FacebookTwitterg+Mail

3 ਦਿਨਾਂ ਤੋਂ ਹਸਪਤਾਲ 'ਚ ਦਾਖਲ ਨੇ ਅਮਿਤਾਭ, ਹਾਲ ਜਾਣਨ ਨਹੀਂ ਪਹੁੰਚੇ ਸਿਤਾਰੇ

amitabh bachchan hospitalised for liver treatment since past three days
18 October, 2019 09:21:23 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਭ ਬੱਚਨ ਲੀਵਰ ਦੀ ਬੀਮਾਰੀ ਕਾਰਨ ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਦਾਖਲ ਹਨ। ਦੱਸ ਦਈਏ ਕਿ ਅਮਿਤਾਭ ਬੱਚਨ ਪਹਿਲਾਂ ਵੀ ਦੱਸ ਚੁੱਕੇ ਹਨ ਕਿ ਉਨ੍ਹਾਂ ਦਾ ਲੀਵਰ ਸਿਰਫ 25 ਫੀਸਦੀ ਕੰਮ ਕਰਦਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਤਕਲੀਫ ਵਧਣ ਕਾਰਨ ਉਨ੍ਹਾਂ ਨੂੰ ਮੰਗਲਵਾਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਦੱਸਣਯੋਗ ਹੈ ਕਿ ਅਮਿਤਾਭ ਬੱਚਨ ਨੂੰ ਲੀਵਰ ਨਾਲ ਜੁੜੀ ਸਮੱਸਿਆ ਉਦੋਂ ਤੋਂ ਹੈ ਜਦੋਂ ਸਾਲ 1982 'ਚ ਉਨ੍ਹਾਂ ਨੂੰ ਫਿਲਮ 'ਕੁਲੀ' ਦੌਰਾਨ ਸੱਟ ਲੱਗੀ ਸੀ। ਉਨ੍ਹਾਂ ਦਾ ਲੀਵਰ 75 ਪ੍ਰਤੀਸ਼ਤ ਕੰਮ ਕਰਨਾ ਬੰਦ ਕਰ ਚੁੱਕਾ ਹੈ ਅਤੇ ਇਸ ਦਾ ਕਾਰਨ ਸਿਰੋਸਿਸ ਹੈ। ਦਰਅਸਲ, ਜਦੋਂ ਬਿੱਗ ਬੀ ਨੂੰ ਸੱਟ ਲੱਗੀ ਸੀ, ਉਦੋਂ ਗਲਤੀ ਨਾਲ ਇਕ ਅਜਿਹੇ ਬਲੱਡ ਡੋਨਰ ਦਾ ਖੂਨ ਉਨ੍ਹਾਂ ਦੇ ਸਿਸਟਮ 'ਚ ਪਹੁੰਚ ਗਿਆ, ਜਿਸ ਨੂੰ ਹੈਪੇਟਾਈਟਸ ਬੀ ਦਾ ਵਾਇਰਸ ਸੀ।

ਖਬਰਾਂ ਦੀ ਮੰਨੀਏ ਤਾਂ ਬੱਚਨ ਪਰਿਵਾਰ ਦੇ ਲੋਕ ਲਗਾਤਾਰ ਉਨ੍ਹਾਂ ਨੂੰ ਮਿਲਣ ਜਾ ਰਹੇ ਹਨ। ਉਨ੍ਹਾਂ ਨੂੰ ਸਪੈਸ਼ਲ ਕਮਰੇ 'ਚ ਰੱਖਿਆ ਗਿਆ ਹੈ। ਹਾਲਾਂਕਿ ਹੁਣ ਤੱਕ ਕੋਈ ਵੀ ਬਾਲੀਵੁੱਡ ਸੈਲੀਬ੍ਰਿਟੀਜ਼ ਉਨ੍ਹਾਂ ਨੂੰ ਮਿਲਣ ਨਹੀਂ ਪਹੁੰਚੀ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਬਾਰੇ ਜਾਣਕਾਰੀ ਨਹੀਂ ਸੀ।


Tags: Amitabh BachchanHospitalisedLiver TreatmentSince PastThree Days

Edited By

Sunita

Sunita is News Editor at Jagbani.