ਮੁੰਬਈ (ਬਿਊਰੋ) — ਭਾਰਤ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਭਰ 'ਚ ਇਸ ਮਹਾਮਾਰੀ ਦੇ ਚੱਲਦਿਆਂ ਹਰ ਤਰੀਕੇ ਨਾਲ ਬਚਾਅ ਕਾਰਜ ਚੱਲ ਰਹੇ ਹਨ। ਅਜਿਹੇ 'ਚ ਬਾਲੀਵੁੱਡ ਦੇ ਸਿਤਾਰੇ ਵੀ ਲੋਕਾਂ ਨੂੰ ਜਾਗਰੂਕ ਕਰਨ ਦੇ ਯਤਨ ਕਰ ਰਹੇ ਹਨ। ਹੁਣ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵੀ ਇਸ ਬੀਮਾਰੀ ਤੋਂ ਨਿਜਾਤ ਪਾਉਣ ਲਈ ਕੁਝ ਤਰੀਕੇ ਦੱਸੇ ਹਨ। ਮਿਨੀਸਟਰੀ ਆਫ ਰੇਲਵੇ ਟਵੀਟਰ ਹੈਂਡਲ ਜ਼ਰੀਏ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਅਮਿਤਾਭ ਦੇਸ਼ ਵਾਸੀਆਂ ਨੂੰ ਵਾਇਰਸ ਤੋਂ ਬਚਣ ਲਈ ਕੁਝ ਤਰੀਕੇ ਦਸ ਰਹੇ ਹਨ। ਇਸ ਤੋਂ ਇਲਾਵਾ ਅਮਿਤਾਭ ਬੱਚਨ ਨੇ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵੀ ਦੱਸੀਆਂ ਹਨ, ਜਿਸ ਨਾਲ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ।
बॉलीवुड अभिनेता श्री अमिताभ बच्चन जी ने कोरोना वायरस को रोकने के तरीके के बारे में जानकारी साझा की।
जागरूक बने और दूसरों को भी जागरूक करें।
# COVID2019 pic.twitter.com/R0bQ56uLZJ
— Ministry of Railways (@RailMinIndia) March 17, 2020
ਦੱਸਣਯੋਗ ਹੈ ਕਿ ਅਮਿਤਾਭ ਬੱਚਨ ਆਪਣੇ ਘਰ ‘ਤੇ ਹਰ ਐਤਵਾਰ ਨੂੰ ਸੰਡੇ ਦਰਸ਼ਨ ਦਿੰਦੇ ਹਨ। ਇਸ ਦਿਨ ਉਹ ਆਪਣੇ ਫੈਨਜ਼ ਨਾਲ ਮਿਲਦੇ ਹਨ। ਇਸ ਤੋਂ ਪਹਿਲਾਂ ਜਦੋਂ ਉਨ੍ਹਾਂ ਦੀ ਸਿਹਤ ਖਰਾਬ ਹੋਈ ਸੀ ਉਦੋਂ ਵੀ ਉਨ੍ਹਾਂ ਨੇ ਐਤਵਾਰ ਦਰਸ਼ਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ। ਹੁਣ ਇਕ ਵਾਰ ਫਿਰ ਅਮਿਤਾਭ ਨੇ ਟਵੀਟ ਕਰਕੇ ਲਿਖਿਆ, ‘‘ਮੇਰੇ ਪਿਆਰੇ ਤੇ ਸ਼ੁੱਭਚਿਤੰਕਾਂ ਨੂੰ ਇਕ ਬੇਨਤੀ ਹੈ। ਕ੍ਰਿਪਾ ਕਰਕੇ ਅੱਜ ਜਲਸਾ ਦੇ ਗੇਟ ‘ਤੇ ਨਾ ਆਉਣ। ਐਤਵਾਰ ਦੀ ਮੁਲਾਕਾਤ ਨਹੀਂ ਹੋਣ ਵਾਲੀ। ਸਾਵਧਾਨ ਰਹੋ ਤੇ ਸੁਰੱਖਿਅਤ ਰਹੋ।’’ ਉਨ੍ਹਾਂ ਨੇ ਅੱਗੇ ਇਸੇ ਟਵੀਟ ‘ਚ ਲਿਖਿਆ, ‘‘ਐਤਵਾਰ ਦਾ ਦਰਸ਼ਨ ਜਲਸਾ ‘ਤੇ ਰੱਦ ਹੈ। ਕ੍ਰਿਪਾ ਕਰਕੇ ਉੱਥੇ ਸ਼ਾਮ ਨੂੰ ਜਮ੍ਹਾ ਨਾ ਹੋਣ।’’ ਅਜਿਹਾ ਹੋਣ ‘ਤੇ ਲੋਕ ਇਕ ਥਾਂ ‘ਤੇ ਇਕੱਠੇ ਨਹੀਂ ਹੋਣਗੇ।