FacebookTwitterg+Mail

ਇਸ ਕਾਰਨ ਅਮਿਤਾਭ ਬੱਚਨ ਫਿਲਮਾਂ ਤੋਂ ਲੈਣ ਜਾ ਰਹੇ ਹਨ ਰਿਟਾਇਰਮੈਂਟ

amitabh bachchan feels his body is giving him a message to retire
29 November, 2019 01:38:42 PM

ਮੁੰਬਈ(ਬਿਊਰੋ)- ਅਮਿਤਾਭ ਬੱਚਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਛਾਏ ਹੋਏ ਹਨ। ਅਮਿਤਾਭ ਬੱਚਨ ਇਸ ਉਮਰ ਵਿਚ ਵੀ ਜਿੰਨੀ ਮਿਹਨਤ ਨਾਲ ਫਿਲਮ ਸੈੱਟਸ ’ਤੇ ਕੰਮ ਕਰ ਰਹੇ ਹਨ, ਉਸ ਲਈ ਹਰ ਕੋਈ ਉਨ੍ਹਾਂ ਦੀ ਤਾਰੀਫ ਕਰ ਰਿਹਾ ਹੈ। ਅਮਿਤਾਭ ਖੁੱਦ ਵੀ ਦੱਸ ਚੁੱਕੇ ਹਨ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਕੰਮ ਨਾ ਕਰਨ ਦੀ ਸਲਾਹ ਦਿੱਤੀ ਹੈ। ਹੁਣ ਅਮਿਤਾਭ ਨੇ ਖੁਦ ਰਿਟਾਇਰ ਹੋਣ ਦੀ ਇੱਛਾ ਜ਼ਾਹਿਰ ਕੀਤੀ ਹੈ।

Punjabi Bollywood Tadka
ਦੱਸ ਦੇਈਏ ਕਿ ਬਿੱਗ ਬੀ ਇਨ੍ਹੀਂ ਦਿਨੀਂ ‘ਬ੍ਰਹਮਾਸਤਰ’ ਦੀ ਸ਼ੂਟਿੰਗ ਲਈ ਮਨਾਲੀ ਪਹੁੰਚੇ ਹੋਏ ਹਨ। ਉਨ੍ਹਾਂ ਨੇ ਆਪਣੇ ਬਲਾਗ ਵਿਚ ਆਪਣੀ ਫੀਲਿੰਗਸ ਜ਼ਾਹਿਰ ਕੀਤੀ। ਉਨ੍ਹਾਂ ਨੇ ਮਨਾਲੀ ਦੇ ਲੋਕਾਂ ਨਾਲ ਮਿਲਣ ਦੀ ਖੁਸ਼ੀ ਵੀ ਜ਼ਾਹਰ ਕੀਤੀ। ਬਿੱਗ ਬੀ ਨੇ ਲਿਖਿਆ,‘‘ਇਹ ਲੋਕ ਬਹੁਤ ਸਾਦੇ ਅਤੇ ਈਮਾਨਦਾਰ ਹਨ। ਅਸੀਂ ਕਦੇ ਵੀ ਇਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ।’’ ਇਸ ਤੋਂ ਬਾਅਦ ਉਨ੍ਹਾਂ ਨੇ ਲਿਖਿਆ,‘‘ਇਕ ਵਾਰ ਫਿਰ ਤੋਂ ਨਵੀਂ ਜਗ੍ਹਾ, ਨਵੇਂ ਕਮਰੇ ਸਾਹਮਣੇ ਢੱਲਣਾ ਹੈ। ਮੈਨੂੰ ਰਿਟਾਇਰ ਹੋ ਜਾਣਾ ਚਾਹੀਦਾ ਹੈ। ਦਿਮਾਗ ਕੁੱਝ ਹੋਰ ਕਰ ਰਿਹਾ ਹੈ ਉਂਗਲੀਆਂ ਕੁੱਝ ਹੋਰ, ਇਹ ਇਕ ਮੈਸੇਜ ਹੈ।’’


ਦੱਸਣਯੋਗ ਹੈ ਕਿ ਅਮਿਤਾਭ ਬੱਚਨ ਨੇ 1969 ਵਿਚ ਫਿਲਮ ‘ਸਾਤ ਹਿੰਦੂਸਤਾਨੀ’ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਆਪਣੇ ਫਿਲਮੀ ਸਫਰ ਦੌਰਾਨ ਕਾਫੀ ਮਿਹਨਤ ਕੀਤੀ ਅਤੇ ਕਦੇ ਹਾਰ ਨਹੀਂ ਮੰਨੀ ਪਰ ਹੁਣ ਵੱਧ ਰਹੀ ਉਮਰ ਦੇ ਨਾਲ ਸਿਹਤ ਸਬੰਧੀ ਪ੍ਰੇਸ਼ਾਣੀਆਂ ਹੋਣਾ ਆਮ ਗੱਲ ਹੈ। ਸ਼ਾਇਦ ਇਸੇ ਕਾਰਨ ਅਮਿਤਾਭ ਹੁਣ ਫਿਲਮੀ ਦੁਨੀਆ ਤੋਂ ਸੰਨਿਆਸ ਲੈਣ ਦੀ ਸੋਚ ਰਹੇ ਹਨ।


Tags: Amitabh BachchanMessage To RetireJhundBrahmastraChehre

About The Author

manju bala

manju bala is content editor at Punjab Kesari