ਮੁੰਬਈ (ਬਿਊਰੋ) — ਅੱਜ 11 ਅਕਤੂਬਰ ਨੂੰ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਆਪਣਾ 77ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 11 ਅਕਤੂਬਰ 1942 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ 'ਚ ਹੋਇਆ। ਬਿੱਗ ਬੀ ਨੂੰ ਲਗਜ਼ਰੀ ਕਾਰਾਂ ਨਾਲ ਕਾਫੀ ਪਿਆਰ ਹੈ। ਉਨ੍ਹਾਂ ਕੋਲ ਲੈਂਡ ਰੋਵਰ ਆਟੋਬਾਇਓਗ੍ਰਾਫੀ, ਰਾਲਸ ਰਾਇਲ ਘੋਸਟ, ਮਰਸਡੀਜ਼ ਬੈਂਜ ਐੱਸ ਕਲਾਸ ਤੇ ਬੇਂਟਲੇ ਕੰਟੈਂਸਲ ਜੀ. ਟੀ. ਵਰਗੀਆਂ ਸ਼ਾਨਦਾਰ ਕਾਰਾਂ ਹਨ। ਅੱਜ ਤੁਹਾਨੂੰ ਇਸ ਖਬਰ ਰਾਹੀਂ ਉਨ੍ਹਾਂ ਦੇ ਕਾਲ ਕੁਲੈਕਸ਼ਨ ਤੇ ਉਨ੍ਹਾਂ ਦੀ ਕੀਮਤ ਬਾਰੇ ਦੱਸਣ ਜਾਣ ਰਹੇ ਹਾਂ, ਜੋ ਕਿ ਇਸ ਪ੍ਰਕਾਰ ਹੈ :-
ਰੇਂਜ ਰੋਵਰ
ਐੱਲ. ਯੂ. ਵੀ. ਨੂੰ ਬਿੱਗ ਬੀ ਨੇ ਕਸਟਮਾਈਜ਼ ਕਰਵਾਇਆ ਹੈ, ਮਤਲਬ ਇਸ 'ਚ ਆਪਣੀ ਪਸੰਦ ਦੇ ਹਿਸਾਬ ਨਾਲ ਬਦਲਾਅ ਕਰਵਾਏ ਹਨ। ਰੇਂਜ ਰੋਵਰ ਆਟੋਬਾਇਓਗ੍ਰਾਫੀ ਐੱਲ. ਡਬਲਯੂ. ਡੀ 'ਚ 4.4 ਲੀਟਰ ਦਾ V8 ਡੀਜਲ ਇੰਜਨ ਲੱਗਾ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ ਕਰੀਬ 49 ਲੱਖ ਰੁਪਏ ਹੈ।
ਰੋਲਸ ਰਾਇਸ ਫੈਂਟਮ
ਫਿਲਮ 'ਏਕਲਵਯ' 'ਚ ਅਮਿਤਾਭ ਬੱਚਨ ਦੇ ਕਿਰਦਾਰ ਤੋਂ ਪ੍ਰਭਾਵਿਤ ਹੋ ਕੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਵਿਧੁ ਵਿਨੋਦ ਚੋਪੜਾ ਨੇ ਉਨ੍ਹਾਂ ਨੂੰ ਇਹ ਕਾਰ ਤੋਹਫੇ ਵਜੋਂ ਦਿੱਤੀ ਸੀ। ਹੈਂਡਮੇਡ ਲਗਜ਼ਰੀ ਕਾਰ ਬਣਾਉਣ ਵਾਲੀ ਕੰਪਨੀ ਰੋਲਸ ਰਾਇਸ ਦੀ ਫੈਂਟਮ ਕਲਾਸ ਤੇ ਸਟੇਟਸ ਨਾਲ ਜੋੜ ਕੇ ਦੇਖੀ ਜਾਣ ਵਾਲੀ ਕਾਰ ਹੈ। ਇਸ ਦੀ ਕੀਮਤ 4.0 ਕਰੋੜ ਤੋਂ 8.25 ਕਰੋੜ ਰੁਪਏ ਤੱਕ ਹੈ।
