FacebookTwitterg+Mail

ਅਸਮ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਮਿਤਾਭ, ਕੀਤਾ ਇਹ ਐਲਾਨ

amitabh bachchan donates rs 51 lakh for assam floods victims
24 July, 2019 02:45:11 PM

ਮੁੰਬਈ (ਬਿਊਰੋ) — ਫਿਲਮਾਂ ਤੋਂ ਇਲਾਵਾ ਅਮਿਤਾਭ ਬੱਚਨ ਆਪਣੀ ਦਰਿਆਦਿਲੀ ਲਈ ਵੀ ਜਾਣੇ ਜਾਂਦੇ ਹਨ। ਸ਼ਹੀਦਾਂ ਦੇ ਪਰਿਵਾਰ ਦੀ ਮਦਦ ਦੀ ਗੱਲ ਹੋਵੇ ਜਾਂ ਪੀੜਤਾਂ ਲਈ ਦਾਨ ਕਰਨਾ ਹੋਵੇ, ਅਮਿਤਾਭ ਬੱਚਨ ਦਾ ਨਾਂ ਅਕਸਰ ਸਾਹਮਣੇ ਆਉਂਦਾ ਹੈ। ਅਸਮ 'ਚ ਹੜ੍ਹ ਨਾਲ ਸਥਾਨਕ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਤੋਂ ਬਾਅਦ ਅਮਿਤਾਭ ਬੱਚਨ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ।

ਅਸਮ ਦੇ ਮੁੱਖ ਮੰਤਰੀ ਸਰਬਨੰਦ ਸੋਨੋਵਾਲ ਨੇ ਟਵੀਟ ਕਰਕੇ ਲਿਖਿਆ ਹੈ ਕਿ ''ਅਮਿਤਾਭ ਬੱਚਨ ਨੇ ਮੁੱਖ ਮੰਤਰੀ ਰਾਹਤ ਕੋਸ਼ 'ਚ 51 ਲੱਖ ਰੁਪਏ ਦੀ ਮਦਦ ਭੇਜੀ ਹੈ। ਅਸੀਂ ਇਸ ਦੀ ਸਰਾਹਨਾ ਕਰਦੇ ਹਾਂ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਲੋਕਾਂ ਦਾ ਕਿੰਨਾ ਖਿਆਲ ਰੱਖਦੇ ਹਨ।'' ਮੁੱਖ ਮੰਤਰੀ ਦੇ ਟਵੀਟ 'ਤੇ ਅਮਿਤਾਭ ਬੱਚਨ ਨੇ ਲਿਖਿਆ ਕਿ 'ਅਸਮ ਮੁਸ਼ਕਿਲ 'ਚ ਹੈ। ਹੜ੍ਹ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਹੈ। ਸਾਡੇ ਭਰਾ-ਭੈਣਾਂ ਲਈ ਹੋਰ ਮਦਦ ਭੇਜਣ ਦੀ ਲੋੜ ਹੈ। ਮੁੱਖ ਮੰਤਰੀ ਰਾਹਤ ਕੋਸ਼ 'ਚ ਆਰਥਿਕ ਸਹਾਇਤਾ ਭੇਜੋ। ਮੈਂ ਇਹ ਕਰ ਦਿੱਤਾ ਹੈ, ਕੀ ਤੁਸੀਂ ਕੀਤਾ?'

 

ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਚੁੱਕੈ ਅਕਸ਼ੈ ਤੇ ਪ੍ਰਿਯੰਕਾ
ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਨੇ ਵੀ ਅਸਮ ਹੜ੍ਹ ਪੀੜਤਾਂ ਦੀ ਮਦਦ ਕੀਤੀ ਸੀ। ਅਕਸ਼ੈ ਕੁਮਾਰ ਨੇ ਅਸਮ ਤੇ ਕਾਜੀਰੰਗਾ ਨੈਸ਼ਨਲ ਪਾਰਕ 'ਚ ਹੜ੍ਹ ਰਾਹਤ ਕੋਸ਼ 'ਚ 1-1 ਕਰੋੜ ਰੁਪਏ ਦੇਣ ਦੀ ਘੋਸ਼ਣਾ ਕੀਤੀ। ਅਕਸ਼ੈ ਕੁਮਾਰ ਨੇ ਟਵਿਟਰ 'ਤੇ ਲਿਖਿਆ, 'ਅਸਮ 'ਚ ਹੜ੍ਹ ਕਾਰਨ ਹੋ ਰਹੀ ਹਾਨੀ ਨਾਲ ਦਿਲ ਟੁੱਟ ਗਿਆ ਹੈ। ਉਥੇ ਜਿੰਨੇ ਵੀ ਇਨਸਾਨ ਤੇ ਜਾਨਵਰ ਹੜ੍ਹ ਨਾਲ ਲੜ ਰਹੇ ਹਨ, ਉਨ੍ਹਾਂ ਸਾਰਿਆਂ ਦੀ ਸਹਾਇਤਾਂ ਦੀ ਬਹੁਤ ਲੋੜ ਹੈ। ਮੈਂ ਮੁੱਖ ਮੰਤਰੀ ਰਾਹਤ ਕੋਸ਼ ਅਤੇ ਕਾਜੀਰੰਗਾ ਰੈਸਕਿਊ ਲਈ 1-1 ਕਰੋੜ ਰੁਪਏ ਦਾਨ ਕਰ ਰਿਹਾ ਹਾਂ। ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਵੀ ਮਦਦ ਕਰੋ।'
ਅਕਸ਼ੈ ਤੋਂ ਇਲਾਵਾ ਪ੍ਰਿਯੰਕਾ ਚੋਪੜਾ ਨੇ ਵੀ ਟਵੀਟ ਕਰਕੇ ਮੁੱਖ ਮੰਤਰੀ ਰਾਹਤ ਕੋਸ਼ 'ਚ ਦਾਨ ਦੇਣ ਦੀ ਅਪੀਲ ਕੀਤੀ। ਪ੍ਰਿਯੰਕਾ ਚੋਪੜਾ ਨੇ ਲਿਖਿਆ, 'ਅਸਮ ਤੋਂ ਆ ਰਹੀਆਂ ਖਬਰਾਂ ਤੋਂ ਦੁੱਖੀ ਹਾਂ। ਲੋਕਾਂ ਦੇ ਬੇਘਰ ਹੋਣ ਦਾ ਬਹੁਤ ਅਫਸੋਸ ਹੈ। ਮਦਦ ਲਈ ਇਸ ਲਿੰਕ 'ਤੇ ਕਲਿੱਕ ਕਰੋ।'

ਅਸਮ ਦੇ 33 ਜਿਲ੍ਹੇ ਹੜ੍ਹ ਦੀ ਚਪੇਟ, 70 ਲੋਕਾਂ ਦੀ ਮੌਤ
ਦੱਸਣਯੋਗ ਹੈ ਕਿ ਅਸਮ ਦੇ 33 ਜਿਲ੍ਹੇ ਹੜ੍ਹ ਦੀ ਚਪੇਟ 'ਚ ਹਨ। ਜਾਣਕਾਰੀ ਮਿਲਣ ਤੱਕ ਹੜ੍ਹ ਨਾਲ 70 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 45 ਲੱਖ ਲੋਕ ਪ੍ਰਭਾਵਿਤ ਹੋਏ ਹਨ। ਹੜ੍ਹ ਨਾਲ ਕਾਜੀਰੰਗਾ ਰਾਸ਼ਟਰੀ ਗਾਰਡਨ 'ਚ 150 ਤੋਂ ਜ਼ਿਆਦਾ ਸ਼ਿਕਾਰ ਰੋਕਥਾਮ ਸ਼ਿਵਿਰ ਪ੍ਰਭਾਵਿਤ ਹੋਏ ਹਨ। ਹਾਲਾਂਕਿ ਸ਼ਿਕਾਰ 'ਤੇ ਲਗਾਮ ਲਾਉਣ ਲਈ ਅਧਿਕਾਰੀ 24 ਘੰਟੇ ਕੰਮ ਕਰ ਰਹੇ ਹਨ। ਕਾਜੀਰੰਗਾ ਰਾਸ਼ਟਰੀ ਗਾਰਡਨ ਯੂਨੈਸਕੋ ਦੇ ਵਿਸ਼ਵ ਵਿਰਾਸਤ ਸਥਲਾਂ 'ਚ ਸ਼ਾਮਲ ਹਨ।


Tags: Amitabh BachchanDonatesRs 51 LakhAssamFloods VictimsBollywood Celebrity

Edited By

Sunita

Sunita is News Editor at Jagbani.