ਮੁੰਬਈ(ਬਿਊਰੋ)- ਅਮਿਤਾਭ ਬੱਚਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਛਾਏ ਹੋਏ ਹਨ। ਅਮਿਤਾਭ ਬੱਚਨ ਇਸ ਉਮਰ ਵਿਚ ਵੀ ਜਿੰਨੀ ਮਿਹਨਤ ਨਾਲ ਫਿਲਮ ਸੈੱਟਸ ’ਤੇ ਕੰਮ ਕਰ ਰਹੇ ਹਨ, ਉਸ ਲਈ ਹਰ ਕੋਈ ਉਨ੍ਹਾਂ ਦੀ ਤਾਰੀਫ ਕਰ ਰਿਹਾ ਹੈ। ਅਮਿਤਾਭ ਖੁੱਦ ਵੀ ਦੱਸ ਚੁੱਕੇ ਹਨ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਕੰਮ ਨਾ ਕਰਨ ਦੀ ਸਲਾਹ ਦਿੱਤੀ ਹੈ। ਹੁਣ ਅਮਿਤਾਭ ਨੇ ਖੁਦ ਰਿਟਾਇਰ ਹੋਣ ਦੀ ਇੱਛਾ ਜ਼ਾਹਿਰ ਕੀਤੀ ਹੈ।
ਦੱਸ ਦੇਈਏ ਕਿ ਬਿੱਗ ਬੀ ਇਨ੍ਹੀਂ ਦਿਨੀਂ ‘ਬ੍ਰਹਮਾਸਤਰ’ ਦੀ ਸ਼ੂਟਿੰਗ ਲਈ ਮਨਾਲੀ ਪਹੁੰਚੇ ਹੋਏ ਹਨ। ਸਫਰ ਦੀ ਥਕਾਵਟ ਉਨ੍ਹਾਂ ਦੀ ਗੱਲਾਂ ਤੋਂ ਸਾਫ ਪਤਾ ਚੱਲ ਰਹੀ ਹੈ। ਉਨ੍ਹਾਂ ਨੇ ਆਪਣੇ ਬਲਾਗ ਵਿਚ ਆਪਣੀ ਫੀਲਿੰਗਸ ਜ਼ਾਹਿਰ ਕੀਤੀ। ਉਨ੍ਹਾਂ ਨੇ ਮਨਾਲੀ ਦੇ ਲੋਕਾਂ ਨਾਲ ਮਿਲਣ ਦੀ ਖੁਸ਼ੀ ਵੀ ਜ਼ਾਹਰ ਕੀਤੀ। ਬਿੱਗ ਬੀ ਨੇ ਲਿਖਿਆ,‘‘ਇਹ ਲੋਕ ਬਹੁਤ ਸਾਦੇ ਅਤੇ ਈਮਾਨਦਾਰ ਹਨ। ਅਸੀਂ ਕਦੇ ਵੀ ਇਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ।’’ ਇਸ ਤੋਂ ਬਾਅਦ ਉਨ੍ਹਾਂ ਨੇ ਲਿਖਿਆ,‘‘ਇਕ ਵਾਰ ਫਿਰ ਤੋਂ ਨਵੀਂ ਜਗ੍ਹਾ, ਨਵੇਂ ਕਮਰੇ ਸਾਹਮਣੇ ਢੱਲਣਾ ਹੈ। ਮੈਨੂੰ ਰਿਟਾਇਰ ਹੋ ਜਾਣਾ ਚਾਹੀਦਾ ਹੈ। ਦਿਮਾਗ ਕੁੱਝ ਹੋਰ ਕਰ ਰਿਹਾ ਹੈ ਉਂਗਲੀਆਂ ਕੁੱਝ ਹੋਰ, ਇਹ ਇਕ ਮੈਸੇਜ ਹੈ।’’