ਮਿੰਨੀ ਕੂਪਰ
ਜਦੋਂ ਅਮਿਤਾਭ ਬੱਚਨ ਦੇ ਬੰਗਲੇ ਦੀ ਪਾਰਕਿੰਗ 'ਚ ਚਮਚਮਾਤੀ ਮਿੰਨੀ ਕੂਪਰ ਦੇਖੀ ਗਈ ਤਾਂ ਅਫਵਾਹ ਉੱਡੀ ਸੀ ਕਿ ਅਭਿਸ਼ੇਕ-ਐਸ਼ਵਰਿਆ ਨੇ ਇਸ ਨੂੰ ਆਰਾਧਿਆ ਨੂੰ ਜਨਮਦਿਨ 'ਤੇ ਗਿਫਟ ਕੀਤੀ ਹੈ। ਇਸ ਤੋਂ ਬਾਅਦ ਅਮਿਤਾਭ ਬੱਚਨ ਨੇ ਫੈਨਜ਼ ਨੂੰ ਦੱਸਿਆ ਕਿ ਇਸ ਕਾਰ ਦੇ ਰੂਪ 'ਚ ਗਿਫਟ ਅਭਿਸ਼ੇਕ ਨੇ ਮੈਨੂੰ ਕੀਤੀ ਹੈ। 'ਮਿੰਨੀ ਕੂਪਰ' ਦੀ ਕੀਮਤ 26.6 ਤੋਂ 29.9 ਲੱਖ ਦੇ ਵਿਚਕਾਰ ਹੈ।
ਟੋਯੋਟਾ ਲੈਂਡ ਕਰੂਜ਼ਰ
ਅਮਿਤਾਭ ਬੱਚਨ ਦੀ ਸ਼ਾਨ ਦੀ ਸਵਾਰੀ 'ਚ ਟੋਯੋਟਾ ਦੀ ਲੈਂਡ ਕਰੂਜ਼ਰ ਵੀ ਸ਼ਾਮਲ ਹੈ। ਇਸ ਦੀ ਕੀਮਤ 1.20 ਕਰੋੜ ਰੁਪਏ ਹੈ।
ਮਰਸਡੀਜ਼ ਈ 240
ਮਰਸਡੀਜ਼ ਦੀ ਇਹ ਸਿਡੈਨ ਵੀ ਅਮਿਤਾਭ ਬੱਚਨ ਦੀ ਗਰਾਜ 'ਚ ਸ਼ਾਮਲ ਹੈ। ਇਸ ਦੀ ਸ਼ੁਰੂਆਤੀ ਕੀਮਤ ਕਰੀਬ 56 ਲੱਖ ਰੁਪਏ ਹੈ।
ਬੈਂਟਲੀ ਕੰਟੀਨੈਂਟਲ ਜੀ ਟੀ
ਅਮਿਤਾਭ ਬੱਚਨ ਦੇ ਗਰਾਜ 'ਚ ਇਹ ਲਗਜ਼ਰੀ ਕਾਰ ਸ਼ਾਮਲ ਹੈ। ਇਸ ਦੀ ਸ਼ੁਰੂਆਤੀ ਕੀਮਤ 4.04 ਕਰੋੜ ਹੈ। ਇਸ ਕਾਰ ਦੇ ਨਵੇਂ 6.0 ਲੀਟਰ ਵਰਜਨ ਦੀ ਸ਼ਮਤਾ 626PS ਹੈ।
ਕਈ ਹੋਰ ਲਗਜ਼ਰੀ ਕਾਰਾਂ
ਇਨ੍ਹਾਂ ਸ਼ਾਨਦਾਰ ਕਾਰਾਂ ਤੋਂ ਇਲਾਵ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਗਰਾਜ 'ਚ ਹੋਰ ਵੀ ਬਿਹਤਰੀਨ ਕਾਰਾਂ ਸ਼ਾਮਲ ਹਨ। ਇਨ੍ਹਾਂ 'ਚ Mercedes SL500, Lexus LX470, BMW X5, BMW 7 Series ਤੇ Mercedes S320 ਵਰਗੀਆਂ ਕਾਰਾਂ ਸ਼ਾਮਲ ਹਨ।