FacebookTwitterg+Mail

ਪਾਕਿਸਤਾਨੀ ਬੱਲੇਬਾਜ਼ਾਂ ਨੂੰ ਰੋਹਿਤ ਸ਼ਰਮਾ ਦੀ ਸਲਾਹ, ਇੰਪ੍ਰੈਸ ਹੋਏ ਅਮਿਤਾਭ ਬੱਚਨ

amitabh bachchan is super impressed with rohit sharma
18 June, 2019 05:03:56 PM

ਨਵੀਂ ਦਿੱਲੀ (ਬਿਊਰੋ) — ਮੈਨਚੇਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਚ ਐਤਵਾਰ 16 ਜੂਨ ਨੂੰ ਭਾਰਤ-ਪਾਕਿਸਤਾਨ ਵਿਚਕਾਰ ਮਹਾਮੁਕਾਬਲਾ ਹੋਇਆ। ਇਸ ਮਹਾਮੁਕਾਬਲੇ 'ਤੇ ਦੁਨੀਆ ਭਰ ਦੀਆਂ ਨਜ਼ਰਾਂ ਸਨ। ਪਾਕਿਸਤਾਨ 'ਤੇ ਭਾਰਤ ਦੀ ਇਤਿਹਾਸਿਕ ਜਿੱਤ ਦਾ ਪੂਰੇ ਦੇਸ਼ ਨੇ ਖੂਬ ਜਸ਼ਨ ਮਨਾਇਆ। ਭਾਰਤ-ਪਾਕਿਸਤਾਨ ਦੇ ਮੈਚ 'ਚ ਪਾਕਿਸਤਾਨ ਦੀ ਸ਼ਰਮਨਾਕ ਹਾਰ ਤੋਂ ਬਾਅਦ ਜਦੋਂ ਰੋਹਿਤ ਸ਼ਰਮਾ ਤੋਂ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਸਲਾਹ ਦੇਣ ਨੂੰ ਕਿਹਾ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ, ਜੋ ਕਾਫੀ ਦਿਲਚਸਪ ਹੈ। ਦੱਸ ਦਈਏ ਕਿ ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬੱਚਨ ਨੇ ਵੀ ਰੋਹਿਤ ਸ਼ਰਮਾ ਦੇ ਜਵਾਬ ਦੀ ਤਾਰੀਫ ਕੀਤੀ ਹੈ।


ਮੈਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੀ ਪ੍ਰੈੱਸ ਕਾਨਫਰੰਸ ਹੋਈ, ਜਿਸ ਭਾਰਤੀ ਟੀਮ ਦੇ ਵਾਈਸ ਕਪਟਾਨ ਤੇ ਮੈਨ ਆਫ ਦਿ ਰਹੇ ਰੋਹਿਤ ਸ਼ਰਮਾ ਤੋਂ ਇਕ ਰਿਪੋਰਟ ਨੇ ਪੁੱਛਿਆ ਕਿ ਜੇਕਰ ਤੁਹਾਨੂੰ ਪਾਕਿਸਤਾਨ ਬੈਟ੍ਰਸਮੈਨ ਨੂੰ ਕੋਈ ਸਲਾਹ ਦੇਣੀ ਹੋਵੇ ਤਾਂ ਤੁਸੀਂ ਕਿਹੜੀ ਸਲਾਹ ਦਿਓਗੇ? ਰੋਹਿਤ ਸ਼ਰਮਾ ਨੇ ਹੱਸਦੇ ਹੋਏ ਕਿਹਾ, ''ਜੇਕਰ ਮੈਂ ਪਾਕਿਸਤਾਨ ਦਾ ਕੋਚ ਬਣਾ ਤਾਂ ਮੈਂ ਦੱਸਾਂਗਾ, ਹੁਣ ਕੀ ਕਹਾਂ।'' ਰੋਹਿਤ ਸ਼ਰਮਾ ਦਾ ਇਹ ਜਵਾਬ ਸੁਣ ਕੇ ਉਥੇ ਮੌਜੂਦ ਸਾਰੇ ਲੋਕ ਹੱਸ ਪਏ। ਰੋਹਿਤ ਦਾ ਇਹ ਅਨੋਖਾ ਜਵਾਬ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਹੁਣ ਮੇਗਾਸਟਾਰ ਅਮਿਤਾਭ ਬੱਚਨ ਨੇ ਰੋਹਿਤ ਦੇ ਇਸ ਜਵਾਬ ਦੀ ਤਾਰੀਫ ਕੀਤੀ ਹੈ। ਅਮਿਤਾਬ ਬੱਚਨ ਨੇ ਆਪਣੇ ਟਵਿਟਰ ਹੈਂਡਲ 'ਤੇ ਪ੍ਰੈੱਸ ਕਾਨਫਰੰਸ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, 'ਸੁਪਰ'।

ਦੱਸਣਯੋਗ ਹੈ ਕਿ ਭਾਰਤ-ਪਾਕਿਸਤਾਨ ਦਾ ਮੈਚ ਦੇਖਣ ਟੀ. ਵੀ. ਅਤੇ ਬਾਲੀਵੁੱਡ ਸਟਾਰਸ ਭਾਰਤੀ ਟੀਮ ਨੂੰ ਚੀਅਰ ਕਰਨ ਮੈਨਚੇਸਟਰ ਪਹੁੰਚੇ ਸਨ। ਰਣਵੀਰ ਸਿੰਘ ਨੇ ਤਾਂ ਸਟੇਡੀਅਮ 'ਚ ਕ੍ਰਿਕਟਰ ਨਾਲ ਮੁਲਾਕਾਤ ਵੀ ਕੀਤੀ ਅਤੇ ਕਮੈਂਟਰੀ ਬਾਕਸ 'ਚ ਕਮੈਂਟੇਟਰ ਦੇ ਕਿਰਦਾਰ 'ਚ ਵੀ ਨਜ਼ਰ ਆਏ। 


Tags: Pakistan BatsmenAmitabh BachchanSuper ImpressedRohit SharmaIndia

Edited By

Sunita

Sunita is News Editor at Jagbani.