FacebookTwitterg+Mail

ਸਭ ਤੋਂ ਜ਼ਿਆਦਾ ਟੈਕਸ ਭਰਨ ਵਾਲੇ ਐਕਟਰ ਬਣੇ ਅਮਿਤਾਭ ਬੱਚਨ

amitabh bachchan shells out rs 70 crore as tax
13 April, 2019 12:21:03 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵਿੱਤ ਸਾਲ 2018-19 ਲਈ 70 ਕਰੋੜ ਰੁਪਏ ਕਰ ਦੇ ਰੂਪ 'ਚ ਜਮ੍ਹਾਂ ਕਰਵਾਏ ਹਨ। ਉਨ੍ਹਾਂ ਦੇ ਕਰੀਬੀ ਨੇ ਇਕ ਬਿਆਨ ਜ਼ਾਰੀ ਕਰਕੇ ਕਿਹਾ ਹੈ ''ਮਿਸਟਰ ਬੱਚਨ ਨੇ ਵਿੱਤ ਸਾਲ 2018-19 ਲਈ 70 ਕਰੋੜ ਕਰ ਵਜੋਂ ਦਿੱਤੇ ਹਨ।'' ਦੱਸ ਦਈਏ ਕਿ ਹਾਲ ਹੀ 'ਚ ਬਿੱਗ ਬੀ ਨੇ ਬਿਹਾਰ ਦੇ ਮੁਜ਼ੱਫਰਪੁਰ ਦੇ 2,084 ਕਿਸਾਨਾਂ ਦਾ ਕਰਜ਼ਾ ਦਿੱਤਾ। ਉਨ੍ਹਾਂ ਨੇ ਇਸ ਤੋਂ ਇਲਾਵਾ 14 ਫਰਵਰੀ ਨੂੰ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਸੀ।

ਇਸ ਸਾਲ ਉਹ 'ਬਦਲਾ' ਫਿਲਮ 'ਚ ਦਿਸੇ ਸਨ ਅਤੇ ਜਲਦ ਹੀ ਉਹ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਫਿਲਮ 'ਬ੍ਰਹਾਮਸਾਤਰ' 'ਚ ਦਿਸਣਗੇ। ਫਿਲਮ 'ਚ ਉਸ ਤੋਂ ਇਲਾਵਾ ਰਣਬੀਰ ਕਪੂਰ, ਆਲੀਆ ਭੱਟ, ਨਾਰਾਅਰਜੁਨ ਮੁੱਖ ਭੂਮਿਕਾ 'ਚ ਹਨ। ਫਿਲਮ ਕ੍ਰਿਸਮਸ ਦੇ ਖਾਸ ਮੌਕੇ 'ਤੇ ਰਿਲੀਜ਼ ਹੋਵੇਗੀ। 


Tags: Amitabh Bachchan70 CroreTaxMuzaffarpurBiharBadlaTaapsee PannuAmrita SinghTony LukeManav KaulTanveer Ghani

Edited By

Sunita

Sunita is News Editor at Jagbani.