FacebookTwitterg+Mail

ਬਿੱਗ ਬੀ ਨੇ ਫਿਰ ਰਚਿਆ ਇਤਿਹਾਸ, ਇਕ ਸ਼ਾਟ 'ਚ ਪੂਰਾ ਕੀਤਾ 14 ਮਿੰਟ ਦਾ ਲੰਬਾ ਸੀਨ

amitabh bachchan delivers 14 minute take in one shot during chehre shoot
19 June, 2019 04:56:45 PM

ਮੁੰਬਈ(ਬਿਊਰੋ)— ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਿਤਾਭ ਬੱਚਨ ਹਿੰਦੀ ਸਿ‍ਨੇਮਾ ਜਗਤ ਦੇ ਮਹਾਨਾਇਕ ਹਨ। ਇਹ ਗੱਲ ਇਕ ਵਾਰ ਫਿਰ ਤੋਂ ਸਾਬਿ‍ਤ ਹੋ ਗਈ ਹੈ। ਦਰਅਸਲ ਅਮਿਤਾਭ ਬੱਚਨ ਨੇ 14 ਮਿੰਟ ਦਾ ਇਕ ਸੀਨ ਇਕ ਸ਼ਾਟ 'ਚ ਕਰ ਦਿੱ‍ਤਾ। ਅਮਿਤਾਭ ਬੱਚਨ ਨੂੰ ਦੇਖ ਸ਼ੂਟਿ‍ੰਗ ਸੈੱਟ 'ਤੇ ਮੌਜ਼ੂਦ ਲੋਕ ਹੈਰਾਨ ਰਹਿ ਗਏ। ਜਿਵੇਂ ਹੀ ਇਹ ਸੀਨ ਖਤਮ ਹੋਇਆ ਪੂਰਾ ਸੈੱਟ ਤਾਲ‍ੀਆਂ ਨਾਲ ਗੂੰਜ ਉੱਠਿਆ। ਅਮਿਤਾਭ ਬੱਚਨ ਇਨ੍ਹੀਂ ਦਿਨੀਂ ਫਿਲਮ 'ਚਿਹਰੇ' ਦੀ ਸ਼ੂਟਿੰਗ ਕਰ ਰਹੇ ਹਨ। ਸ਼ੂਟਿੰਗ ਸੈੱਟ ਦਾ ਇਹ ਰਾਜ਼ ਫਿਲਮ ਦੇ ਸਾਊਂਡ ਡਿ‍ਜ਼ਾਈਨਰ ਰਸੇਲ ਪੋਕਟੀ ਦੇ ਟਵੀਟ ਨਾਲ ਖੁੱਲ੍ਹਿਆ।


ਆਸਕਰ ਜੇਤੂ ਰਸੇਲ ਨੇ ਟਵੀਟ ਕਰਦੇ ਹੋਏ ਲਿ‍ਿਖਆ, ''ਅੱਜ ਅਮਿਤਾਭ ਬੱਚਨ ਨੇ ਇਤਿਹਾਸ ਰੱਚ ਦਿੱਤਾ। ਬੀਤੇ ਦਿਨੀਂ ਫਿਲਮ 'ਚਿਹਰੇ' ਦੇ ਪਹਿਲੇ ਸ਼ੈਡੀਊਲ 'ਚ ਅਮਿਤਾਭ ਜੀ ਨੇ 14 ਮਿੰਟ ਦਾ ਸ਼ਾਟ ਇਕ ਵਾਰ 'ਚ ਕਰ ਦਿੱਤਾ। ਪੂਰਾ ਸੈੱਟ ਉਨ੍ਹਾਂ ਨੂੰ ਦੇਖਦਾ ਰਹਿ ਗਿਆ ਅਤੇ ਤਾੜੀਆਂ ਵਜਾਉਣ ਲੱਗਾ। ਡਿਅਰ ਸਰ, ਬੇਸ਼ੱਕ ਤੁਸੀਂ ਪੂਰੀ ਦੁਨੀ‍ਆ 'ਚ ਬੈਸਟ ਹੋ।''


ਇਸ ਟਵੀਟ ਦੇ ਰਿ‍ਪਲਾਈ 'ਚ ਅਮਿਤਾਭ ਬੱਚਨ ਨੇ ਕਿਹਾ,''ਰਸੇਲ ਤੁਸੀਂ ਮੈਨੂੰ ਜ਼ਿਆਦਾ ਹੀ ਕਰੈਡਿ‍ਟ ਦੇ ਰਹੇ ਹੋ। ਇੰਨਾ ਤਾਂ ਮੈਂ ਡਿ‍ਜਰਵ ਨਹੀਂ ਕਰਦਾ ਹਾਂ।'' ਦੱਸ ਦੇਈਏ ਕਿ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਫਿਲਮ 'ਚਿਹਰੇ' ਦੀ ਸ਼ੂਟਿੰਗ 'ਚ ਬਿ‍ਜ਼ੀ ਹਨ। ਫਿਲਮ 'ਚ ਉਨ੍ਹਾਂ ਦਾ ਲੁੱਕ ਕਾਫੀ ਵੱਖਰਾ ਹੈ। ਫਿਲਮ 'ਚ ਅਮਿਤਾਭ ਬੱਚਨ ਨਾਲ ਕ੍ਰਿਤੀ ਖਰਬੰਦਾ, ਇਮਰਾਨ ਹਾਸ਼ਮੀ ਨਜ਼ਰ ਆਉਣ ਵਾਲੇ ਹਨ।

 


Tags: Amitabh BachchanChehreEmraan HashmiKriti KharbandaBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari