ਨਵੀਂ ਦਿੱਲੀ(ਬਿਊਰੋ)— ਫਿਲਮ 'ਸੂਰਏਵੰਸ਼ਮ' 'ਚ ਅਮਿਤਾਭ ਬੱਚਨ ਦੀ ਪਤਨੀ ਦੀ ਭੂਮਿਕਾ 'ਚ ਸੌਂਦਰਿਆ ਰਘੂ ਨਜ਼ਰ ਆਈ ਸੀ। ਉਸ ਦਾ ਜਨਮ 18 ਜੁਲਾਈ ਨੂੰ ਹੋਇਆ ਸੀ। 17 ਅਪ੍ਰੈਲ 2004 ਨੂੰ 31 ਸਾਲ ਦੀ ਉਮਰ 'ਚ ਉਸ ਨੇ ਆਖਰੀ ਸਾਹ ਲਿਆ ਸੀ। ਉਸ ਨੇ ਕੰਨੜ, ਤੇਲੁਗੁ, ਤਮਿਲ ਫਿਲਮਾਂ 'ਚ ਕੰਮ ਕੀਤਾ ਸੀ। ਉਹ ਬੀ.ਜੀ. ਪੀ. 'ਚ ਸ਼ਾਮਲ ਹੋਈ ਸੀ। ਪਾਰਟੀ ਦੇ ਪ੍ਰਚਾਰ ਲਈ ਉਸ ਨੇ ਬੰਗਲੁਰੂ ਤੋਂ ਹਾਲੀਕਾਪਟਰ ਰਾਹੀਂ ਉਡਾਨ ਭਰੀ ਸੀ ਪਰ ਉਹ ਹੈਲੀਕਾਪਟਰ ਦੁਰਘਟਨਾ ਗ੍ਰਸਤ ਹੋ ਗਿਆ ਸੀ। ਉਸ ਸਮੇਂ ਅਦਾਕਾਰਾ ਦੇ ਪੇਟ 'ਚ 7 ਮਹੀਨੇ ਦਾ ਬੱਚਾ ਵੀ ਸੀ। ਉਸ ਦਾ ਨਾਂ ਸੌਂਦਰਿਆ ਸੱਤਿਆਨਾਰਾਇਣ ਸੀ। ਉਹ ਮੇਡੀਕਲ/ਡਾਕਟਰੀ ਦੀ ਪੜ੍ਹਾਈ ਕਰ ਸੀ। ਪੜਾਈ ਤੋਂ ਪਹਿਲੇ ਸਾਲ ਉਸ ਦੇ ਪਿਤਾ ਦੇ ਦੋਸਤ ਨੇ ਉਸ ਨੂੰ ਇਕ ਫਿਲਮ ਲਈ ਆਫਰ ਦਿੱਤਾ। ਇਸ ਤੋਂ ਬਾਅਦ ਪੜਾਈ ਪਿੱਛੇ ਰਹਿ ਗਈ ਤੇ ਉਹ ਅਦਾਕਾਰਾ ਬਣ ਗਈ। ਸੌਂਦਰਿਆ ਨੇ ਆਪਣੇ ਕਲਾਸਮੇਟ, ਦੋਸਤ ਤੇ ਸਾਫਟਵੇਅਰ ਇੰਜੀਨੀਅਰ ਜੀ. ਐੱਸ. ਰਘੂ ਨਾਲ ਵਿਆਹ ਕਰਵਾਇਆ ਸੀ। ਸਾਲ 2002 'ਚ ਫਿਲਮ 'ਦਵੀਪਾ' ਲਈ ਉਸ ਨੂੰ ਪ੍ਰੋਡਿਊਸਰ ਦੇ ਤੌਰ 'ਤੇ ਬੈਸਟ ਫੀਚਰ ਫਿਲਮ ਦੇ ਨੈਸ਼ਨਲ ਫਿਲਮ ਐਵਾਰਡ ਨਾਲ ਨਵਾਜਿਆ ਗਿਆ ਸੀ। ਇਸ ਤੋਂ ਇਲਾਵਾ ਕਰਨਾਟਕ ਸਟੇਟ ਐਵਾਰਡ, ਫਿਲਮਫੇਅਰ ਐਵਾਰਡ ਸਾਊਥ ਤੇ ਨੰਦੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।