FacebookTwitterg+Mail

42 ਸਾਲ ਪਹਿਲਾਂ ਰਿਲੀਜ਼ ਹੋਈ ਸੀ ਬਿੱਗ ਬੀ ਦੀ ਇਹ ਫਿਲਮ, ਤਸਵੀਰ ਸ਼ੇਅਰ ਕਰ ਲਿਖਿਆ ਖਾਸ ਮੈਸੇਜ

amitabh bachchan shares unseen pics from award ceremony on 42 years of don
12 May, 2020 11:47:32 AM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਅਮਿਤਾਭ ਬੱਚਨ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਹਰ ਇਕ ਖੁਸ਼ੀ ਸ਼ੇਅਰ ਕਰਦੇ ਹਨ। ਉਹ ਆਪਣੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਪ੍ਰੋਫੈਸ਼ਨਲ ਜ਼ਿੰਦਗੀ ਦੇ ਤਮਾਮ ਕਿੱਸੇ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ’ਚ ਉਨ੍ਹਾਂ ਦੀ ਫਿਲਮ ‘ਡੌਨ’ ਨੇ ਰਿਲੀਜ਼ ਦੇ 42 ਸਾਲ ਪੂਰੇ ਕਰ ਲਏ ਹਨ। ਇਹ ਫਿਲਮ ਬਲਾਕਬਸਟਰ ਸਾਬਿਤ ਹੋਈ ਸੀ ਅਤੇ ਇਸ ਦੇ ਲਈ ਅਮਿਤਾਭ ਬੱਚਨ ਨੂੰ ਫਿਲਮਫੇਅਰ ਐਵਾਰਡ ਮਿਲਿਆ ਸੀ। ਇਸ ਸਾਲ ਨੂਤਨ ਨੇ ਵੀ ਫਿਲਮਫੇਅਰ ਜਿੱਤਿਆ ਸੀ। ਬਿੱਗ ਬੀ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਹੈ।


ਬਿੱਗ ਬੀ ਨੇ ਇੰਸਟਾਗ੍ਰਾਮ ’ਤੇ ਨੂਤਨ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਅਮਿਤਾਭ ਨੇ ਤਸਵੀਰ ਨਾਲ ਇਕ ਖਾਸ ਕੈਪਸ਼ਨ ਵੀ ਲਿਖਿਆ,‘‘  ਡੌਨ ਦੇ 42 ਸਾਲ। ਨੂਤਨ ਜੀ ਨਾਲ ਮੈਨੂੰ ਵੀ ਬੈਸਟ ਫਿਲਮਫੇਅਰ ਦਾ ਐਵਾਰਡ ਮਿਲਿਆ ਸੀ। ‘ਡੌਨ’ ਦਾ ਨਿਰਮਾਣ ਨਰਿਮਨ ਈਰਾਨੀ ਨੇ ਕੀਤਾ ਸੀ।  ਬਦਕਿਸਮਤੀ ਨਾਲ ਉਨ੍ਹਾਂ ਦੀ ਮੌਤ ਇਕ ਭਿਆਨਕ ਹਾਦਸੇ ’ਚੋ ਹੋਈ ਸੀ। ਮੈਂ ਉਨ੍ਹਾਂ ਦੀ ਪਤਨੀ ਨੂੰ ਸਟੇਜ ’ਤੇ ਬੁਲਾਇਆ ਸੀ ਅਤੇ ਆਪਣਾ ਇਹ ਐਵਾਰਡ ਉਨ੍ਹਾਂ ਨੂੰ ਡੈਡੀਕੇਟ ਕਰ ਦਿੱਤਾ ਸੀ।’’


ਨੂਤਨ ਨੂੰ ਵੀ ਮਿਲਿਆ ਸੀ ਬੈਸਟ ਅਦਾਕਾਰਾ ਦਾ ਐਵਾਰਡ
ਦੱਸ ਦੇਈਏ ਕਿ ‘ਡੌਨ’ ਦੀ ਸਫਲਤਾ ਨੇ ਅਮਿਤਾਭ ਬੱਚਨ ਦੇ ਕਰੀਅਰ ’ਚ ਚਾਰ ਚੰਨ ਲਗਾ ਦਿੱਤੇ ਸਨ। ਉਨ੍ਹਾਂ ਦੀ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਫਿਲਮ ਦੇ ਗੀਤ ਵੀ ਸੁਪਰਹਿੱਟ ਰਹੇ ਸਨ।

 

ਇਹ ਵੀ ਪੜ੍ਹੋ: ਲੋਕਾਂ ਦੀ ਮਦਦ ਲਈ ਅੱਗੇ ਆਈ ਸਪਨਾ ਚੌਧਰੀ, ਜ਼ਮੀਨ ’ਤੇ ਬੈਠ ਬੇਲੀਆਂ ਪੂੜੀਆਂ


Tags: Amitabh BachchanAward CeremonyDonNutan

About The Author

manju bala

manju bala is content editor at Punjab Kesari