FacebookTwitterg+Mail

ਗਰਮੀ ਤੋਂ ਪ੍ਰੇਸ਼ਾਨ ਹੋਏ ਅਮਿਤਾਭ ਨੇ ਕੀਤਾ ਅਜਿਹਾ ਟਵੀਟ, ਹੋਇਆ ਵਾਇਰਲ

amitabh bachchan funny tweet on heatwave hits over half of india
03 June, 2019 01:45:21 PM

ਮੁੰਬਈ(ਬਿਊਰੋ)— ਅੱਜਕਲ ਵੱਧ ਰਹੀ ਇਸ ਗਰਮੀ ਨੇ ਸਾਰਿਆਂ ਦਾ ਹਾਲ ਬੇਹਾਲ ਕਰ ਦਿੱਤਾ ਹੈ। ਆਮ ਜਨਤਾ ਸਮੇਤ ਸੈਲੇਬ੍ਰਿਟੀਜ਼ ਵੀ ਗਰਮੀ ਕਾਰਨ ਬੇਹੱਦ ਪ੍ਰੇਸ਼ਾਨ ਹਨ। ਇਸ ਵਧਦੀ ਗਰਮੀ ਤੋਂ ਪ੍ਰੇਸ਼ਾਨ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੇ ਇਕ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ, ਅਮਿਤਾਭ ਬੱਚਨ ਨੇ ਆਪਣੇ ਟਵਿਟਰ ਹੈਂਡਲ 'ਤੇ ਗਰਮੀ ਦੇ ਹਾਲਾਤ ਬਿਆਨ ਕਰਦੇ ਹੋਏ ਮਜ਼ਾਕੀਆ ਲਹਿਜੇ 'ਚ ਲਿਖਿਆ,''ਗਰਮੀ ਕਾਰਨ ਅਜਿਹੇ ਹਾਲਾਤ ਹੋ ਗਏ ਹਨ ਕਿ ਅੱਜਕਲ ਤਜ਼ਰਬਾ ਲਿਖਿਆ ਹੋਇਆ ਵੀ ਤਰਬੂਜ ਪੜ੍ਹਨ 'ਚ ਆਉਂਦਾ ਹੈ।''


ਗਰਮੀ ਤੋਂ ਪ੍ਰੇਸ਼ਾਨ ਐਕਟਰ ਅਮਿਤਾਭ ਬੱਚਨ ਨੇ ਆਪਣੇ ਟਵੀਟ ਨਾਲ ਤਰਬੂਜ਼ ਦੇ ਇਮੋਜੀ ਵੀ ਲਗਾਏ ਹਨ ਅਤੇ ਨਾਲ ਹੀ ਆਪਣੀ ਇਕ ਪੁਰਾਣੀ ਅਤੇ ਕਲਰਫੁੱਲ ਤਸਵੀਰ ਨੂੰ ਫੈਨਜ਼ ਨਾਲ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਗਰਮੀ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੀ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਮੌਸਮ ਵਿਭਾਗ ਨੇ ਸਾਰਿਆਂ ਨੂੰ ਦੁਪਹਿਰ ਦੇ ਸਮੇਂ ਘਰ 'ਚੋਂ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਉਥੇ ਹੀ ਜੇਕਰ ਅਮਿਤਾਭ ਬੱਚਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ 2020 'ਚ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਅਮਿਤਾਭ ਨਾਲ ਆਲੀਆ ਭੱਟ, ਰਣਵੀਰ ਕਪੂਰ ਵੀ ਨਜ਼ਰ ਆਉਣਗੇ।


Tags: Amitabh BachchanFunny TweetBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari