FacebookTwitterg+Mail

11 ਅਗਸਤ ਤੋਂ 'ਕੌਣ ਬਣੇਗਾ ਕਰੋੜਪਤੀ' ਹੋਵੇਗਾ ਸ਼ੁਰੂ, ਇਸ ਸ਼ੋਅ ਨੂੰ ਕਰੇਗਾ ਰਿਪਲੇਸ

amitabh bachchan kaun banega crorepati 11
29 April, 2019 04:18:50 PM

ਨਵੀਂ ਦਿੱਲੀ (ਬਿਊਰੋ) — ਭਾਰਤ ਦਾ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ 'ਕੌਨ ਬਣੇਗਾ ਕਰੋੜਪਤੀ' ਆਪਣੇ ਨਵੇਂ ਸੀਜ਼ਨ ਨਾਲ ਅਗਸਤ 'ਚ ਸ਼ੁਰੂ ਹੋ ਰਿਹਾ ਹੈ। ਇਸ ਵਾਰ ਵੀ ਅਮਿਤਾਭ ਬੱਚਨ ਹੋਸਟ ਦੀ ਕੁਰਸੀ ਸੰਭਾਲਦੇ ਨਜ਼ਰ ਆਉਣਗੇ। ਖਬਰਾਂ ਮੁਤਾਬਕ, ਸੋਨੀ ਟੀ. ਵੀ. ਦਾ ਸ਼ੋਅ 'ਲੇਡੀਜ਼ ਸਪੈਸ਼ਲ' ਆਫ ਏਅਰ ਹੋ ਜਾਵੇਗਾ। ਖਬਰਾਂ ਮੁਤਾਬਕ, 'ਕੌਨ ਬਣੇਗਾ ਕਰੋੜਪਤੀ 9' ਵਜੇ ਤੋਂ ਹੀ ਆਵੇਗਾ। 'ਲੇਡੀਜ਼ ਸਪੈਸ਼ਲ' 9.30 ਵਜੇ ਆਉਂਦਾ ਹੈ ਪਰ ਘੱਟ ਟੀ. ਆਰ. ਪੀ. ਦੇ ਕਾਰਨ ਚੈਨਲ ਨੇ ਇਸ ਸ਼ੋਅ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ। 9 ਵਜੇ ਆਉਣ ਵਾਲੇ 'ਪਟਿਆਲਾ ਬੈਬਸ' ਨੂੰ ਨਵਾਂ ਟਾਈਮ ਸਲਾਟ ਦਿੱਤਾ ਜਾਵੇਗਾ। ਸ਼ੋਅ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।
 

'ਕੌਨ ਬਣੇਗਾ ਕਰੋੜਪਤੀ 11' ਦਾ ਰਜਿਸਟਰੇਸ਼ਨ 1 ਮਈ ਨੂੰ 9 ਵਜੇ ਤੋਂ ਸ਼ੁਰੂ ਹੋ ਜਾਵੇਗਾ। ਸ਼ੋਅ ਦੇ ਪ੍ਰੋਮੋਜ਼ ਆ ਗਏ ਹਨ। ਇਕ ਮਹੀਨਾ ਪਹਿਲਾ ਅਮਿਤਾਭ ਬੱਚਨ ਨੇ ਆਪਣੇ ਬਲਾਗ 'ਚ ਇਸ ਸ਼ੋਅ ਦੀ ਤਿਆਰੀ ਬਾਰੇ ਦੱਸਿਆ ਸੀ। ਉਨ੍ਹਾਂ ਨੇ ਲਿਖਿਆ, ''ਕੇ. ਬੀ. ਸੀ. ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਹ ਸਾਲ 2019 ਹੈ ਅਤੇ ਇਸ ਦੀ ਸ਼ੁਰੂਆਤ 2000 'ਚ ਹੋਈ ਸੀ। 19 ਸਾਲ ਹੋ ਗਏ ਅਤੇ ਦੋ ਸਾਲ ਦਾ ਗੈਪ ਸੀ ਕਿਉਂਕਿ ਮੈਂ ਉਸ ਦੋ ਸਾਲਾਂ 'ਚ ਨਹੀਂ ਸੀ। 17 ਸਾਲ ਬਹੁਤ ਲੰਬਾ ਸਮਾਂ ਹੁੰਦਾ ਹੈ।''

 


Tags: Amitabh BachchanKaun Banega Crorepati 11PremiereAugustTV show

Edited By

Sunita

Sunita is News Editor at Jagbani.