FacebookTwitterg+Mail

ਅਮਿਤਾਭ ਬੱਚਨ ਦੇ ਸ਼ੋਅ 'ਕੇਬੀਸੀ 11' ਦੀ ਸ਼ੂਟਿੰਗ ਸ਼ੁਰੂ, ਤਸਵੀਰਾਂ ਵਾਇਰਲ

amitabh bachchan kaun banega crorepati season 11
30 March, 2019 09:30:13 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਸੋਨੀ ਟੀ. ਵੀ. 'ਤੇ ਆਉਣ ਵਾਲੇ ਸ਼ੋਅ 'ਕੌਨ ਬਨੇਗਾ ਕਰੋੜਪਤੀ' ਕਾਫੀ ਪ੍ਰਸਿੱਧ ਹੈ। ਦੱਸ ਦਈਏ ਕਿ ਜੇਕਰ ਤੁਸੀਂ ਵੀ ਬਿੱਗ ਬੀ ਦੇ ਸ਼ੋਅ ਦਾ ਹਿੱਸਾ ਬਣ ਕੇ ਆਪਣੀ ਕਿਸਮਤ ਚਮਕਾਉਣਾ ਚਾਹੁੰਦੇ ਹੋ ਤਾਂ ਤਿਆਰ ਹੋ ਜਾਓ ਕਿਉਂਕਿ ਅਮਿਤਾਭ ਬੱਚਨ ਆਪਣੇ ਸ਼ੋਅ ਦਾ 11ਵਾਂ ਸੀਜ਼ਨ ਲੈ ਕੇ ਜਲਦ ਹੀ ਆ ਰਹੇ ਹਨ।

Punjabi Bollywood Tadka

ਜੀ ਹਾਂ ਸ਼ੋਅ ਮੇਕਰਸ ਨੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਇਸ ਗੱਲ ਦਾ ਖੁਲਾਸਾ ਖੁਦ ਬਿੱਗ ਬੀ ਨੇ ਆਪਣੇ ਬਲੌਗ 'ਤੇ ਕੀਤੀ ਹੈ। 

Punjabi Bollywood Tadka
ਦੱਸਣਯੋਗ ਹੈ ਕਿ ਅਮਿਤਾਭ ਬੱਚਨ ਨੇ 'ਕੇਬੀਸੀ' ਦੇ ਪ੍ਰੋਮੋ ਲਈ ਸ਼ੂਟ ਸ਼ੁਰੂ ਕਰ ਦਿੱਤਾ ਹੈ ਪਰ ਸ਼ੋਅ ਦੇ ਰਜਿਸਟ੍ਰੇਸ਼ਨ ਕਦੋਂ ਸ਼ੁਰੂ ਹੋਣਗੇ, ਇਸ ਬਾਰੇ ਕੋਈ ਖੁਲਾਸਾ ਨਹੀ ਹੋਇਆ। ਇਸ ਦੌਰਾਨ ਅਮਿਤਾਭ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਅਮਿਤਾਭ ਕਮਿੰਗ ਸੂਨ ਦਾ ਬੈਨਰ ਲਏ ਨਜ਼ਰ ਆ ਰਹੇ ਹਨ।

Punjabi Bollywood Tadka

ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਸ਼ੋਅ ਦੀ ਸ਼ੁਰੂਆਤ ਇਸੇ ਸਾਲ ਜਲਦ ਹੀ ਹੋਣ ਵਾਲੀ ਹੈ। ਉਂਝ ਕਈ ਲੋਕਾਂ ਨੂੰ ਇਸ ਸ਼ੋਅ ਦਾ ਇੰਤਜ਼ਾਰ ਬੇਸਬਰੀ ਨਾਲ ਹੁੰਦਾ ਹੈ।


Tags: Amitabh BachchanKaun Banega CrorepatiSeason 11Shah Rukh KhanKBCBollywood Celebrity

Edited By

Sunita

Sunita is News Editor at Jagbani.