FacebookTwitterg+Mail

ਨੂੰਹ ਐਸ਼ਵਰਿਆ 'ਤੇ ਮੀਮ ਦੇਖ ਭੜਕੇ ਅਮਿਤਾਭ, ਵਿਵੇਕ ਨੂੰ ਦਿੱਤੀ ਨਸੀਹਤ

amitabh bachchan react to vivek oberoi controversial tweet
21 May, 2019 01:55:48 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੋਮਵਾਰ ਸ਼ਾਮ ਮਹਿਲਾ ਕਮਿਸ਼ਨ ਨੇ ਐਗਜ਼ਿਟ ਪੋਲ ਵਾਲੇ ਟਵੀਟ ਦੇ ਮਾਮਲੇ 'ਤੇ ਉਨ੍ਹਾਂ ਨੂੰ ਨੋਟਿਸ ਭੇਜਿਆ ਸੀ। ਦਰਅਸਲ, ਸੋਮਵਾਰ ਨੂੰ ਵਿਵੇਕ ਓਬਰਾਏ ਨੇ ਤਿੰਨ ਤਸਵੀਰਾਂ ਵਾਲਾ ਇਕ ਮੀਮ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਸੀ। ਮੀਮ ਤਿੰਨ ਹਿੱਸਿਆ-ਓਪੀਨੀਅਨ ਪੋਲ,ਐਗਜ਼ਿਟ ਪੋਲ ਅਤੇ ਰਿਜਲਟ (ਨਤੀਜੇ) 'ਚ ਵੰਡਿਆ ਸੀ। ਓਪੀਨੀਅਲ ਪੋਲ 'ਚ ਐਸ਼ਵਰਿਆ ਸਲਮਾਨ ਨਾਲ ਨਜ਼ਰ ਆ ਰਹੀ ਸੀ, ਐਗਜਿਟ ਪੋਲ 'ਚ ਵਿਵੇਕ ਓਬਰਾਏ ਨਾਲ ਅਤੇ ਨਤੀਜਿਆਂ 'ਚ ਉਹ ਅਭਿਸ਼ੇਕ ਬੱਚਨ ਅਤੇ ਆਰਾਧਿਆ ਨਾਲ ਨਜ਼ਰ ਆ ਰਹੀ ਸੀ। ਵਿਵੇਕ ਓਬਰਾਏ ਦੇ ਇਸ ਮੀਮ ਤੋਂ ਬਾਅਦ ਉਨ੍ਹਾਂ ਨੂੰ ਕਈ ਸਟਾਰਜ਼ ਨੇ ਖਰੀਆਂ-ਖੋਟੀਆਂ ਵੀ ਸੁਣਾਈਆਂ। ਹੁਣ ਸਦੀ ਦੇ ਮਹਾਨਾਇਕ ਅਮਿਤਾਬ ਬੱਚਨ ਨੇ ਇਕ ਟਵੀਟ ਕੀਤਾ ਹੈ। ਜਿਸ ਨੂੰ ਵਿਵੇਕ ਓਬਰਾਏ ਦੇ ਵਿਵਾਧਿਤ ਟਵੀਟ ਦੇ ਜਵਾਬ 'ਚ ਦੇਖਿਆ ਜਾ ਰਿਹਾ ਹੈ। ਬਿੱਗ ਬੀ ਨੇ ਲਿਖਿਆ—
Punjabi Bollywood Tadka
ਹਾਲਾਂਕਿ ਇਹ ਕਹਿ ਪਾਉਣਾ ਮੁਸ਼ਕਲ ਹੈ ਕਿ ਅਮਿਤਾਭ ਨੇ ਵਿਵੇਕ ਓਬਰਾਏ ਲਈ ਇਹ ਟਵੀਟ ਕੀਤਾ ਹੈ ਪਰ ਬਿੱਗ ਬੀ ਦੇ ਫੈਨਜ਼ ਅਤੇ ਸੋਸ਼ਲ ਮੀਡੀਆ ਯੂਜ਼ਰਸ ਕੁਮੈਂਟ ਕਰ ਰਹੇ ਹਨ ਕਿ ਅਮਿਤਾਭ ਬੱਚਨ ਦਾ ਇਸ਼ਾਰਾ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ।
Punjabi Bollywood Tadka


Tags: Amitabh BachchanVivek OberoiTwitterMemeAishwarya RaiBollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.