FacebookTwitterg+Mail

ਸ਼੍ਰੀਦੇਵੀ ਦੇ ਸਸਕਾਰ ਤੋਂ ਬਾਅਦ ਭਾਵੁਕ ਹੋਏ ਅਮਿਤਾਭ, ਇੰਝ ਸਾਂਝਾ ਕੀਤਾ ਆਪਣਾ ਦਰਦ

amitabh bachchan emotional message after sridevi death
01 March, 2018 01:04:45 PM

ਨਵੀਂ ਦਿੱਲੀ(ਬਿਊਰੋ)—ਬਾਲੀਵੁੱਡ ਸੁਪਰਸਟਾਰ ਅਦਾਕਾਰਾ ਸ਼੍ਰੀਦੇਵੀ ਬੁੱਧਵਾਰ ਨੂੰ ਪੰਜ ਤੱਤਾਂ 'ਚ ਵਲੀਨ ਹੋ ਗਈ। ਮੁੰਬਈ 'ਚ ਵਿਲੇ ਪਾਰਲੇ ਸੇਵਾ ਸਮਾਜ ਸ਼ਮਸ਼ਾਨ ਘਾਟ 'ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਤੀ ਬੋਨੀ ਕਪੂਰ ਨੇ ਸ਼੍ਰੀਦੇਵੀ ਦੇ ਮ੍ਰਿਤਕ ਸਰੀਰ ਨੂੰ ਮੁੱਖ ਅਗਨੀ ਦਿੱਤੀ।

ਅਦਾਕਾਰਾ ਦੇ ਜਾਣ ਤੋਂ ਬਾਅਦ ਸਾਰਾ ਬਾਲੀਵੁੱਡ ਜਗਤ ਸਦਮੇ 'ਚ ਹੈ। ਅਮਿਤਾਭ ਬੱਚਨ ਨੂੰ ਸ਼੍ਰੀਦੇਵੀ ਦੇ ਅਚਾਨਕ ਜਾਣ ਨਾਲ ਕਾਫੀ ਧੱਕਾ ਲੱਗਾ ਹੈ।

ਉਨ੍ਹਾਂ ਨੇ ਸ਼੍ਰੀਦੇਵੀ ਨੂੰ ਟਵਿਟਰ 'ਤੇ ਇਕ ਪ੍ਰਕਾਰ ਵਿਦਾਈ ਦਿੱਤੀ। ਜਾਵੈਦ ਅਖਤਰ ਨੇ ਅਮਿਤਾਭ ਨੂੰ ਕੈਫੀ ਆਜਮੀ ਦਾ ਸ਼ੇਅਰ ਸੁਣਾਇਆ ਸੀ। ਉਸ ਸ਼ੇਅਰ ਨੂੰ ਅਮਿਤਾਭ ਨੇ ਸ਼੍ਰੀਦੇਵੀ ਨੂੰ ਸਮਰਪਿਤ ਕੀਤਾ।

ਉਨ੍ਹਾਂ ਨੇ ਲਿਖਿਆ, ''ਰਹਿਣੇ ਕੋ ਸਦਾ ਦੇਹਰ ਮੇਂ ਆਤਾ ਨਹੀਂ ਕੋਈ ਤੁਮ ਜੈਸੇ ਗਏ ਏਸੇ ਭੀ ਜਾਤਾ ਹੈ ਕੋਈ।'' ਉਨ੍ਹਾਂ ਨੇ ਟਵਿਟਰ 'ਤੇ ਲਿਖਿਆ, ''ਸ਼੍ਰੀਦੇਵੀ ਦੇ ਅੰਤਿਮ ਸੰਸਕਾਰ ਦੌਰਾਨ ਜਾਵੈਦ ਅਖਤਰ ਨੇ ਮੈਨੂੰ ਇਬ ਸ਼ੇਰ ਸੁਣਾਇਆ ਤੇ ਕਿਹਾ ਕਿ ਇਹ ਗੁਰੂ ਦੱਤ ਦੇ ਦਿਹਾਂਤ ਸਮੇਂ ਲਿਖਿਆ ਸੀ ਪਰ ਅੱਜ ਇਸ ਮੌਕੇ 'ਤੇ ਸਹੀਂ ਢੁਕਦਾ ਹੈ।

ਇਸ ਤੋਂ ਪਹਿਲਾਂ ਵੀ ਅਮਿਤਾਭ ਨੇ ਸ਼੍ਰੀਦੇਵੀ ਨੂੰ ਯਾਦ ਕਰਦੇ ਹੋਏ ਕਈ ਟਵੀਟ ਕੀਤੇ। ਦੋਵਾਂ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਕੀਤਾ ਸੀ। ਬਿੱਗ ਬੀ ਬੁੱਧਵਾਰ ਨੂੰ ਸ਼੍ਰੀਦੇਵੀ ਦੇ ਅੰਤਿਮ ਦਰਸ਼ਨ ਕਰਨ ਵੀ ਪੁੱਜੇ ਸਨ।


Tags: Amitabh BachchanEmotional Message SrideviChandni Lamhe Mr India Chaalbaaz Nagina Sadma

Edited By

Sunita

Sunita is News Editor at Jagbani.