FacebookTwitterg+Mail

ਅਮਿਤਾਭ ਬੱਚਨ 'ਤੇ ਚੜ੍ਹਿਆ 'ਸਾਸ-ਬਹੂ ਮੰਦਰ' ਦੇ ਆਕਰਸ਼ਣ ਦਾ ਰੰਗ!

amitabh bachchan saas bahu temple
20 April, 2019 06:35:30 PM

ਮੁੰਬਈ (ਬਿਊਰੋ)— ਸਟਾਰ ਪਲੱਸ ਦੇ ਆਗਾਮੀ ਸ਼ੋਅ 'ਏਕ ਭ੍ਰਮ- ਸਰਵ ਗੁਣ ਸੰਪਨ' ਨੇ 'ਸਾਸ-ਬਹੂ ਮੰਦਰ' 'ਚ ਸ਼ੋਅ ਲਾਂਚ ਕਰਕੇ ਦੇਸ਼ ਦਾ ਧਿਆਨ ਆਕਰਸ਼ਿਤ ਕੀਤਾ ਹੈ। ਸਿਰਫ ਇਹੀ ਨਹੀਂ, ਸਗੋਂ ਲਾਂਚ ਦੇ ਪਿੱਛੇ ਲੁਕੀ ਖਾਸੀਅਤ ਨੇ ਦਿੱਗਜ ਅਭਿਨੇਤਾ ਅਮਿਤਾਭ ਬੱਚਨ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ।

ਹਾਲ ਹੀ 'ਚ 'ਏਕ ਭ੍ਰਮ- ਸਰਵ ਗੁਣ ਸੰਪਨ' ਦੀ ਮੁੱਖ ਨਾਇਕਾ ਜਾਨ੍ਹਵੀ ਮਿੱਤਲ ਨੇ ਉਦੈਪੁਰ 'ਚ ਸੰਸਕ੍ਰਿਤਿਕ ਰੂਪ ਨਾਲ ਖੁਸ਼ਹਾਲ ਤੇ ਕਈ ਹਜ਼ਾਰ ਸਾਲ ਪੁਰਾਣੇ 'ਸਾਸ-ਬਹੂ ਮੰਦਰ' 'ਚ ਆਪਣੇ ਆਨਸਕ੍ਰੀਨ ਦਿਓਰ ਨਾਲ ਆਪਣਾ ਆਗਾਮੀ ਸ਼ੋਅ ਲਾਂਚ ਕੀਤਾ ਸੀ। ਇਸ ਅਦਭੁੱਤ ਲਾਂਚ ਨੇ ਨਾ ਸਿਰਫ ਦੇਸ਼ ਨੂੰ ਆਕਰਸ਼ਿਤ ਕੀਤਾ, ਸਗੋਂ ਅਮਿਤਾਭ ਬੱਚਨ ਵੀ ਇਸ ਦੇ ਆਕਰਸ਼ਣ ਤੋਂ ਬਚ ਨਹੀਂ ਸਕੇ ਤੇ ਅਭਿਨੇਤਾ ਨੇ ਆਪਣੇ ਟਵੀਟ 'ਚ ਇਸ 'ਸਾਸ-ਬਹੂ ਮੰਦਰ' ਦੀ ਸੰਸਕ੍ਰਿਤਿਕ ਜੀਵਨ ਸ਼ਕਤੀ ਨੂੰ ਸਾਂਝਾ ਕੀਤਾ ਹੈ।

'ਸਾਸ-ਬਹੂ ਮੰਦਰ' ਤੋਂ ਆਕਰਸ਼ਿਤ ਅਮਿਤਾਭ ਬੱਚਨ ਨੇ ਟਵੀਟ ਕਰਦਿਆਂ ਲਿਖਿਆ,"T 3138 - Yes, our ancestors built these twin Saas Bahu Temples at Gwalior & I want us to know them better. I'm proudly pinning it to the Heritage Map of India. Urging all to take up #IndiaFound challenge at http://bit.ly/ifoundindia  & begin the conversation. #IndiaLostAndFound".

ਸ਼ਰੇਨੂ ਪਾਰਿਖ ਤੇ ਜੈਨ ਇਮਾਮ ਦੇ ਉਦੈਪੁਰ 'ਚ 'ਸਾਸ-ਬਹੂ ਮੰਦਰ' ਦੀ ਯਾਤਰਾ ਦੇ ਕੁਝ ਸਮੇਂ ਬਾਅਦ ਹੀ ਅਮਿਤਾਭ ਬੱਚਨ ਨੇ ਮੱਧ ਪ੍ਰਦੇਸ਼ 'ਚ 1000 ਸਾਲ ਪੁਰਾਣੇ ਜੁੜਵਾ ਮੰਦਰ ਦਾ ਪਤਾ ਲਗਾਇਆ, ਜਿਸ ਨੂੰ 'ਸਾਸ-ਬਹੂ ਮੰਦਰ' ਕਿਹਾ ਜਾਂਦਾ ਹੈ।

ਜਾਨ੍ਹਵੀ ਮਿੱਤਲ ਨੇ ਇਕ ਵਿਸ਼ਵਾਸਘਾਤੀ ਨੂੰਹ ਦੇ ਰੂਪ 'ਚ ਡੇਲੀ ਸੋਪ ਦੇਖਣ ਵਾਲੇ ਦਰਸ਼ਕਾਂ ਵਿਚਾਲੇ ਉਮੰਗ ਦੀ ਲਹਿਰ ਪੈਦਾ ਕਰ ਦਿੱਤੀ ਹੈ, ਜੋ ਆਗਿਆਕਾਰੀ ਨੂੰਹ ਦੇ ਉਲਟ ਹੈ। ਇਕ ਆਦਰਸ਼ ਨੂੰਹ ਦੀ ਆੜ 'ਚ ਜਾਨ੍ਹਵੀ ਮਿੱਤਲ ਨੇ ਆਗਾਮੀ ਸ਼ੋਅ 'ਏਕ ਭ੍ਰਮ- ਸਰਵ ਗੁਣ ਸੰਪਨ' 'ਚ ਆਪਣੇ ਹੀ ਪਰਿਵਾਰ ਦੇ ਖਿਲਾਫ ਸਾਜ਼ਿਸ਼ ਰਚੀ ਹੈ। ਸ਼ੋਅ ਦੇ ਦਿਲਚਸਪ ਪ੍ਰੋਮੋ ਤੇ ਅਨੋਖੀ ਕਹਾਣੀ ਨੇ ਸ਼ੋਅ ਪ੍ਰਤੀ ਉਤਸ਼ਾਹ ਪੈਦਾ ਕਰ ਦਿੱਤਾ ਹੈ। ਸਟਾਰ ਪਲੱਸ 'ਤੇ 22 ਅਪ੍ਰੈਲ ਤੋਂ ਸੋਮਵਾਰ-ਸ਼ੁੱਕਰਵਾਰ ਨੂੰ ਸ਼ਾਮ 7 ਵਜੇ ਤੋਂ ਪ੍ਰਸਾਰਿਤ ਹੋਣ ਵਾਲਾ 'ਏਕ ਭ੍ਰਮ- ਸਰਵ ਗੁਣ ਸੰਪਨ' ਸੁਮਿਤ ਸੋਡਾਨੀ ਵਲੋਂ ਨਿਰਦੇਸ਼ਿਤ ਤੇ ਸੰਨੀ ਸਾਈਡ ਅੱਪ ਫਿਲਮਜ਼ ਵਲੋਂ ਨਿਰਮਿਤ ਹੈ, ਜਿਸ 'ਚ ਸ਼ਰੇਨੂ ਪਾਰਿਖ ਤੇ ਜੈਨ ਇਮਾਮ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।


Tags: Amitabh bachchanSaas Bahu TempleEk Bhram Sarvagun SampannaShrenu ParikhZain Imam

Edited By

Rahul Singh

Rahul Singh is News Editor at Jagbani.