ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਫ਼ਿਲਮਾਂ ਅਤੇ ਸੋਸ਼ਲ ਮੀਡੀਆ ਤੋਂ ਇਲਾਵਾ ਆਪਣੇ ਬਲਾਗ ਕਾਰਨ ਵੀ ਕਾਫੀ ਸੁਰਖੀਆਂ ਵਿਚ ਰਹਿੰਦੇ ਹਨ। ਬਲਾਗ ਦੇ ਜਰੀਏ ਵੀ ਉਹ ਆਪਣੀ ਜ਼ਿੰਦਗੀ ਬਾਰੇ ਖੁਲਾਸੇ ਕਰਦੇ ਰਹਿੰਦੇ ਹਨ। ਇਸ ਵਾਰ ਅਮਿਤਾਭ ਬੱਚਨ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਨਜ਼ਰ (ਅੱਖਾਂ ਦੀ ਰੋਸ਼ਨੀ) ਕਮਜ਼ੋਰ ਹੋ ਗਈ ਹੈ ਅਤੇ ਮੈਨੂੰ ਇਸ ਗੱਲ ਦਾ ਡਰ ਲੱਗ ਰਿਹਾ ਹੈ ਕਿ ਕੀਤੇ ਮੈਂ 'ਅੰਨ੍ਹਾ' ਨਾ ਹੋ ਜਾਵਾ। ਇਸ ਖੁਲਾਸੇ ਤੋਂ ਬਾਅਦ ਅਮਿਤਾਭ ਦੇ ਫੈਨਜ਼ ਦੀ ਚਿੰਤਾ ਵੱਧ ਸਕਦੀ ਹੈ। ਅਮਿਤਾਭ ਬੱਚਨ ਨੇ ਆਪਣੇ ਬਲਾਗ ਵਿਚ ਲਿਖਿਆ, ''ਇਹ ਅੱਖਾਂ ਧੁੰਦਲੀਆਂ ਤਸਵੀਰਾਂ ਦੇਖ ਰਹੀਆਂ ਹਨ। ਅੱਖਾਂ ਨਾਲ 2 ਚੀਜ਼ਾਂ ਨਜ਼ਰ ਆ ਰਹੀਆਂ ਹਨ ਅਤੇ ਕੁਝ ਦਿਨਾਂ ਤੋਂ ਮੈਨੂੰ ਲੱਗ ਰਿਹਾ ਹੈ ਕਿ 'ਅੰਨ੍ਹਾਪਨ' ਆਉਣ ਵਾਲਾ ਹੈ। ਪਹਿਲਾਂ ਤੋਂ ਹੀ ਸਰੀਰ ਨੂੰ ਕਾਫੀ ਮੁਸ਼ਿਕਲਾਂ ਨੇ ਜਕੜਿਆ ਹੈ, ਜਿਸ ਨਾਲ ਇਹ ਵੀ ਇਕ ਪ੍ਰੇਸ਼ਾਨੀ ਜੁੜਨ ਵਾਲੀ ਹੈ। ਡਾਕਟਰ ਮੈਨੂੰ ਭਰੋਸਾ ਦਿੱਤਾ ਹੈ ਕਿ ਮੈਂ ਅੰਨ੍ਹਾ ਨਹੀਂ ਹੋਣ ਵਾਲਾ ਹਾਂ। ਮੇਰਾ ਇਹ ਹਾਲ ਜ਼ਿਆਦਾ ਸਕ੍ਰੀਨ ਦੇਖਣ ਕਾਰਨ ਹੋ ਰਿਹਾ ਹੈ, ਜਿਸਦਾ ਅਸਰ ਅੱਖਾਂ 'ਤੇ ਪੈ ਰਿਹਾ ਹੈ।''

ਅਮਿਤਾਭ ਬੱਚਨ ਨੇ ਅੱਗੇ ਲਿਖਿਆ, ''ਡਾਕਟਰ ਨੇ ਹਰ ਘੰਟੇ ਅੱਖਾਂ ਵਿਚ ਪਾਉਣ ਲਈ 'ਆਈ ਡਰਾਪ' ਦਿੱਤਾ ਹੈ। ਕੰਪਿਊਟਰ 'ਤੇ ਜ਼ਿਆਦਾ ਸਮਾਂ ਲਾਉਣ ਕਾਰਨ ਇਹ ਸਭ ਹੋਇਆ। ਅੱਖਾਂ ਥੱਕ ਗਈਆਂ ਨੇ ਹੋਰ ਕੁਝ ਨਹੀਂ ਹੈ।'' ਆਪਣੀ ਇਸ ਪ੍ਰੇਸ਼ਾਨੀ ਨੂੰ ਸਾਂਝਾ ਕਰਨ ਤੋਂ ਬਾਅਦ ਅਮਿਤਾਭ ਨੇ ਬਲਾਗ ਵਿਚ ਆਪਣੀ ਮਾਂ ਦੇ ਘਰੇਲੂ ਨੁਸਖੇ ਵੀ ਦੱਸੇ ਹਨ। ਅਮਿਤਾਭ ਨੇ ਇਸ ਗੱਲ 'ਤੇ ਖੁਸ਼ੀ ਜਤਾਈ ਕਿ ਮਾਂ ਦਾ ਘਰੇਲੂ ਨੁਸਖਾ ਕੰਮ ਕਰ ਗਿਆ ਅਤੇ ਉਹ ਦੇਖ ਸਕਦੇ ਹਨ। ਸੋਸ਼ਲ ਮੀਡੀਆ 'ਤੇ ਅਮਿਤਾਭ ਬੱਚਨ ਨੇ ਇਸ ਬਲਾਗ ਦੀ ਕਾਫੀ ਚਰਚਾ ਹੋ ਰਹੀ ਹੈ।
ਦੱਸਣਯੋਗ ਹੈ ਕਿ ਅਮਿਤਾਭ ਬੱਚਨ ਜਲਦ ਦੀ ਮਰਾਠੀ ਸਿਨੇਮਾ ਵਿਚ ਵੀ ਡੇਬਿਊ ਕਰਨ ਵਾਲੀ ਹੈ। ਉਨ੍ਹਾਂ ਦੀ ਮਰਾਠੀ ਫਿਲਮ ਦਾ ਨਾਮ 'ਏਬੀ ਆਣੀ ਸੀਡੀ' ਹੈ।