FacebookTwitterg+Mail

ਕਾਰਤਿਕ ਆਰੀਅਨ ਦੀ ਕਈ ਸਾਲਾਂ ਦੀ ਖੁਆਇਸ਼ ਨੂੰ ਅਮਿਤਾਭ ਨੇ ਕੀਤਾ ਪੂਰਾ (ਵੀਡੀਓ)

amitabh bachchan sign autograph for kartik aaryan
25 September, 2019 08:57:23 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਚਾਕਲੇਟ ਹੀਰੋ ਕਾਰਤਿਕ ਆਰੀਅਨ ਬਹੁਤ ਜਲਦ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਕਾਰਤਿਕ ਆਰੀਅਨ ਅਤੇ ਬਿੱਗ ਬੀ ਪਹਿਲੀ ਵਾਰ ਕਿਸੇ ਪ੍ਰੋਜੈਕਟ 'ਤੇ ਇਕੱਠੇ ਕੰਮ ਕਰ ਰਹੇ ਹਨ। ਸ਼ੂਟਿੰਗ ਦੇ ਸੈੱਟ ਤੋਂ ਕਾਰਤਿਕ ਆਰੀਅਨ ਨੇ ਆਪਣੀ ਇਕ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਅਮਿਤਾਭ ਬੱਚਨ ਕਾਰਤਿਕ ਲਈ ਆਟੋਗ੍ਰਾਫ ਦਿੰਦੇ ਹੋਏ ਨਜ਼ਰ ਆ ਰਹੇ ਹਨ। ਬਿੱਗ ਬੀ ਨਾਲ ਖੜ੍ਹੇ ਹੋ ਕੇ ਆਟੋਗ੍ਰਾਫ ਦਿੰਦੇ ਦੇਖਕੇ ਕਾਰਤਿਕ ਆਰੀਅਨ ਕੁਝ ਭਾਵੁਕ ਹੋ ਗਏ ਤੇ ਅਮਿਤਾਭ ਬੱਚਨ ਦੇ ਗਲੇ ਲੱਗ ਗਏ।


ਦੱਸ ਦਈਏ ਕਿ ਕਾਰਤਿਕ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, 'ਅੱਜ ਖੁਸ਼ ਤੋਂ ਬਹੁਤ ਹੋਵੇਗੇ ਤੁਸੀਂ!! ਡਾਈ ਹਾਰਡ ਫੈਨ ਮੂਮੈਂਟ!! ਲੈਜੇਂਡ ਅਮਿਤਾਭ ਬੱਚਨ ਸਰ ਦੇ ਨਾਲ ਖੜ੍ਹੇ ਹੋਣਾ ਅਤੇ ਉਹ ਤੁਹਾਡੇ ਲਈ ਆਟੋਗ੍ਰਾਫ 'ਤੇ ਸਾਈਨ ਕਰਦੇ ਦੇਖਣਾ। ਤੁਹਾਡੇ ਨਾਲ ਸ਼ੂਟਿੰਗ ਕਰਨਾ ਬਹੁਤ ਸ਼ਾਨਦਾਰ ਰਿਹਾ ਸਰ ਪਰ ਹੁਣ ਇਹ ਦਿਲ ਮੰਗੇ ਮੋਰ…ਲਵ ਯੂ ਸਰ।' ਖਬਰਾਂ ਮੁਤਾਬਕ ਅਮਿਤਾਭ ਤੇ ਕਾਰਤਿਕ ਕਿਸੇ ਟੀ. ਵੀ. ਵਿਗਿਆਪਨ 'ਚ ਇਕੱਠੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਹੁਣ ਤੱਕ ਇਕ ਮਿਲੀਅਨ ਤੋਂ ਵੱਧ ਵਿਊਜ਼ ਇਸ ਵੀਡੀਓ ਨੂੰ ਮਿਲ ਚੁੱਕੇ ਹਨ।

 

 
 
 
 
 
 
 
 
 
 
 
 
 
 

Bucket list ✅ 🙏🏻 @amitabhbachchan Sir 🎥

A post shared by KARTIK AARYAN (@kartikaaryan) on Sep 21, 2019 at 8:21am PDT


Tags: Amitabh BachchanSign AutographKartik AaryanInstagram VideoViralBollywood Celebrity

Edited By

Sunita

Sunita is News Editor at Jagbani.