ਮੁੰਬਈ(ਬਿਊਰੋ)— ਫਰਵਰੀ ਦੇ ਆਖਰੀ ਹਫਤੇ ਵਾਂਗ ਹੀ 1 ਮਾਰਚ ਤੋਂ 8 ਮਾਰਚ 'ਚ ਵੀ ਫਿਰ ਇਕ ਵਾਰ ਬਾਲੀਵੁੱਡ ਦੇ ਮਸ਼ਹੂਰ ਐਕਟਰ ਅਮਿਤਾਭ ਬੱਚਨ ਸਕੋਰ ਟਰੇਂਡ ਇੰਡੀਆ ਦੇ ਚਾਰਟ ਮੁਤਾਬਕ ਪਹਿਲੇ ਸਥਾਨ 'ਤੇ ਬਣੇ ਹੋਏ ਹਨ। ਦੂਜੇ ਪਾਸੇ ਅਨੁਸ਼ਕਾ ਸ਼ਰਮਾ ਬਾਲੀਵੁੱਡ ਦੀਆਂ ਅਦਾਕਾਰਾਂ ਦੀ ਲਿਸਟ 'ਚ ਸਭ ਤੋਂ ਲੋਕਪ੍ਰਿਯ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਦੇ ਹਫਤੇ ਮੁਕਾਬਲੇ ਬਿੱਗ ਬੀ ਨੇ 1 ਮਾਰਚ ਤੋਂ 8 ਮਾਰਚ ਦੇ ਹਫਤੇ 'ਚ 77.48 'ਤੇ ਚਾਰ ਅੰਕਾਂ ਦੀ ਗਿਰਾਵਟ ਦਰਜ ਕੀਤੀ ਹੈ। 22 ਫਰਵਰੀ ਤੋਂ 1 ਮਾਰਚ ਦੌਰਾਨ ਪੰਜਵੇਂ ਸਥਾਨ 'ਤੇ ਰਹੀ ਅਨੁਸ਼ਕਾ ਸ਼ਰਮਾ 1 ਮਾਰਚ ਤੋਂ 8 ਮਾਰਚ ਦੇ ਹਫਤੇ 'ਚ 71.90 ਅੰਕ ਨਾਲ ਨੰਬਰ 1 'ਤੇ ਪਹੁੰਚ ਗਈ ਹੈ।
ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਪਰੀ' ਤੇ ਆਉਣ ਵਾਲੀ ਫਿਲਮ 'ਸੁਈ ਧਾਗਾ' 'ਚ ਉਸ ਦੇ ਲੁੱਕ ਸਾਹਮਣੇ ਆਉਣ ਕਾਰਨ ਪਿਛਲੇ ਹਫਤੇ ਅਨੁਸ਼ਕਾ ਸ਼ਰਮਾ ਦਾ ਸਕੋਰ ਟਰੇਂਡ ਚਾਰਟ 'ਤੇ ਸਭ ਤੋਂ ਅੱਗੇ ਹੈ। ਬਿੱਗ ਬੀ ਤੋਂ ਬਾਅਦ ਸਲਮਾਨ ਖਾਨ ਦੂਜੇ ਨੰਬਰ 'ਤੇ ਸਕੋਰ ਟਰੇਂਡ ਦੇ ਚਾਰਟ 'ਤੇ ਹਨ। ਦੂਜੇ ਸਥਾਨ 'ਤੇ ਆਪਣੀ ਆਉਣ ਵਾਲੀ ਫਿਲਮ 'ਦਬੰਗ' ਤੇ ਚੀਨ 'ਚ ਚੰਗੀ ਕਮਾਈ ਕਰ ਰਹੀ 'ਬਜਰੰਗੀ ਭਾਈਜਾਨ' ਕਾਰਨ ਚਰਚਾ 'ਚ ਹਨ।