਹਿਜ ਮਹਿਸੂਸ ਕਰ ਰਹੀ ਸੀ। ਅਜਿਹੇ 'ਚ ਅਮਿਤਾਭ ਨੇ ਉਸ ਦੀ ਝਿਝਕ ਦੂਰ ਕਰਨ ਲਈ ਉਸ ਨਾਲ ਕਾਫੀ ਵਾਰ ਗੱਲ ਵੀ ਕੀਤੀ। ਇਸ ਤੋਂ ਬਾਅਦ ਫਿਲਮ ਦਾ ਸਭ ਤੋਂ ਮਸ਼ਹੂਰ ਗੀਤ 'ਆਜ ਰਪਟ ਆਏ' ਸ਼ੂਟ ਹੋਇਆ ਤਾਂ ਇਸ ਨੂੰ ਲੈ ਕੇ ਸਮਿਤਾ ਕਾਫੀ ਸ਼ਰਮਾ ਰਹੀ ਸੀ।
ਫਿਲਮ 'ਚ ਉਸ ਦੇ ਬਰਸਾਤ 'ਚ ਭਿੱਜੀ ਸਾੜੀ 'ਚ ਅਮਿਤਾਭ ਨਾਲ ਰੋਮਾਂਟਿਕ ਡਾਂਸ ਕਰਨਾ ਸੀ। ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਸਮਿਤਾ ਨੂੰ ਅਹਿਸਾਸ ਹੋਇਆ ਕਿ ਉਸ ਨੇ ਕੋਈ ਗਲਤੀ ਕਰ ਦਿੱਤੀ ਹੈ। ਉਸ ਨੂੰ ਲੱਗ ਰਿਹਾ ਸੀ ਕਿ ਅਜਿਹੇ ਸੀਨ ਉਸ ਦੇ ਕਰੀਅਰ ਤੋਂ ਇਕਦਮ ਵੱਖ ਹਨ ਤੇ ਉਸ ਦੇ ਫੈਨਜ਼ ਇਸ ਨੂੰ ਪਸੰਦ ਨਹੀਂ ਕਰਨਗੇ।
ਇਸ ਨੂੰ ਲੈ ਕੇ ਉਹ ਪੂਰੀ ਰਾਤ ਰੋਂਦੀ ਰਹੀ। ਅਗਲੇ ਦਿਨ ਸ਼ੂਟਿੰਗ 'ਤੇ ਪੁੱਜੇ ਅਮਿਤਾਭ ਨੇ ਜਦੋਂ ਸਮਿਤਾ ਦੀ ਹਾਲਤ ਦੇਖੀ ਤਾਂ ਉਹ ਸਮਝ ਗਏ ਕੀ ਗੱਲ ਹੈ।
ਅਮਿਤਾਭ ਨੇ ਸਮਝਾਇਆ
ਸਮਿਤਾ ਨੇ ਅਮਿਤਾਭ ਨੂੰ ਆਪਣੀ ਪਰੇਸ਼ਾਨੀ ਦੱਸੀ ਤੇ ਕਮਰਸ਼ੀਅਲ ਫਿਲਮਾਂ ਨਾ ਕਰਨ ਦਾ ਮਨ ਬਣਾ ਲਿਆ ਸੀ।