ਮੁੰਬਈ(ਬਿਊਰੋ)— ਸੁਪਰਸਟਾਰ ਅਮਿਤਾਭ ਬੱਚਨ ਨੇ ਹਾਲ ਹੀ 'ਚ ਨਵੀਂ ਕਾਰ ਖਰੀਦੀ ਹੈ। ਇਹ ਨਵੀਂ ਕਾਰ 'Lexus LX 570' ਹੈ ਅਤੇ ਇਸ ਦੀ ਕੀਮਤ ਕਰੀਬ ਢਾਈ ਕਰੋੜ ਰੁਪਏ ਹੈ। ਇਸ ਕਾਰ ਨਾਲ ਨੂੰਹ ਐਸ਼ਵਰਿਆ ਰਾਏ ਬੱਚਨ ਨੇ ਪਤੀ ਅਭਿਸ਼ੇਕ ਬੱਚਨ, ਬੇਟੀ ਤੇ ਸੁਹਰੇ ਦੀ ਤਸਵੀਰ ਪੋਸਟ ਕੀਤੀ ਹੈ। ਦੱਸ ਦੇਈਏ ਕਿ 11 ਅਕਤੂਬਰ ਨੂੰ ਅਮਿਤਾਭ ਬੱਚਨ 76 ਸਾਲ ਦੇ ਹੋ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਕਾਰ ਉਨ੍ਹਾਂ ਨੇ ਆਪਣੇ ਬਰਥਡੇ 'ਤੇ ਹੀ ਖਰੀਦੀ ਹੈ। ਦੱਸ ਦੇਈਏ ਕਿ ਅਮਿਤਾਭ ਬੱਚਨ ਦੇ ਕਲੈਕਸ਼ਨ 'ਚ ਕਈ ਲਗਜ਼ਰੀ ਕਾਰਾਂ ਸ਼ਾਮਲ ਹਨ।

ਬਿੱਗ ਬੀ ਦੀ ਬਤੌਰ ਐਕਟਰ ਪਹਿਲੀ ਫਿਲਮ 'ਸਾਤ ਹਿੰਦੁਸਤਾਨੀ' 1969 'ਚ ਰਿਲੀਜ਼ ਹੋਈ ਸੀ, ਹਾਲਾਂਕਿ ਉਨ੍ਹਾਂ ਨੂੰ ਅਸਲੀ ਪਛਾਣ ਪ੍ਰਕਾਸ਼ ਮਹਿਰਾ ਦੀ ਫਿਲਮ 'ਜ਼ੰਜੀਰ' ਨਾਲ ਮਿਲੀ। ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤੱਕ ਉਨ੍ਹਾਂ ਦਾ ਸਿੱਕਾ ਚੱਲਦਾ ਹੈ।

ਇਨ੍ਹੀਂ ਦਿਨੀਂ ਟੀ. ਵੀ. 'ਤੇ ਉਨ੍ਹਾਂ ਦਾ ਸ਼ੋਅ 'ਕੌਣ ਬਣੇਗਾ ਕਰੋੜਪਤੀ' ਖੂਬ ਦੇਖਿਆ ਜਾ ਰਿਹਾ ਹੈ। ਬਿੱਗ ਬੀ ਦੇ ਸ਼ੌਂਕ ਦੀ ਗੱਲ ਤੀਚੀ ਜਾਵੇ ਤਾਂ ਉਨ੍ਹਾਂ ਨੂੰ ਘੜੀਆਂ ਤੇ ਕਾਰਾਂ ਦਾ ਕਾਫੀ ਸ਼ੌਂਕ ਹੈ। ਉਨ੍ਹਾਂ ਕੋਲ ਕਈ ਵੱਡੀਆਂ-ਵੱਡੀਆਂ ਲਗਜ਼ਰੀ ਗੱਡੀਆਂ ਹਨ।
