FacebookTwitterg+Mail

ਬੀਮਾਰੀ ਨੂੰ ਲੈ ਕੇ ਮੀਡੀਆ ’ਚ ਚੱਲ ਰਹੀਆਂ ਖਬਰਾਂ ’ਤੇ ਅਮਿਤਾਭ ਨੇ ਤੋੜੀ ਚੁੱਪੀ,ਦੱਸਿਆ ਸ਼ੋਸ਼ਣ

amitabh bachchan gets angry on his illness news in media
20 October, 2019 12:16:11 PM

ਮੁੰਬਈ(ਬਿਊਰੋ)- ਅਮਿਤਾਭ ਬੱਚਨ ਨੇ ਬੀਮਾਰੀ ਨੂੰ ਲੈ ਕੇ ਮੀਡੀਆ ’ਚ ਚੱਲ ਰਹੀਆਂ ਖਬਰਾਂ ’ਤੇ ਸ਼ਨੀਵਾਰ ਚੁੱਪੀ ਤੋੜੀ। ਉਨ੍ਹਾਂ ਨੇ ਇਸ ਸਬੰਧੀ ਇਕ ਬਲਾਗ ਲਿਖਿਆ। ਹਸਪਤਾਲ ’ਚ ਦਾਖਲ ਹੋਣ ਦੀਆਂ ਖਬਰਾਂ ਨੂੰ ਲੈ ਕੇ ਅਮਿਤਾਭ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਸ਼ੋਸ਼ਣ ਦੱਸਿਆ ਅਤੇ ਸਮਾਜਿਕ ਤੌਰ ’ਤੇ ਨਾਰਾਇਜ਼ ਕਿਹਾ ਹੈ। ਅਮਿਤਾਭ ਨੇ ਲਿਖਿਆ,‘‘ਕਿਰਪਾ ਕਰ ਕੇ ਪੇਸ਼ੇਵਰ ਦਸਤਾਵੇਜ਼ਾਂ ਦੇ ਨਿਯਮ-ਕਾਇਦੇ ਨਾ ਤੋੜੋ। ਬੀਮਾਰ ਹੋਣਾ ਅਤੇ ਇਲਾਜ ਕਰਾਉਣ ਨੂੰ ਗੁਪਤ ਰੱਖਣਾ ਨਿੱਜੀ ਅਧਿਕਾਰ ਹੈ। ਇਹ ਸ਼ੋਸ਼ਣ ਹੈ ਅਤੇ ਇਸ ਦਾ ਕਾਰੋਬਾਰੀ ਇਸਤੇਮਾਲ ਕਰਨਾ ਸਮਾਜਿਕ ਤੌਰ ’ਤੇ ਗਲਤ ਹੈ। ਸਨਮਾਨ ਕਰੋ ਅਤੇ ਗੱਲ ਨੂੰ ਸਮਝੋ। ਦੁਨੀਆ ’ਚ ਹਰ ਚੀਜ਼ ਵੇਚਣ ਲਈ ਨਹੀਂ ਹੁੰਦੀ।’’
Punjabi Bollywood Tadka
ਬਿੱਗ ਬੀ ਨੇ ਬਲਾਗ ’ਚ ਉਨ੍ਹਾਂ ਲੋਕਾਂ ਦਾ ਸ਼ੁਕਰੀਆਂ ਕੀਤਾ ਹੈ, ਜਿਨ੍ਹਾਂ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤਾ ਅਤੇ ਉਨ੍ਹਾਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਨੇ ਲਿਖਿਆ,‘‘ਮੇਰਾ ਪਿਆਰ ਤੇ ਧੰਨਵਾਦ ਉਨ੍ਹਾਂ ਸਾਰਿਆਂ ਲਈ, ਜਿਨ੍ਹਾਂ ਨੇ ਮੇਰੇ ਲਈ ਪ੍ਰਾਰਥਨਾ ਕੀਤੀ।’’ ਅਮਿਤਾਭ ਨੇ ਬਲਾਗ ’ਚ 77ਵੇਂ ਜਨਮਦਿਨ ਦੇ ਮੌਕੇ ’ਤੇ ‘ਜਲਸਾ’ ਦੇ ਬਾਹਰ ਪਹੁੰਚੇ ਫੈਨਜ਼ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ। ਕੁਝ ’ਚ ਉਹ ਪੋਤੀ ਅਰਾਧਿਆ ਨਾਲ ਨਜ਼ਰ ਆ ਰਹੇ ਹਨ।


Tags: Amitabh BachchanGets AngryHealthMediaBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari