FacebookTwitterg+Mail

ਪੁਲਵਾਮਾ ਦੇ ਸ਼ਹੀਦਾਂ ਦੀ ਮਦਦ ਲਈ ਅੱਗੇ ਆਏ ਬਾਲੀਵੁੱਡ ਦੇ ਇਹ ਸਿਤਾਰੇ

amitabh bachchan to donate rs 5 lakh
17 February, 2019 04:33:23 PM

ਜਲੰਧਰ(ਬਿਊਰੋ)— ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਕਈ ਜਵਾਨ ਸ਼ਹੀਦ ਹੋ ਗਏ ਹਨ। ਇਸ ਹਮਲੇ ਦੀ ਹਰ ਪਾਸੇ ਤੋਂ ਨਿੰਦਾ ਹੋ ਰਹੀ ਹੈ । ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਹਰਕਤ ਕਰਕੇ ਦੇਸ਼ ਭਰ ਦੇ ਲੋਕਾਂ 'ਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ । ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਇਸ ਹਮਲੇ ਦੀ ਨਿੰਦਿਆ ਕੀਤੀ ਹੈ ਪੀੜਤ ਪਰਿਵਾਰਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪਰ ਇਸ ਸਭ ਦੇ ਚਲਦੇ ਬਿੱਗ ਬੀ ਯਾਨੀ ਅਮਿਤਾਭ ਬੱਚਨ ਨੇ ਸ਼ਹੀਦਾ ਦੇ ਪਰਿਵਾਰਾਂ ਦੀ ਮਾਲੀ ਮਦਦ ਕਰਨ ਦਾ ਐਲਾਨ ਕੀਤਾ ਹੈ।

ਅਮਿਤਾਭ ਬੱਚਨ ਨੇ ਇਸ ਹਮਲੇ 'ਚ ਸ਼ਹੀਦ ਹੋਏ ਹਰ ਜਵਾਨ ਦੇ ਪਰਿਵਾਰ ਨੂੰ 5-5 ਲੱਖ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ । ਕੁੱਲ ਰਕਮ ਦੀ ਗੱਲ ਕੀਤੀ ਜਾਵੇ ਤਾਂ ਇਹ ਲਗਭਗ 3  ਕਰੋੜ ਬਣਦੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗਾਇਕ ਰਣਜੀਤ ਬਾਵਾ ਤੇ ਗਾਇਕ ਐਮੀ ਵਿਰਕ ਨੇ ਪੰਜਾਬ ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ 'ਉੜੀ' ਫਿਲਮ ਦੇ ਨਿਰਮਾਤਾ ਰੌਨੀ ਸਕਰੂਵਾਲਾ ਨੇ ਟਵੀਟ ਕਰ ਕਿਹਾ,''ਟੀਮ ਉੜੀ ਆਰਮੀ ਫੈਮਿਲੀ ਵੈਲਫੇਅਰ ਫੰਡ ਨੂੰ ਇਕ ਕਰੋੜ ਰੁਪਏ ਦਿੰਦੀ ਹੈ। ਅਸੀਂ ਇਹ ਵੀ ਉਮੀਦ ਕਰਾਂਗੇ ਕਿ ਇਹ ਰਾਸ਼ੀ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਪਰਿਵਾਰਾਂ ਨੂੰ ਮਿਲੇ। ਅਸੀਂ ਲੋਕਾਂ ਨੂੰ ਰਿਕਵੈਸਟ ਕਰਦੇ ਹਾਂ ਕਿ ਉਹ ਸਾਰੇ ਇਸ ਮੁਸ਼ਕਲ ਸਮੇਂ 'ਚ ਜਵਾਨਾਂ ਦਾ ਸਾਥ ਦੇਣ।''

ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਨੇ ਕੁਝ ਸਮਾਂ ਪਹਿਲਾਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ 'ਭਾਰਤ ਕੇ ਵੀਰ' ਨਾਮ ਨਾਲ ਇਕ ਵੈੱਬਸਾਈਟ ਦਾ ਨਿਰਮਾਣ ਕਰਵਾਇਆ ਸੀ, ਜਿਸ ਦੇ ਰਾਹੀਂ ਭਾਰਤੀ ਫੌਜੀਆਂ ਅਤੇ ਸੁਰੱਖਿਆ ਬਲਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਜਾ ਸਕਦੀ ਹੈ। ਅਕਸ਼ੈ ਨੇ ਟਵਿਟਰ 'ਤੇ ਅਪੀਲ ਕਰਦੇ ਹੋਏ ਲਿਖਿਆ ਹੈ, ''ਪੁਲਵਾਮਾ ਇਕ ਅਜਿਹੀ ਘਟਨਾ ਹੈ, ਜਿਸ ਨੂੰ ਨਾ ਅਸੀਂ ਭੁੱਲ ਸਕਦੇ ਹਾਂ ਅਤੇ ਨਾ ਹੀ ਭੁੱਲਾਂਗੇ। ਅਸੀਂ ਸਾਰੇ ਦੁੱਖੀ ਹਾਂ ਅਤੇ ਇਹੀ ਸਮਾਂ ਹੈ ਕੁਝ ਕਰਨ ਦਾ। ਇਸ ਲਈ ਹੁਣੇ ਕਰੋ, ਪੁਲਵਾਮਾ ਦੇ ਸ਼ਹੀਦਾਂ ਲਈ ਦਾਨ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਇਸ ਤੋਂ ਬਿਹਤਰ ਸਮਾਂ ਕੋਈ ਹੋਰ ਨਹੀਂ ਹੋ ਸਕਦਾ ਅਤੇ ਆਪਣਾ ਸਮਰਥਨ ਦਿਖਾਓ। ''

ਅਕਸ਼ੈ ਨੇ ਲਿਖਿਆ,''ਇਹੀ ਇਕ ਆਧਿਕਾਰਿਕ ਵੈੱਬਸਾਈਟ ਹੈ। ਇਸ ਤੋਂ ਇਲਾਵਾ ਕਿਸੇ ਹੋਰ ਫਰਜ਼ੀ ਸਾਈਟਸ ਦੇ ਸ਼ਿਕਾਰ ਨਾ ਬਣੋ। ਕੁਝ ਤਕਨੀਕੀ ਖਰਾਬੀ ਕਾਰਨ 'ਭਾਰਤ ਕੇ ਵੀਰ' ਨਾਲ ਯੋਗਦਾਨ ਕਰਨ 'ਚ ਮੁਸ਼ਕਲ ਆ ਸਕਦੀ ਹੈ, ਪਰ ਗ੍ਰਹਿ ਮੰਤਰਾਲਾ ਇਸ ਨੂੰ ਠੀਕ ਕਰਨ ਲਈ ਕਦਮ ਉਠਾ ਰਿਹਾ ਹੈ।


Tags: Amitabh BachchanPulwama Terror Attack Bollywood Celebrity News Akshay Kumar ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.