FacebookTwitterg+Mail

ਅਮਿਤਾਭ ਬੱਚਨ ਨੇ ਦੱਸੀ ‘ਨਮਸਕਾਰ’ ਦੀ ਪਰਿਭਾਸ਼ਾ

amitabh bachchan namaskar twitter
06 February, 2020 04:54:45 PM

ਮੁੰਬਈ(ਬਿਊਰੋ)- ਅਮਿਤਾਭ ਬੱਚਨ ਨੇ ਟਵਿਟਰ ’ਤੇ ਨਮਸਕਾਰ ਦੀ ਪਰਿਭਾਸ਼ਾ ਦੱਸੀ ਹੈ। ਉਨ੍ਹਾਂ ਮੁਤਾਬਕ ਇਹ ਸਿਰਫ ਸਾਡੀ ਸਭਿਅਤਾ ਦਾ ਪ੍ਰਤੀਕ, ਪ੍ਰਥਾ ਜਾਂ ਪਰੰਪਰਾ ਨਹੀਂ ਹੈ। ਸਗੋਂ ਇਹ ਸਾਡਾ ਆਦਰਸ਼ ਅਤੇ ਸਾਡੀ ਸੰਸਕ੍ਰਿਤੀ ਦਾ ਧਵਜ ਹੈ। ਬਿੱਗ ਬੀ ਨੇ ਲਿਖਿਆ ਹੈ, ‘‘ਨਮਸਕਾਰ। ਇਹ ਨਮਸਕਾਰ ਸਿਰਫ ਸਾਡੀ ਸਭਿਅਤਾ ਦਾ ਪ੍ਰਤੀਕ ਨਹੀਂ ਹੈ। ਸਿਰਫ ਇਕ ਪ੍ਰਥਾ ਜਾਂ ਪਰੰਪਰਾ ਨਹੀਂ ਹੈ। ਇਹ ਨਮਸਕਾਰ ਸਾਡਾ ਆਦਰਸ਼ ਹੈ। ਇਕ ਤਰ੍ਹਾਂ ਨਾਲ ਸਾਡੀ ਸੰਸਕ੍ਰਿਤੀ ਦਾ ਝੰਡਾ ਹੈ ।’’


 ਬਿੱਗ ਬੀ ਨੇ ਅੱਗੇ ਲਿਖਿਆ ਹੈ, ‘‘ਇਸ ਨਮਸਕਾਰ ਨਾਲ ਅਸੀਂ ਸਨਮਾਨ ਵੀ ਕਰਦੇ ਹਨ। ਆਦਰ ਵੀ ਕਰਦੇ ਹਾਂ। ਅਸੀਂ ਪੂਜਾ ਵੀ ਕਰਦੇ ਹਾਂ। ਪ੍ਰਾਰਥਨਾ ਵੀ ਕਰਦੇ ਹਾਂ ਅਤੇ ਕਦੇ-ਕਦੇ ਇਸ ਨਮਸਕਾਰ ਤੋਂ ਅਸੀਂ ਸੰਕੋਚ ਵੀ ਕਰਦੇ ਹਾਂ। ਨਮਸਕਾਰ ਵਿਚ ਵੱਡੀ ਸ਼ਕਤੀ ਹੁੰਦੀ ਹੈ ।  ਬਹੁਤ ਤਾਕਤ ਹੈ। ਫਿਰ ਵੀ ਨਮਸਕਾਰ ਵਿਚ ਗੁੱਸਾ ਨਹੀਂ ਹੈ। ਹਿੰਸਾ ਨਹੀਂ ਹੈ। ਨਮਸਕਾਰ ਵਿਚ ਪਿਆਰ ਵੀ ਹੁੰਦਾ ਹੈ। ਪ੍ਰੇਮ ਵੀ ਹੁੰਦਾ ਹੈ ਅੰਤਰ ਵੀ ਹੁੰਦਾ ਹੈ। ਭੇਦ ਵੀ ਹੁੰਦੇ ਹਾਂ। ਸ਼ਰਧਾ ਵੀ ਹੁੰਦੀ ਹੈ। ਸੰਕਲਪ ਵੀ ਹੁੰਦਾ ਹੈ।’’

 

ਬਿੱਗ ਬੀ ਲਿਖਦੇ ਹਨ, ‘‘ਇਹ ਨਮਸਕਾਰ ਕਦੇ-ਕਦੇ ਆਤਮਾ ਦਾ ਸੰਬੰਧ ਹੈ ਅਤੇ ਰਿਵਾਜ਼ਾਂ ਦੇ ਵਿਚ ਅੰਤਰ ਵੀ ਹੈ। ਇਹ ਸਨਮਾਨ ਦੇ ਨਾਲ-ਨਾਲ ਰਿਸ਼ਤੇ ਦਾ ਪ੍ਰਤੀਕ ਹੈ। ਜਦੋਂ ਅਸੀਂ ਨਮਸਕਾਰ ਕਰਦੇ ਹਾਂ ਤਾਂ ਅਸੀਂ ਸੰਸਕ੍ਰਿਤੀਆਂ ਦਾ ਸਨਮਾਨ ਕਰ ਰਹੇ ਹੁੰਦੇ ਹਾਂ। ਸਿਰਫ ਇਕ ਨਮਸਕਾਰ ਨਾਲ ਸਾਡੀਆਂ ਰਚਨਾਤਮਕਤਾ ਸਾਰੀਆਂ ਸੰਸਕ੍ਰਿਤੀਆਂ ਨੂੰ ਸਰਵ ਕਰ ਸਕਦੀ ਹੈ।’’

 


Tags: Amitabh BachchanNamaskarTwitterBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari