FacebookTwitterg+Mail

ਅਮਿਤਾਭ ਬੱਚਨ ਨੇ ਖਰੀਦੀ ਲਗਜ਼ਰੀ ਕਾਰ, ਦੇਖੋ ਤਸਵੀਰਾਂ

amitabh bachchan s latest ride is india s most expensive mpv
08 April, 2019 04:04:42 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਲਗਜ਼ਰੀ ਕਾਰਾਂ ਦੇ ਸ਼ੌਕੀਨ ਹਨ। ਬਿੱਗ ਹੀ ਦੇ ਕਾਰ ਕਲੈਕਸ਼ਨ 'ਚ ਮਰਸਡੀਜ਼ ਬੇਂਜ ਜੀ. ਐੱਲ. ਐੱਸ. ਯੂ. ਵੀ, ਬੈਨਟਲੇ ਆਰਨੇਜ. ਆਰ, ਬੀ. ਐੱਮ. ਡਬਲਯੂ 7 ਸੀਰੀਜ਼ 760 ਐੱਲ. ਆਈ, ਲੈਕਸਸ, ਮਿਨੀ ਕਪੂਰ ਐੱਸ, ਰੇਂਜ ਰੋਵਰ ਵਰਗੀਆਂ ਲਗਜ਼ਰੀਆਂ ਗੱਡੀਆਂ ਹਨ।

Punjabi Bollywood Tadka

ਹੁਣ ਉਨ੍ਹਾਂ ਨੇ ਇਕ ਹੋਰ ਨਵੀਂ ਕਾਰ ਆਪਣੇ ਕਲੈਕਸ਼ਨ 'ਚ ਜੋੜ ਲਈ ਹੈ। ਇਸ ਗੱਡੀ ਦਾ ਨਾਂ ਮਰਸਡੀਜ਼ ਬੇਂਜ ਵੀ-ਕਲਾਸ ਹੈ। ਇਹ ਕਾਰ ਇੰਡੀਆ 'ਚ ਇਸੇ ਸਾਲ ਜਨਵਰੀ 'ਚ ਲਾਂਚ ਹੋਈ ਸੀ, ਜਿਸ ਨੂੰ ਬਿੱਗ ਬੀ ਨੇ ਖਰੀਦ ਲਿਆ ਹੈ। ਇਸ ਕਾਰ ਦੀ ਡਿਲੀਵਰੀ ਲੈਂਦੇ ਹੋਏ ਬਿੱਗ ਬੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਦੀ ਕੀਮਤ 68.4 ਲੱਖ ਤੋਂ 81.9 ਦੇ ਵਿਚਕਾਰ ਹੁੰਦੀ ਹੈ।

Punjabi Bollywood Tadka

ਕੁਝ ਦਿਨ ਪਹਿਲਾ ਵੇਚੀ ਸੀ ਲਗਜ਼ਰੀ ਗੱਡੀ

ਬਿੱਗ ਬੀ ਨੇ ਕੁਝ ਦਿਨ ਪਹਿਲੇ ਹੀ ਆਪਣੀ ਰੋਲਸ ਰਾਇਲ ਫੈਂਟਸ ਕਾਰ ਵੇਚ ਦਿੱਤੀ ਸੀ। ਮੀਡੀਆ ਰਿਪੋਰਟਰਸ ਮੁਤਾਬਕ, 3.5 ਕਰੋੜ ਦੀ ਕੀਮਤ ਵਾਲੀ ਇਹ ਕਾਰ ਬਿੱਗ ਬੀ ਨੇ ਮੈਸੂਰ ਦੇ ਇਕ ਬਿਜ਼ਨੈੱਸਮੈਨ ਰੁਮਾਨ ਖਾਨ ਨੂੰ ਵੇਚੀ ਸੀ। ਬਿੱਗ ਬੀ ਨੂੰ ਇਹ ਕਾਰ ਪ੍ਰੋਡਿਊਸਰ ਵਿਧੁ ਵਿਨੋਦ ਚੋਪੜਾ ਨੇ ਸਾਲ 2007 'ਚ ਫਿਲਮ 'ਏਕਲਵਯ' ਦੀ ਸ਼ੂਟਿੰਗ ਦੌਰਾਨ ਤੋਹਫੇ 'ਚ ਦਿੱਤੀ ਸੀ।

Punjabi Bollywood Tadka

ਦਰਅਸਲ ਫਿਲਮ 'ਚ ਅਮਿਤਾਭ ਬੱਚਨ ਦੀ ਐਕਟਿੰਗ ਤੋਂ ਖੁਸ਼ ਹੋ ਕੇ ਵਿਧੁ ਨੇ ਉਨ੍ਹਾਂ ਨੂੰ ਇਹ ਕਾਰ ਤੋਹਫੇ 'ਚ ਦਿੱਤੀ ਸੀ। ਫੈਂਟਮ ਵੀ. ਆਈ. ਸੀਰੀਜ਼ 2003 'ਚ ਲਾਂਚ ਹੋਈ ਸੀ ਪਰ ਸਾਲ 2017 'ਚ ਕੰਪਨੀ ਨੇ ਇਸ ਨੂੰ ਬੰਦ ਕਰ ਦਿੱਤਾ। ਇਸ ਦੇ 10,000 ਮਾਡਲਸ ਮਾਰਕਿਟ 'ਚ ਉਤਾਰੇ ਗਏ ਸਨ। 
Punjabi Bollywood Tadka


Tags: Amitabh BachchanLuxurious CarsLand Rover Range Rover AutobiographyRolls Royce GhostBentley Continental GTMercedes Benz S Class

Edited By

Sunita

Sunita is News Editor at Jagbani.