FacebookTwitterg+Mail

ਅਮਿਤਾਭ ਦੇ ਸਕੱਤਰ ਤੇ ਪ੍ਰੋਡਿਊਸਰ ਸ਼ੀਤਲ ਜੈਨ ਦਾ ਦਿਹਾਂਤ

amitabh bachchan secretary and producer sheetal jain passes away
08 June, 2019 04:55:00 PM

ਜਲੰਧਰ (ਬਿਊਰੋ) — ਪ੍ਰੋਡਿਊਸਰ ਤੇ ਲੰਬੇ ਸਮੇਂ ਤੱਕ ਅਮਿਤਾਭ ਬੱਚਨ ਦੇ ਸਕੱਤਰ ਰਹੇ ਸ਼ੀਤਲ ਜੈਨ ਦਾ 77 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਟਰੈਡ ਐਨਾਲਿਸਟ ਕੋਮਲ ਨਾਹਟਾ ਨੇ ਆਪਣੇ ਟਵਿਟਰ ਹੈਂਡਲ 'ਤੇ ਇਹ ਖਬਰ ਸ਼ੇਅਰ ਕੀਤੀ। ਉਸ ਨੇ ਤਸਵੀਰ ਪੋਸਟ ਕਰਦੇ ਹੋਏ ਲਿਖਿਆ, ''ਬੁਰੀ ਖਬਰ : ਮਿਸਟਰ ਸ਼ੀਤਲ ਜੈਨ ਨਹੀਂ ਰਹੇ। ਅੱਜ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ।''


ਫਿਲਮਕਾਰ ਮਧੁਰ ਮੰਡਾਰਕਰ ਨੇ ਵੀ ਸ਼ੀਤਲ ਜੈਨ ਦੇ ਦਿਹਾਂਤ 'ਤੇ ਦੁੱਖ ਜਤਾਇਆ। ਉਨ੍ਹਾਂ ਨੇ ਟਵੀਟ ਕੀਤਾ, ''ਸ਼ੀਤਲ ਜੈਨ ਜੀ ਦੇ ਦਿਹਾਂਤ ਦਾ ਸਮਾਚਾਰ ਸੁਣ ਕੇ ਦੁੱਖ ਪਹੁੰਚਿਆ। ਉਹ ਬਹੁਤ ਚੰਗੇ ਇਨਸਾਨ ਸਨ। ਫਿਲਮ ਇੰਡਸਟਰੀ ਉਨ੍ਹਾਂ ਨੂੰ ਮਿਸ ਕਰੇਗੀ।''


ਅਨੁਪਮ ਖੇਰ ਨੇ ਵੀ ਟਵੀਟ ਕਰਕੇ ਸ਼ੀਤਲ ਜੈਨ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਲਿਖਿਆ, ''ਪ੍ਰੋਡਿਊਸਰ ਸ਼੍ਰੀ ਸ਼ੀਤਲ ਜੈਨ ਜੀ ਦੇ ਜਾਣ ਦੀ ਖਬਰ ਸੁਣ ਕੇ ਦੁੱਖ ਪਹੁੰਚਾਇਆ। ਮਿਸਟਰ ਬੱਚਨ ਦੇ ਸਕੱਤਰ ਦੇ ਤੌਰ 'ਤੇ ਮੈਂ ਉਨ੍ਹਾਂ ਨੂੰ ਬਹੁਤ ਸਮੇਂ ਤੋਂ ਜਾਣਦਾ ਸੀ। ਉਹ ਬਹੁਤ ਸ਼ਾਂਤ ਸੁਭਾਅ ਦੇ ਸਨ। ਭਗਵਾਨ ਉਨ੍ਹਾਂ ਦੇ ਪਰਿਵਾਰ ਨੂੰ ਤਾਕਤ ਦੇਵੇ।''


ਸ਼ੁਭਾਸ਼ ਘਈ ਨੇ ਟਵੀਟ ਕੀਤਾ, ''ਅੱਜ ਫਿਲਮ ਇੰਡਸਟਰੀ ਦੇ ਚੰਗੇ ਦੋਸਤ ਦਾ ਦਿਹਾਂਤ ਹੋ ਗਿਆ। ਸ਼ੀਤਲ ਜੈਨ ਅਤੇ ਸ਼੍ਰੀ ਅਮਿਤਾਭ ਬੱਚਨ ਦੇ ਲੰਬੇ ਸਮੇਂ ਤੋਂ ਸਕੱਤਕ ਸਨ।''


Tags: Sheetal JainAmitabh BachchanSecretary and ProducerMadhur BhandarkarAnupam Kher

Edited By

Sunita

Sunita is News Editor at Jagbani.