ਮੁੰਬਈ— ਸ਼ੁੱਕਰਵਾਰ ਨੂੰ 'ਸਰਫਰੋਸ਼', 'ਜਾਨੀ ਦੁਸ਼ਮਣ' ਤੇ 'ਬਲੈਕ ਵਿਡੋ' ਵਰਗੀਆਂ ਫਿਲਮਾਂ ਦੇ ਅਭਿਨੇਤਾ ਅਲੀ ਖਾਨ ਦੀ ਬੇਟੀ ਦੇ ਵਿਆਹ ਦੀ ਰਿਸੈਪਸ਼ਨ ਮੁੰਬਈ 'ਚ ਹੋਈ। ਅਮਿਤਾਭ ਬੱਚਨ, ਰਜ਼ਾ ਮੁਰਾਦ ਤੇ ਡਾਇਰੈਕਟਰ ਜੋੜੀ ਅੱਬਾਸ-ਮਸਤਾਨ ਦੁਲਹਾ-ਦੁਲਹਨ ਨੂੰ ਆਸ਼ੀਰਵਾਦ ਦੇਣ ਪਹੁੰਚੇ।
ਇਸ ਦੌਰਾਨ ਅਮਿਤਾਭ ਨੇ ਦੁਲਹਾ-ਦੁਲਹਨ ਨਾਲ ਪੋਜ਼ ਵੀ ਦਿੱਤੇ। ਦੱਸਣਯੋਗ ਹੈ ਕਿ ਅਲੀ ਖਾਨ ਬਾਲੀਵੁੱਡ ਦੇ ਨਾਲ-ਨਾਲ ਰੀਜਨਲ ਫਿਲਮਾਂ 'ਚ ਵੀ ਛੋਟੇ-ਛੋਟੇ ਰੋਲ ਕਰਦੇ ਦੇਖੇ ਜਾ ਸਕਦੇ ਹਨ। ਅਮਿਤਾਭ ਦੇ ਨਾਲ ਅਲੀ ਨੇ 'ਤੂਫਾਨ' ਤੇ 'ਖੁਦਾ ਗਵਾਹ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।