FacebookTwitterg+Mail

ਅਮਿਤਾਭ ਬੱਚਨ ਨੂੰ 'ਦਾਦਾ ਸਾਹਿਬ ਫਾਲਕੇ ਐਵਾਰਡ' ਮਿਲਣ ’ਤੇ ਭਾਵੁਕ ਹੋਏ ਅਭਿਸ਼ੇਕ

amitabh bachchan receives dada saheb phalke award
30 December, 2019 11:21:38 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੇ ਮਹਾਨਾਇਕ ਕਹੇ ਜਾਣ ਵਾਲੇ ਅਭਿਨੇਤਾ ਅਮਿਤਾਭ ਬੱਚਨ ਨੂੰ 'ਦਾਦਾ ਸਾਹਿਬ ਫਾਲਕੇ ਐਵਾਰਡ' ਨਾਲ ਸਨਮਾਨਤ ਕੀਤਾ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਤਵਾਰ ਨੂੰ ਰਾਸ਼ਟਰਪਤੀ ਭਵਨ 'ਚ ਇਹ ਸਨਮਾਨ ਦਿੱਤਾ। ਇਸ ਖਾਸ ਮੌਕੇ ’ਤੇ ਉਨ੍ਹਾਂ ਨਾਲ ਪਤਨੀ ਜਯਾ ਬੱਚਨ ਅਤੇ ਬੇਟੇ ਅਭਿਸ਼ੇਕ ਬੱਚਨ ਵੀ ਨਜ਼ਰ ਆਏ। ਉਥੇ ਹੀ ਬਾਲੀਵੁੱਡ ਸਿਤਾਰਿਆਂ ਨੇ ਐਕਟਰ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਲਈ ਸੋਸ਼ਲ ਮੀਡੀਆ ’ਤੇ ਵਧਾਈਆਂ ਦਿੱਤੀਆਂ। ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਨੇ ਵੀ ਉਨ੍ਹਾਂ ਨੂੰ ਇਸ ਖਾਸ ਇਨਾਮ ’ਤੇ ਵਧਾਈ ਦਿੱਤੀ ਹੈ।
Punjabi Bollywood Tadka
ਅਭਿਸ਼ੇਕ ਨੇ ਪਿਤਾ ਅਮਿਤਾਭ ਬੱਚਨ ਦੀ ਇਕ ਤਸਵੀਰ ਨੂੰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਅਮਿਤਾਭ ਬੱਚਨ ਲਈ ਬੇਹੱਦ ਖਾਸ ਕੈਪਸ਼ਨ ਲਿਖਿਆ। ਅਭਿਸ਼ੇਕ ਬੱਚਨ ਨੇ ਕੈਪਸ਼ਨ ਵਿਚ ਲਿਖਿਆ,‘‘ਮੇਰੇ ਪ੍ਰੇਰਨਾਸਰੋਤ। ਮੇਰੇ ਹੀਰੋ। ਦਾਦਾ ਸਾਹਿਬ ਫਾਲਕੇ ਐਵਾਰਡ ਮਿਲਣ ’ਤੇ ਤੁਹਾਨੂੰ ਵਧਾਈ। ਸਾਨੂੰ ਸਾਰਿਆਂ ਨੂੰ ਤੁਹਾਡੇ ’ਤੇ ਮਾਣ ਹੈ। ਲਵ ਯੂ।’’ ਸੋਸ਼ਲ ਮੀਡਿਆ ਯੂਜ਼ਰਸ ਅਤੇ ਉਨ੍ਹਾਂ ਦੇ ਫੈਨਜ਼ ਅਭਿਸ਼ੇਕ ਦੇ ਇਸ ਪੋਸਟ ’ਤੇ ਪ੍ਰਤੀਕਿਰਿਆ ਦੇ ਰਹੇ ਹਨ।


