FacebookTwitterg+Mail

ਤਬੀਅਤ ਬਿਗੜਨ ਤੋਂ ਬਾਅਦ ਘਟਿਆ ਅਮਿਤਾਭ ਬੱਚਨ ਦਾ 5 ਕਿਲੋ ਭਾਰ

amitabh bachchan says he lost 5 kgs since his last hospital visit
25 October, 2019 11:19:29 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਜਦੋਂ ਸਿਹਤ ਵਿਗੜੀ ਤਾਂ ਦੁਨੀਆ ਭਰ ਵਿਚ ਮੌਜੂਦ ਉਨ੍ਹਾਂ ਦੇ ਕਰੋੜਾਂ ਫੈਨਜ਼ ਭਾਰੀ ਚਿੰਤਾ ’ਚ ਪੈ ਗਏ। ਜ਼ਿੰਦਗੀ ਦੇ 77 ਸਾਲ ਦੇਖ ਚੁੱਕੇ ਅਮਿਤਾਭ ਦੀ ਚੰਗੀ ਸਿਹਤ ਲਈ ਲੋਕਾਂ ਨੇ ਦੁਆਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਹਾਲਾਂਕਿ ਅਮਿਤਾਭ ਡਿਸਚਾਰਜ ਹੋ ਕੇ ਸਹੀ ਸਲਾਮਤ ਘਰ ਵਾਪਸ ਆਏ ਸਨ। ਅਮਿਤਾਭ ਨੇ ਆਪਣੇ ਹਾਲੀਆ ਟਵੀਟ ਵਿਚ ਆਪਣੀ ਸਿਹਤ ਬਾਰੇ ਵਿਚ ਗੱਲ ਕੀਤੀ ਹੈ।
Punjabi Bollywood Tadka
ਅਮਿਤਾਭ ਨੇ ਆਪਣੇ ਇਸ ਪੋਸਟ ਰਾਹੀਂ ਦੱਸਿਆ ਕਿ ਉਨ੍ਹਾਂ ਨੇ ਫਿਰ ਤੋਂ ਆਪਣੇ ਬੇਹੱਦ ਪਿਆਰੇ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਲਈ ਸ਼ੂਟਿੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਅਮਿਤਾਭ ਨੇ ਦੱਸਿਆ ਕਿ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਤੋਂ ਹੁਣ ਤੱਕ ਉਨ੍ਹਾਂ ਦਾ 5 ਕਿੱਲੋ ਭਾਰ ਘੱਟ ਚੁੱਕਿਆ ਹੈ, ਜੋ ਕਿ ਉਨ੍ਹਾਂ ਮੁਤਾਬਕ ਕਮਾਲ ਦੀ ਗੱਲ ਹੈ। ਆਪਣੇ ਬਲਾਗ ’ਚ ਬਿੱਗ ਬੀ ਨੇ ਲਿਖਿਆ,‘‘ਪਿਛਲੇ ਕੁਝ ਦਿਨਾਂ ਵਿਚ ਮੇਰਾ ਭਾਰ ਕਾਫੀ ਘਟਿਆ ਹੈ। ਸੱਚ ਵਿਚ ਤਕਰੀਬਨ 5 ਕਿੱਲੋ ਘੱਟ ਹੋਇਆ ਹੈ, ਜੋ ਮੇਰੇ ਲਈ ਕਮਾਲ ਦੀ ਗੱਲ ਹੈ।’’ 
Punjabi Bollywood Tadka
ਦੱਸ ਦੇਈਏ ਕਿ ਬੀਤੇ ਦਿਨੀਂ ਕੇ.ਬੀ.ਸੀ. ਸੀਜਨ 11 ਨੂੰ ਹੋਸਟ ਕਰ ਰਹੇ ਅਮਿਤਾਭ ਬੱਚਨ ਬੀਮਾਰ ਹੋ ਗਏ ਸਨ। ਇਸ ਦੇ ਚਲਦੇ ਉਨ੍ਹਾਂ ਨੂੰ ਕੇ.ਬੀ.ਸੀ. ਦੀ ਸ਼ੂਟਿੰਗ ਕੁਝ ਸਮੇਂ ਲਈ ਰੋਕਣੀ ਪਈ ਸੀ। ਅਮਿਤਾਭ ਦੀ ਤਬੀਅਤ ਵਿਗੜਨ ਦੀਆਂ ਖਬਰਾਂ ਆਈਆਂ ਤਾਂ ਬਾਲੀਵੁੱਡ ਇੰਡਸਟਰੀ ਸਮੇਤ ਉਨ੍ਹਾਂ ਦੇ ਫੈਨਜ਼ ਵੀ ਕਾਫੀ ਪ੍ਰੇਸ਼ਾਨ ਹੋ ਗਏ। ਅਮਿਤਾਭ ਨੇ ਆਪਣੀ ਤਬੀਅਤ ਦੇ ਬਾਰੇ ਵਿਚ ਬਲਾਗ ਲਿਖ ਕੇ ਆਪਣੇ ਫੈਨਜ਼ ਨੂੰ ਨਸੀਹਤ ਵੀ ਦਿੱਤੀ ਸੀ।
Punjabi Bollywood Tadka
ਅਮਿਤਾਭ ਬੱਚਨ ਨੇ ਆਪਣੇ ਬਲਾਗ ਵਿਚ ਲਿਖਿਆ ਸੀ,‘‘ਮੇਰੇ ਪਿਆਰੇਓ... ਸਾਰਿਆਂ ਨੂੰ ਮੇਰਾ ਪਿਆਰ.... ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਮੇਰੀ ਫਿਕਰ ਹੈ। ਜਿਨ੍ਹਾਂ ਨੂੰ ਲੱਗਦਾ ਹੈ ਕਿ ਮੇਰੀ ਫਿਕਰ ਅਤੇ ਪਰਵਾਹ ਕੀਤੀ ਜਾਣੀ ਚਾਹੀਦੀ ਹੈ। ਪ੍ਰੋਫੈਸ਼ਨਲ ਡਾਕਿਉਮੇਂਟੇਸ਼ਨ ਦੀ ਵਿਧੀ ਨੂੰ ਨਾ ਤੋੜੋ।’’
Punjabi Bollywood Tadka


Tags: Amitabh BachchanKaun Banega CrorepatiSicknessBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari