FacebookTwitterg+Mail

ਰਾਮ ਗੋਪਾਲ ਨੇ ਕਿਹਾ, 'ਅਮਿਤਾਭ ਤੋਂ ਬਿਨਾਂ ਨਹੀਂ ਬਣੇਗੀ 'ਸਰਕਾਰ'

amitabh bachchan in sarkar
22 August, 2016 06:13:19 PM
ਮੁੰਬਈ— ਅਮਿਤਾਭ ਬੱਚਨ ਤੇ ਰਾਮ ਗੋਪਾਲ ਵਰਮਾ ਨੇ ਹਮੇਸ਼ਾ ਇਕ-ਦੂਜੇ ਨਾਲ 'ਸਰਕਾਰ 3' 'ਚ ਕੰਮ ਕਰਨ ਦੀ ਖਵਾਹਿਸ਼ ਜ਼ਾਹਿਰ ਕੀਤੀ ਹੈ ਤੇ ਬਹੁਤ ਸਮੇਂ ਤੋਂ ਕਿਆਸ ਲਗਾਈ ਜਾ ਰਹੀ ਸੀ ਕਿ 'ਸਰਕਾਰ 3' ਕਦੋਂ ਸ਼ੁਰੂ ਹੋਵੇਗੀ। ਹੁਣ ਰਾਮ ਗੋਪਾਲ ਵਰਮਾ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਅਗਲੇ ਮਹੀਨੇ ਤੋਂ ਉਹ ਅਮਿਤਾਭ ਨਾਲ 'ਸਰਕਾਰ 3' ਦੀ ਸ਼ੂਟਿੰਗ ਸ਼ੁਰੂ ਕਰਨਗੇ। ਨਿਰਦੇਸ਼ਕ ਰਾਮ ਗੋਪਾਲ ਵਰਮਾ ਦੀਆਂ ਫਿਲਮਾਂ ਲਗਾਤਾਰ ਫਲਾਪ ਹੋ ਰਹੀਆਂ ਸਨ। ਹੁਣ ਇਹ ਉਨ੍ਹਾਂ ਲਈ ਇਕ ਵੱਡਾ ਮੌਕਾ ਹੈ, ਜਿਸ ਨਾਲ ਉਹ ਅਮਿਤਾਭ ਨਾਲ ਆਪਣੀ ਹਿੱਟ ਸੀਰੀਜ਼ ਨਾਲ ਵਾਪਸੀ ਕਰ ਸਕਣਗੇ।
ਰਾਮੂ ਦਾ ਇਹ ਵੀ ਮੰਨਣਾ ਹੈ ਕਿ ਅਮਿਤਾਭ ਦੇ ਬਿਨਾਂ 'ਸਰਕਾਰ' ਕਦੇ ਨਹੀਂ ਬਣਾ ਸਕਦੇ। 'ਸਰਕਾਰ' ਹਾਲੀਵੁੱਡ ਦੀ ਸੁਪਰਹਿੱਟ ਫਿਲਮ 'ਗਾਡ ਫਾਦਰ' ਤੋਂ ਪ੍ਰੇਰਿਤ ਹੈ। ਪਹਿਲੀ 'ਸਰਕਾਰ' ਤੇ ਦੂਜੀ 'ਸਰਕਾਰ' 'ਚ ਅਮਿਤਾਭ ਤੋਂ ਇਲਾਵਾ ਅਭਿਸ਼ੇਕ ਬੱਚਨ ਬੇਹੱਦ ਦਮਦਾਰ ਭੂਮਿਕਾ 'ਚ ਦਿਖੇ ਸਨ ਪਰ ਦੂਜੇ ਪਾਰਟ 'ਚ ਉਨ੍ਹਾਂ ਦੇ ਕਿਰਦਾਰ ਦੀ ਮੌਤ ਹੋ ਜਾਂਦੀ ਹੈ। ਹੁਣ ਇਹ ਦੇਖਣਾ ਮਜ਼ੇਦਾਰ ਹੋਵੇਗਾ ਕਿ 'ਸਰਕਾਰ' ਦਾ ਜਾਨਸ਼ੀਨ ਕਿਹੜਾ ਅਭਿਨੇਤਾ ਨਿਭਾਏਗਾ। ਉਂਝ ਸੁਸ਼ਾਂਤ ਸਿੰਘ ਰਾਜਪੂਤ ਤੇ ਰਿਤਿਕ ਰੌਸ਼ਨ ਦੇ ਨਾਂ ਦੀ ਚਰਚਾ ਸੀ ਪਰ ਇਹ ਤਾਂ ਤੈਅ ਹੈ ਕਿ ਅਮਿਤਾਭ ਬੱਚਨ ਐਂਗਰੀ ਓਲਡ ਮੈਨ ਦੇ ਤੌਰ 'ਤੇ ਦਿਖਣਗੇ।

Tags: ਅਮਿਤਾਭ ਬੱਚਨ ਰਾਮ ਗੋਪਾਲ ਵਰਮਾ ਸਰਕਾਰ Amitabh Bachchan Ram Gopal Verma