FacebookTwitterg+Mail

ਪੋਲੈਂਡ ’ਚ ਪਿਤਾ ਨੂੰ ਸਨਮਾਨ ਮਿਲਣ ’ਤੇ ਭਾਵੁਕ ਹੋਏ ਅਮਿਤਾਭ ਬੱਚਨ

amitabh bachchan remembers his father during visit to an ancient church
16 December, 2019 03:48:39 PM

ਮੁੰਬਈ(ਬਿਊਰੋ)- ਅਮਿਤਾਭ ਬੱਚਨ ਐਤਵਾਰ ਰਾਤ ਪੋਲੈਂਡ (ਯੂਰਪ) ਵਿਚ ਸਨ, ਜਿੱਥੇ ਉਨ੍ਹਾਂ ਦੇ ਪਿਤਾ ਕਵੀ ਡਾ. ਹਰੀਵੰਸ਼ ਰਾਏ ਬੱਚਨ ਦੇ ਸਨਮਾਨ ਵਿਚ ਅਰਦਾਸ ਰੱਖੀ ਗਈ ਸੀ। ਬਿੱਗ ਬੀ ਨੇ ਇਸ ਇਵੈਂਟ ਦੀਆਂ ਕੁੱਝ ਤਸਵੀਰਾਂ ਟਵਿਟਰ ’ਤੇ ਸ਼ੇਅਰ ਕਰਦੇ ਹੋਏ, ਉੱਥੋਂ ਦੀ ਜਨਤਾ ਦਾ ਧੰਨਵਾਦ ਅਦਾ ਕੀਤਾ ਹੈ। ਉਨ੍ਹਾਂ ਨੇ ਇਸ ਇਮੋਸ਼ਨਲ ਟਵੀਟ ਵਿਚ ਲਿਖਿਆ,‘‘ਯੂਰਪ ਦੇ ਸਭ ਤੋਂ ਪੁਰਾਣੇ ਚਰਚਾਂ ’ਚੋਂ ਇਕ। ਪੋਲੈਂਡ ਵਿਚ ਬਾਬੂਜੀ ਲਈ ਹੋਈ ਅਰਦਾਸ ਵਿਚ।  ਦਿਲ ਛੂਹਣ ਅਤੇ ਭਾਵੁਕ ਕਰਨ ਵਾਲਾ ਪਲ। ਉਨ੍ਹਾਂ ਦੀ ਆਤਮਾ ਨੂੰ ਜਰੂਰ ਸ਼ਾਂਤੀ ਅਤੇ ਪਿਆਰ ਮਿਲੇਗਾ। ਇਸ ਸਨਮਾਨ ਲਈ ਧੰਨਵਾਦ ਬਿਸ਼ਪ ਅਤੇ ਪੋਲੈਂਡ ਦੀ ਜਨਤਾ।’’


ਯੂਰਪ ਵਿਚ ਕਰ ਰਹੇ ਸਨ ‘ਚਿਹਰੇ’ ਦੀ ਸ਼ੂਟਿੰਗ

ਅਮਿਤਾਭ ਬੱਚਨ ਯੂਰਪ ਵਿਚ ਆਪਣੀ ਆਉਣ ਵਾਲੀ ਫਿਲਮ ‘ਚਿਹਰੇ’ ਦੀ ਸ਼ੂਟਿੰਗ ਕਰ ਰਹੇ ਸਨ, ਜਿਸ ਦਾ ਨਿਰਦੇਸ਼ਨ ਰੂਮੀ ਜਾਫਰੀ ਕਰ ਰਹੇ ਹਨ। ਐਤਵਾਰ ਸਵੇਰੇ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਪੋਲੈਂਡ ਵਿਚ ਬਾਬੂਜੀ ਨੂੰ ਸਨਮਾਨ ਦਿੱਤਾ ਜਾਣਾ ਹੈ। ਟਵੀਟ ਵਿਚ ਉਨ੍ਹਾਂ ਨੇ ਲਿਖਿਆ,‘‘ਇਸ ਆਦਰ ਸਨਮਾਨ ਦਾ ਮੈਂ ਅਧਿਕਾਰੀ ਨਹੀਂ, ਇਹ ਉਹ ਦੇਸ਼ ਹੈ ਵਿਦੇਸ਼ ਵਿਚ, ਜੋ ਬਾਬੂਜੀ ਨੂੰ ਸਨਮਾਨਿਤ ਕਰਨ ਜਾ ਰਿਹਾ ਹੈ। ਇਕ ਪੁੱਤਰ ਲਈ ਇਸ ਤੋਂ ਵੱਡੀ ਕੋਈ ਹੋਰ ਨਹੀਂ ਹੋ ਸਕਦੀ।’’


‘ਚਿਹਰੇ’ ਅਗਲੇ ਸਾਲ 20 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਫਿਲਮ ਵਿਚ ਬਿੱਗ ਬੀ ਨਾਲ ਇਮਰਾਨ ਹਾਸ਼ਮੀ, ਅੰਨੂ ਕਪੂਰ, ਰਿਆ ਚੱਕਰਵਰਤੀ ਅਤੇ ਕ੍ਰਿਸਟਲ ਡਿਸੂਜਾ ਦੀ ਵੀ ਅਹਿਮ ਭੂਮਿਕਾ ਹੋਵੇਗੀ ।


Tags: Amitabh BachchanPolandHarivansh Rai BachchanEurope ChehreEurope

About The Author

manju bala

manju bala is content editor at Punjab Kesari