ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਤੇ ਬੱਚਨ ਖਾਨਦਾਨ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਨੇ ਬੀਤੇ ਦਿਨ (1 ਨਵੰਬਰ) 1 ਆਪਣਾ 44ਵਾਂ ਜਨਮਦਿਨ ਮਨਾਇਆ ਤੇ ਅਜਿਹੇ 'ਚ ਉਨ੍ਹਾਂ ਦੇ ਪਤੀ ਅਭਿਸ਼ੇਕ ਬੱਚਨ ਤੇ ਉਨ੍ਹਾਂ ਦੀ ਬੇਟੀ ਅਰਾਧਿਆ ਨੇ ਉਨ੍ਹਾਂ ਲਈ ਇਕ ਖਾਸ ਜਨਮਦਿਨ ਸਰਪ੍ਰਾਈਜ਼ ਪਲਾਨ ਕੀਤਾ ਸੀ। ਐਸ਼ਵਰਿਆ ਇਲਾਹਬਾਦ 'ਚ ਜਨਮੇ ਸੁਪਰਸਟਾਰ ਅਮਿਤਾਭ ਬੱਚਨ ਦੀ ਨੂੰਹ ਹੈ।
ਉਂਝ ਤਾਂ ਬਿੱਗ ਬੀ ਦੀ ਗਿਣਤੀ ਅਰਬਪਤੀਆਂ 'ਚ ਹੁੰਦੀ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਨੂੰਹ ਤੇ ਬੇਟੇ ਤੋਂ ਕਾਫੀ ਸਾਰਾ ਕਰਜਾ ਲੈ ਰੱਖਿਆ ਹੈ। 2014 'ਚ ਰਾਜ ਸਭਾ 'ਚ ਐੈਫੀਡੇਵਿਟ ਸਬਮਿਟ ਕੀਤੇ ਜਾਣ ਕਾਰਨ ਅਮਿਤਾਭ ਬੱਚਨ ਨੇ ਆਪਣੇ ਬੇਟੇ ਅਭਿਸ਼ੇਕ ਬੱਚਨ ਤੋਂ 50 ਕਰੋੜ ਰੁਪਏ ਦਾ ਕਰਜਾ ਲਿਆ ਸੀ। ਇਹੀ ਨਹੀਂ ਜਯਾ ਬੱਚਨ ਨੇ ਵੀ ਅਭਿਸ਼ੇਕ ਤੋਂ 1.6 ਕਰੋੜ ਦਾ ਲੋਨ ਲਿਆ ਹੋਇਆ ਸੀ।
ਇਸ ਦੇ ਨਾਲ ਹੀ ਅਮਿਤਾਭ ਨੇ ਆਪਣੀ ਨੂੰਹ ਐਸ਼ਵਰਿਆ ਤੋਂ ਲੋਨ ਲਿਆ ਹੋਇਆ ਹੈ। ਅਮਿਤਾਭ ਬੱਚਨ ਨੇ ਐਸ਼ਵਰਿਆ ਰਾਏ ਬੱਚਨ ਤੋਂ 21.4 ਕਰੋੜ ਰੁਪਏ ਦਾ ਲੋਨ ਲਿਆ ਹੋਇਆ ਹੈ। ਐਫੀਡੇਵਿਟ 'ਚ ਦੱਸੀ ਗਈ ਜਾਣਕਾਰੀ ਮੁਤਾਬਕ ਅਮਿਤਾਭ ਬੱਚਨ 'ਤੇ 104 ਕਰੋੜ ਰੁਪਏ ਤੇ ਜਯਾ ਬੱਚਨ 'ਤੇ 48 ਕਰੋੜ ਰੁਪਏ ਦਾ ਕਰਜਾ ਹੈ।
ਆਪਣੇ ਬੇਟੇ ਤੋਂ ਕਰਜਾ ਲੈਣ ਤੋਂ ਬਾਅਦ ਬਿੱਗ ਬੀ ਨੇ ਆਪਣੀ ਬੇਟੀ ਸ਼ਵੇਤਾ ਬੱਚਨ ਨੂੰ ਲਗਭਗ ਸੱਤ ਲੱਖ ਰੁਪਏ ਦਾ ਲੋਨ ਦਿੱਤਾ ਹੋਇਆ ਹੈ। ਇਹੀ ਨਹੀਂ ਸ਼ਵੇਤਾ ਨੇ ਆਪਣੀ ਮਾਂ ਜਯਾ ਬੱਚਨ ਤੋਂ ਵੀ 4.32 ਲੱਖ ਰੁਪਏ ਦਾ ਲੋਨ ਲਿਆ ਹੋਇਆ ਹੈ। ਐਫੀਡੇਵਿਟ 'ਤੇ ਦੱਸੀ ਗਈ ਜਾਣਕਾਰੀ ਮੁਤਾਬਕ ਅਮਿਤਾਭ 'ਤੇ 1.93 ਲੱਖ ਰੁਪਏ ਦਾ ਕਰਜਾ ਵੀ ਬਕਾਇਆ ਹੈ, ਜੋ ਉਨ੍ਹਾਂ ਨੇ ਆਪਣੀ ਮਾਂ ਤੇਜੀ ਬੱਚਨ ਦੇ ਨਾਂ ਤੋਂ ਲਿਆ ਸੀ।