ਧਿਆਨਯੋਗ ਹੈ ਕਿ 'ਦਾਦਾ ਸਾਹਿਬ ਫਾਲਕੇ ਐਵਾਰਡ' ਨਾਲ ਸਨਮਾਨਤ ਅਮਿਤਾਭ ਬੱਚਨ ਨੇ ਕਿਹਾ ਕਿ ਉਹ ਭਵਿੱਖ ਵਿਚ ਹੋਰ ਜ਼ਿਆਦਾ ਕੰਮ ਕਰਨ ਲਈ ਉਤਸ਼ਾਹਿਤ ਹੈ। 77 ਸਾਲ ਦੇ ਐਕਟਰ ਨੇ ਪੁਰਸਕਾਰ ਲੈਣ ਤੋਂ ਬਾਅਦ ਮਜ਼ਾਕ ਵਿਚ ਕਿਹਾ ਕਿ ਜਦੋਂ ਇਸ ਪੁਰਸਕਾਰ ਦੀ ਘੋਸ਼ਣਾ ਕੀਤੀ ਗਈ ਤਾਂ ਮੇਰੇ ਦਿਮਾਗ ਵਿਚ ਇਕ ਗੱਲ ਆਈ ਕਿ ਕਿਤੇ ਇਹ ਇਸ ਗੱਲ ਦਾ ਇਸ਼ਾਰਾ ਤਾਂ ਨਹੀਂ ਕਿ ਹੁਣ ਤੁਸੀਂ ਘਰ ਵਿਚ ਬੈਠੋ ਅਤੇ ਆਰਾਮ ਕਰੋ। ਤੁਸੀਂ ਬਹੁਤ ਕੰਮ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਬਹੁਤ ਸਾਰਾ ਕੰਮ ਹੈ, ਜਿਸ ਨੂੰ ਖਤਮ ਕਰਨਾ ਅਜੇ ਬਾਕੀ ਹੈ। ਅੱਗੇ ਵੀ ਕੁੱਝ ਅਜਿਹੀਆਂ ਸੰਭਾਵਨਾਵਾਂ ਬਣ ਰਹੀਆਂ ਹਨ, ਜਿੱਥੇ ਮੈਨੂੰ ਕੁੱਝ ਕੰਮ ਕਰਨ ਦਾ ਮੌਕਾ ਮਿਲੇਗਾ।
Punjabi Bollywood Tadka
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੇਰੇ ’ਤੇ ਭਗਵਾਨ ਦੀ ਕਾਫੀ ਕਿਰਪਾ ਹੈ ਅਤੇ ਮਾਤਾ-ਪਿਤਾ ਦਾ ਆਸ਼ੀਰਵਾਦ ਰਿਹਾ ਹੈ। ਨਾਲ ਹੀ ਫਿਲਮ ਨਿਰਮਾਤਾਵਾਂ, ਨਿਰਦੇਸ਼ਕਾਂ ਅਤੇ ਸਾਥੀ ਕਲਾਕਾਰਾਂ ਦਾ ਵੀ ਸਾਥ ਰਿਹਾ ਹੈ ਪਰ ਸਭ ਤੋਂ ਜ਼ਿਆਦਾ ਦੇਸ਼ ਦੀ ਜਨਤਾ ਦਾ ਪਿਆਰ ਮਿਲਦਾ ਰਿਹੈ, ਜਿਸ ਕਾਰਨ ਮੈਂ ਤੁਹਾਡੇ ਸਭ ਦੇ ਸਾਹਮਣੇ ਖੜ੍ਹਾ ਹਾਂ। ਇਸ ਇਨਾਮ ਦੀ ਸਥਾਪਨਾ 50 ਸਾਲ ਪਹਿਲਾਂ ਹੋਈ ਅਤੇ ਇਨ੍ਹੇ ਹੀ ਸਾਲ ਮੈਨੂੰ ਫਿਲਮ ਇੰਡਸਟਰੀ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਦਾ ਵੀ ਮੈਂ ਅਹਿਸਾਨਮੰਦ ਹਾਂ। ਇਸ ਸਨਮਾਨ ਨੂੰ ਦਿਲੋਂ ਸਵੀਕਾਰ ਕਰਦਾ ਹਾਂ।


Tags: Amitabh BachchanDada Saheb Phalke AwardRam Nath KovindAbhishek BachchanEmotionalInstahram

About The Author

manju bala

manju bala is content editor at Punjab Kesari