FacebookTwitterg+Mail

ਹਸਪਤਾਲ ’ਚ ਦਾਖਲ ਅਮਿਤਾਭ, ਸਾਂਝੀ ਕੀਤੀ ਤਸਵੀਰ

amitabh bachchan share photo from hospital fans said get well soon
10 November, 2019 12:14:28 PM

ਮੁੰਬਈ(ਬਿਊਰੋ)- ਅਮਿਤਾਭ ਬੱਚਨ ਬਾਲੀਵੁੱਡ ਦੇ ਰੁੱਝੇ ਕਲਾਕਾਰਾਂ ’ਚੋਂ ਇਕ ਹਨ।  ਫਿਲਮਾਂ ਤੋਂ ਇਲਾਵਾ ਅਮਿਤਾਭ ‘ਇਸ਼ਤਿਹਾਰਾਂ’ ਅਤੇ ‘ਕੌਣ ਬਣੇਗਾ ਕਰੋੜਪਤੀ’ ਵਿਚ ਵੀ ਲਗਾਤਾਰ ਕੰਮ ਕਰ ਰਹੇ ਹਨ। ਇਸ ਵਿਚਕਾਰ ਉਨ੍ਹਾਂ ਨੂੰ ਆਪਣੀ ਖਰਾਬ ਸਿਹਤ ਕਾਰਨ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਿਤਾਭ ਬੱਚਨ ਨੇ ਟਵਿਟਰ ’ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਪ੍ਰੇਸ਼ਾਨ ਹੋ ਗਏ।


ਅਮਿਤਾਭ ਬੱਚਨ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ ਵਿਚ ਹਸਪਤਾਲ ਦਾ ਬੈੱਡ ਹੈ। ਤਸਵੀਰ ਵਿਚ ਸਿਰਫ ਪੈਰ ਨਜ਼ਰ ਆ ਰਹੇ ਹਨ ਅਤੇ ਸਾਹਮਣੇ ਟੀ. ਵੀ. ‘ਤੇ ਫੁੱਟਬਾਲ ਮੈਚ ਚੱਲ ਰਿਹਾ ਹੈ। ਅਮਿਤਾਭ ਨੇ ਤਸਵੀਰ ਨਾਲ ਕੈਪਸ਼ਨ ਵੀ ਲਿਖਿਆ,‘‘ਫੁੱਲ, ਮੋਜੇ ਅਤੇ ਪ੍ਰੀਮੀਅਰ ਲੀਗ... ਪੂਰਾ ਦਿਨ।’’ ਅਮਿਤਾਭ ਬੱਚਨ ਦੀ ਇਹ ਤਸਵੀਰ ਦੇਖ ਕੇ ਉਨ੍ਹਾਂ ਦੇ ਫੈਂਨਜ਼ ਹੈਰਾਨ ਰਹਿ ਗਏ ਅਤੇ ਉਨ੍ਹਾਂ ਲਈ ਦੁਆਵਾਂ ਕਰਨ ਲੱਗੇ। ਇਕ ਯੂਜ਼ਰ ਨੇ ਲਿਖਿਆ,‘‘ਸਰ ਕਿਰਪਾ ਕਰ ਕੇ ਆਰਾਮ ਕਰੋ।’’ ਉਥੇ ਹੀ ਇਕ ਹੋਰ ਨੇ ਲਿਖਿਆ,‘‘ਗੈਟ ਵੈੱਲ ਸੂੰਨ, ਸਰ ਜੀ।’’
Punjabi Bollywood Tadka
ਅਮਿਤਾਭ ਬੱਚਨ ਕੋਲਕਾਤਾ ਵਿਚ 25ਵੇਂ ਕੋਲਕਾਤਾ ਇੰਟਰਨੈਸ਼ਨਲ ਫਿਲਮ ਫੈਸਟੀਵਲ  (KIFF) ਦਾ ਉਦਘਾਟਨ ਕਰਨ ਵਾਲੇ ਸਨ ਪਰ ਖਰਾਬ ਤਬੀਅਤ ਕਾਰਨ ਉਹ ਉੱਥੇ ਨਾ ਪਹੁੰਚ ਸਕੇ। ਅਮਿਤਾਭ ਨੇ ਆਖਰੀ ਸਮੇਂ ਵਿਚ KIFF ਜਾਣਾ ਰੱਦ ਕਰ ਦਿੱਤਾ। ਅਮਿਤਾਭ ਦੇ ਨਾ ਪੁੱਜਣ ’ਤੇ ਸ਼ਾਹਰੁਖ ਖਾਨ ਨੇ ਇਸ ਇਵੈਂਟ ਦਾ ਉਦਘਾਟਨ ਕੀਤਾ।
Punjabi Bollywood Tadka
ਅਮਿਤਾਭ ਬੱਚਨ ਨੇ KIFF ਵਿਚ ਨਾ ਪਹੁੰਚਣ ’ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਮੁਆਫੀ ਮੰਗੀ ਹੈ। ਉਨ੍ਹਾਂ ਨੇ ਲਿਖਿਆ,‘‘ਮੈਨੂੰ KIFF ਅਟੈਂਡ ਕਰਨ ਕੋਲਕਾਤਾ ਵਿਚ ਹੋਣਾ ਸੀ ਪਰ ਖਰਾਬ ਮੈਡੀਕਲ ਕੰਡਸ਼ਨ ਕਾਰਨ ਜਾ ਨਾ ਸਕਿਆ।  KIFF ਅਤੇ ਕੋਲਕਾਤਾ ਦੇ ਲੋਕਾਂ ਕੋਲੋਂ ਮੁਆਫੀ ਚਾਹੁੰਦਾ ਹਾਂ । ਮੈਂ ਫਿਰ ਕਦੇ ਆਉਣ ਦੀ ਕੋਸ਼ਿਸ਼ ਕਰਾਂਗਾ।’’


Tags: Amitabh Bachchantwitterhospital

About The Author

manju bala

manju bala is content editor at Punjab Kesari