FacebookTwitterg+Mail

ਅਮਿਤਾਭ ਬੱਚਨ ਦੀ ਵਿਗੜੀ ਤਬੀਅਤ, ਕੀਤਾ ਟਵੀਟ

amitabh bachchan cancels sunday meet with fans
06 May, 2019 12:41:07 PM

ਜਲੰਧਰ(ਬਿਊਰੋ)— ਬਾਲੀਵੁੱਡ ਐਕਟਰ ਅਮਿਤਾਭ ਬੱਚਨ ਨੂੰ ਲੈ ਕੇ ਫੈਨਜ਼ ਦੀ ਦੀਵਾਨਗੀ ਇਸ ਕਦਰ ਹੈ ਕਿ ਉਨ੍ਹਾਂ ਦੀ ਇਕ ਝਲਕ ਲਈ ਸਾਰੇ ਬੇਕਰਾਰ ਰਹਿੰਦੇ ਹਨ। ਅਜਿਹੇ 'ਚ ਅਮਿਤਾਭ ਵੀ ਆਪਣੇ ਫੈਨਜ਼ ਨੂੰ ਨਾਰਾਜ਼ ਨਹੀਂ ਕਰਦੇ। ਉਹ ਹਮੇਸ਼ਾ ਹਰ ਐਤਵਾਰ ਨੂੰ ਜੁਹੂ ਸਥਿਤ ਬੰਗਲਾ 'ਜਲਸਾ' 'ਚ ਪ੍ਰਸ਼ੰਸਕਾਂ ਨੂੰ ਮਿਲਦੇ ਹਨ ਪਰ ਬੀਤੇ ਦਿਨ ਯਾਨੀ ਐਤਵਾਰ ਨੂੰ ਬਿੱਗ ਬੀ ਅਜਿਹਾ ਨਾ ਕਰ ਸਕੇ ਦਰਅਸਲ, ਤਬੀਅਤ ਖਰਾਬ ਹੋਣ ਕਾਰਨ ਉਹ ਆਪਣੇ ਫੈਨਜ਼ ਨੂੰ ਨਾ ਮਿਲ ਸਕੇ।


ਇਸ ਗੱਲ ਦੀ ਜਾਣਕਾਰੀ ਅਮਿਤਾਭ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰਦੇ ਹੋਏ ਦਿੱਤੀ। ਬਿੱਗ ਬੀ ਨੇ ਲਿਖਿਆ,''ਅੱਜ ਸੰਡੇ ਦਰਸ਼ਨ ਨਹੀਂ ਕਰ ਰਿਹਾ, ਤੁਹਾਨੂੰ ਸਾਰਿਆਂ ਨੂੰ ਸੂਚਿਤ ਕਰਦਾ ਹਾਂ, ਸਿਹਤ ਖਰਾਬ ਹੈ, ਚਿੰਤਾ ਦੀ ਕੋਈ ਗੱਲ ਨਹੀਂ ਹੈ, ਬਸ ਬਾਹਰ ਆਉਣ 'ਚ ਅਸਮਰਥ ਹਾਂ।''
Punjabi Bollywood Tadka
ਦੱਸ ਦੇਈਏ ਕਿ ਪਿਛਲੇ 36 ਸਾਲਾਂ ਤੋਂ ਹਰ ਐਤਵਾਰ ਨੂੰ ਆਪਣੇ ਜੁਹੂ ਸਥਿਤ ਬੰਗਲਾ ਜਲਸਾ 'ਚ ਆਪਣੇ ਫੈਨਜ਼ ਨੂੰ ਮਿਲਦੇ ਰਹੇ ਹਨ। ਕੰਮ ਦੀ ਗੱਲ ਕਰੀਏÎ ਤਾਂ ਉਨ੍ਹਾਂ ਨੂੰ ਆਖਿਰੀ ਵਾਰ 'ਬਦਲਾ' 'ਚ ਦੇਖਿਆ ਗਿਆ ਸੀ।


Tags: Amitabh BachchanJalsa GateTwitterBadlaBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.