ਨਵੀਂ ਦਿੱਲੀ(ਬਿਊਰੋ)- ਅਮਿਤਾਭ ਬੱਚਨ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਆਪਣੇ ਫੈਨਜ਼ ਅਤੇ ਫੋਲੋਅਰਜ਼ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ। ਆਪਣੇ ਟਵੀਟਸ ਰਾਹੀਂ ਬਿੱਗ ਬੀ ਆਪਣੀ ਜ਼ਿੰਦਗੀ ਦੇ ਕੁਝ ਅਜਿਹੇ ਪਲਾਂ ਨੂੰ ਵੀ ਸ਼ੇਅਰ ਕਰਦੇ ਹਨ, ਜੋ ਆਮ ਤੌਰ 'ਤੇ ਕਿਸੇ ਨੂੰ ਪਤਾ ਨਹੀਂ ਹੋਣਗੇ। ਹਾਲ ਹੀ ਵਿਚ ਅਮਿਤਾਭ ਬੱਚਨ ਨੇ ਟਵੀਟ ਰਾਹੀਂ ਲਿਖਿਆ,‘‘ਅੱਜ ਪੂਜਾ ਦੇ ਸਮੇਂ ਰਾਮਾਇਣ ਦੇ ਪਾਠ 'ਚ ਇਹ ਪੜ੍ਹਿਆ, ਚੰਗਾ ਲੱਗਾ।’’ ਉਨ੍ਹਾਂ ਵੱਲੋਂ ਸਾਂਝਾ ਕੀਤਾ ਇਹ ਟਵੀਟ ਕਾਫੀ ਸੁਰਖੀਆਂ ਵਿਚ ਹੈ।
ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਬਾਲੀਵੁੱਡ ਦੇ ਮਸ਼ਹੂਰ ਸੰਗੀਤ ਨਿਰਦੇਸ਼ਕ ਵਾਜਿਦ ਖਾਨ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ। ਬਿੱਗ ਬੀ ਨੇ ਟਵੀਟ 'ਚ ਲਿਖਿਆ,‘‘ਵਾਜਿਦ ਖਾਨ ਦੇ ਦਿਹਾਂਤ ਕਾਰਨ ਸਦਮੇ 'ਚ ਹਾਂ। ਇਕ ਮੁਸਕੁਰਾਉਂਦਾ ਹੋਇਆ ਹੁਨਰ ਚਲਾ ਗਿਆ। ਦੁਆਵਾਂ, ਪ੍ਰਾਰਥਨਾਵਾਂ।’’

ਕੁਝ ਸਮਾਂ ਪਹਿਲਾਂ ਵੀ ਅਮਿਤਾਭ ਬੱਚਨ ਨੇ ਟਵਿਟਰ ’ਤੇ ਦੱਸਿਆ ਸੀ ਕਿ ਉਨ੍ਹਾਂ ਨੇ ਤਾਲਾਬੰਦੀ ਦੌਰਾਨ ਬਹੁਤ ਕੁੱਝ ਸਿੱਖਿਆ ਹੈ। ਉਨ੍ਹਾਂ ਨੇ ਆਪਣੀ ਇਕ ਤਸਵੀਰ ਸਾਂਝੀ ਕਰਦੇ ਹੋਏ ਟਵੀਟ ਵਿਚ ਲਿਖਿਆ,‘‘ਲਾਕਡਾਊਨ ਦੌਰਾਨ ਜਿੰਨਾ ਮੈਂ ਸਿੱਖਿਆ, ਸਮਝਿਆ ਤੇ ਜਾਣਿਆ, ਓਨਾ ਮੈਂ 78 ਸਾਲਾਂ ਦੀ ਜ਼ਿੰਦਗੀ ਵਿਚ ਨਹੀਂ ਸਿੱਖ ਸਕਿਆ।’’