FacebookTwitterg+Mail

ਅਮਿਤਾਭ ਹੀ ਨਹੀਂ ਇਹ ਸਿਤਾਰੇ ਵੀ ਸ਼ੂਟਿੰਗ ਦੌਰਾਨ ਹੋ ਚੁੱਕੇ ਹਨ ਜ਼ਖਮੀ

amitabh bachchan to akshay kumar celebrities injured during film shooting
20 November, 2019 09:49:51 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਸਿਤਾਰਿਆਂ ਨੂੰ ਦੇਖ ਕੇ ਸਾਨੂੰ ਲੱਗਦਾ ਹੈ ਕਿ ਜ਼ਰੂਰ ਇਕ ਸ਼ਾਨਦਾਰ ਜ਼ਿੰਦਗੀ ਜੀਅ ਰਹੇ ਹਨ। ਕਰੋੜਾਂ ’ਚ ਖੇਡ ਰਹੇ ਹਨ ਪਰ ਇਸ ਦੇ ਪਿਛੇ ਦੀ ਮਿਹਨਤ ਕਿਸ ਨੂੰ ਪਤਾ ਹੈ। ਸ਼ਾਨਦਾਰ ਐਕਸ਼ਨ ਸੀਨ, ਸਟੈਂਟ ਕਰਦੇ ਹੋਏ ਬਾਲੀਵੁੱਡ ਹੀਰੋ ਦਿਲ ਜਿੱਤ ਲੈਂਦੇ ਹਨ ਪਰ ਕਈ ਵਾਰ ਇਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਤਾਂ ਬਹੁਤ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਜਾਂਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਸੈਲੀਬ੍ਰਿਟੀਜ਼ ਦੀਆਂ ਅਜਿਹੀਆਂ ਹੀ ਕੁਝ ਪ੍ਰੇਸ਼ਾਨੀਆਂ ਬਾਰੇ।

ਸ਼ਾਹਰੁਖ ਖਾਨ

ਸ਼ਾਹਰੁਖ ਖਾਨ ਦਾ ਸੱਟ ਨਾਲ ਡੂੰਘਾ ਨਾਅਤਾ ਹੈ। ਸ਼ੂਟਿੰਗ ਦੌਰਾਨ ਸ਼ਾਹਰੁਖ ਖਾਨ ਕਈ ਵਾਰ ਜ਼ਖ਼ਮੀ ਹੋ ਚੁੱਕੇ ਹਨ। ਸਾਲ 1993 ਦੀ ਫਿਲਮ ‘ਡਰ’ ਦੀ ਸ਼ੂਟਿੰਗ ਦੌਰਾਨ ਉਹ ਕਾਫੀ ਜ਼ਖਮੀ ਹੋ ਗਏ ਸਨ।
Punjabi Bollywood Tadka

ਜੌਨ ਅਬ੍ਰਾਹਮ

ਜੌਨ ਅਬ੍ਰਾਹਮ ਜਦੋਂ ‘ਸ਼ੂਟਆਊਟ ਏਟ ਵਡਾਲਾ’ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਉਸ ਦੌਰਾਨ ਉਹ ਕਾਫੀ ਜ਼ਖਮੀ ਹੋ ਗਏ ਸੀ।
Punjabi Bollywood Tadka

ਅਮਿਤਾਭ ਬੱਚਨ

ਫਿਲਮ ‘ਕੂਲੀ’ ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਜ਼ਖਮੀ ਹੋ ਗਏ ਸਨ। ਸ਼ੂਟਿੰਗ ਦੌਰਾਨ ਪੁਨੀਤ ਇਸਰ ਦਾ ਮੁੱਕਾ ਅਮਿਤਾਭ ਦੇ ਪੇਟ ’ਤੇ ਗਲਤੀ ਨਾਲ ਲੱਗ ਗਿਆ ਸੀ, ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ ਸੀ।
Punjabi Bollywood Tadka

ਅਕਸ਼ੈ ਕੁਮਾਰ

ਅਕਸ਼ੈ ਫਿਲਮਾਂ ’ਚ ਖੁਦ ਹੀ ਐਕਸ਼ਨ ਤੇ ਸਟੈਂਟ ਸੀਨ ਕਰਦੇ ਹਨ। ਅਕਸ਼ੈ ਕਈ ਫਿਲਮਾਂ ’ਚ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਹਨ।
Punjabi Bollywood Tadka

ਸਲਮਾਨ ਖਾਨ

ਇਸ ਲਾਈਨ ਵਿਚ ਦਬੰਗ ਖਾਨ ਸਲਮਾਨ ਖਾਨ ਵੀ ਆਉਂਦੇ ਹਨ। ਫਿਲਮ ‘ਵਾਂਟੇਡ’ ਦੇ ਇਕ ਸਟੰਟ ਸੀਨ ਦੌਰਾਨ ਸਲਮਾਨ ਖਾਨ ਜ਼ਖਮੀ ਹੋ ਗਏ ਸਨ। ਉਨ੍ਹਾਂ ਦੇ ਠੀਕ ਹੋਣ ਤੋਂ ਬਾਅਦ ਹੀ ਫਿਲਮ ਦੀ ਸ਼ੂਟਿੰਗ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ। ਇਹ ਫਿਲਮ ਸਾਲ 2009 ਵਿਚ ਰਿਲੀਜ਼ ਹੋਈ ਸੀ ਅਤੇ ਬਾਕਸ ਆਫਿਸ ’ਤੇ ਹਿੱਟ ਹੋਈ ਸੀ।
Punjabi Bollywood Tadka
 


Tags: Bollywood CelebritiesInjured During Film ShootingJohn AbrahamAkshay KumarAmitabh Bachchan

About The Author

Lakhan

Lakhan is content editor at Punjab Kesari