FacebookTwitterg+Mail

'ਕੋਰੋਨਾ' ਕਹਿਰ ਦੌਰਾਨ 1 ਲੱਖ ਲੋਕਾਂ ਨੂੰ ਪੂਰਾ ਮਹੀਨਾ ਖਾਣਾ ਖਵਾਉਣਗੇ ਅਮਿਤਾਭ ਬੱਚਨ

amitabh bachchan to provide monthly ration to 1 lakh daily wage workers
06 April, 2020 08:20:14 AM

ਜਲੰਧਰ (ਵੈੱਬ ਡੈਸਕ) - ਹਿੰਦੀ ਸਿਨੇਮਾ ਦੇ ਮਹਾਨਾਇਕ ਅਮਿਤਾਭ ਬੱਚਨ ਆਖਿਰਕਾਰ ਦੈਨਿਕ ਵੇਤਨਭੋਗੀ ਕਰਮਚਾਰੀਆਂ ਦੀ ਮਦਦ ਲਈ ਸਾਹਮਣੇ ਆ ਹੀ ਗਏ। ਜਦੋ ਤੋਂ ਦੇਸ਼ ਵਿਚ 'ਕੋਰੋਨਾ ਵਾਇਰਸ' ਕਾਰਨ ਹਾਲਾਤ ਖਰਾਬ ਹੋਏ ਹਨ, ਉਦੋ ਤੋਂ ਅਮਿਤਾਭ ਨੂੰ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ। ਅੰਤ  ਵਿਚ ਨਾ ਸਿਰਫ ਉਹ ਸਾਹਮਣੇ ਆਏ ਸਗੋਂ ਆਪਣੇ ਨਾਲ ਉਹ ਸਿਨੇਮਾ ਦੇ ਕਈ ਵੱਡੇ ਅਭਿਨੇਤਾ ਅਤੇ ਅਭਿਨੇਤਰੀਆਂ ਨੂੰ ਵੀ ਨਾਲ ਲੈ ਕੇ ਆਏ ਹਨ। 

'ਕੋਰੋਨਾ ਵਾਇਰਸ' ਦੀ ਖ਼ਤਰਨਾਕ ਸਥਿਤੀ ਸਮਝਦੇ ਹੋਏ ਅਮਿਤਾਭ ਨੇ ਇਕ ਪਹਿਲ ਸ਼ੁਰੂ ਕੀਤੀ ਹੈ, ਜਿਸਦਾ ਨਾਂ 'ਵੀ ਆਰ ਵਨ' (ਅਸੀਂ ਇਕ ਹਾਂ) ਹੈ। ਇਸ ਪਹਿਲ ਨੂੰ ਸੋਨੀ ਪਿਕਚਰਸ ਨੈੱਟਵਰਕਸ ਅਤੇ ਕਲਿਆਣ ਜਿਊਲਰਸ ਨੇ ਸਮਰਥਨ ਦਿੱਤਾ ਹੈ। ਇਸ ਪਹਿਲ ਦੇ ਜ਼ਰੀਏ ਦੇਸ਼ ਦੇ ਇਕ ਲੱਖ ਦੈਨਿਕ ਵੇਤਨਭੋਗੀ ਕਰਮਚਾਰੀਆਂ ਨੂੰ ਇਕ ਮਹੀਨੇ ਤਕ ਰਾਸ਼ਨ ਦਿੱਤਾ ਜਾਵੇਗਾ। ਇਸ ਪਹਿਲ ਦੇ ਤਹਿਤ ਕੁਝ ਕਿਰਾਏ ਦੀਆਂ ਦੁਕਾਨਾਂ ਅਤੇ ਸੁਪਰ ਮਾਰਕਿਟਾਂ ਨਾਲ ਹੱਥ ਮਿਲਾਇਆ ਗਿਆ ਹੈ, ਜਿਸ ਦੇ ਜ਼ਰੀਏ ਕਰਮਚਾਰੀਆਂ ਤਕ ਰਾਸ਼ਨ ਦੀ ਵਿਵਸਥਾ ਕਰਨਗੇ। ਉਨ੍ਹਾਂ ਕਿਰਾਏ ਦੀਆਂ ਦੁਕਾਨਾਂ ਤੋਂ ਸਮਾਨ ਖਰੀਦਣ ਲਈ ਕਰਮਚਾਰੀਆਂ ਨੂੰ ਇਕ ਡਿਜ਼ੀਟਲ ਬਾਰਕੋਡ ਕੂਪਨ ਦਿੱਤਾ ਜਾਵੇਗਾ, ਜੋ ਉਨ੍ਹਾਂ ਦੇ ਰਾਸ਼ਨ ਪ੍ਰਾਪਤ ਕਰਨ ਪ੍ਰਾਪਤ ਕਰਨ ਵਿਚ ਪੈਸੇ ਦਾ ਕੰਮ ਕਰੇਗਾ। ਇਸਤੋਂ ਇਲਾਵਾ ਜ਼ਰੂਰਤਮੰਦ ਲੋਕਾਂ ਨੂੰ ਪੈਸੇ ਵੀ ਦਿੱਤੇ ਜਾਣ ਦੀ ਯੋਜਨਾ ਹੈ।  

ਇਸ ਬਾਰੇ ਸੋਨੀ ਪਿਕਚਰਸ ਨੈੱਟਵਰਕਸ ਇੰਡੀਆ ਦੇ ਸੀ. ਈ.ਓ. ਅਤੇ ਮੈਨੇਜਿੰਗ ਡਾਇਰੈਕਟਰ ਅਨ.ਪੀ. ਸਿੰਘ ਨੇ ਕਿਹਾ, ''ਅਸੀਂ ਸਾਰੇ ਇਸ ਮਹਾਮਾਰੀ ਨਾਲ ਲੜ ਰਹੇ ਹਨ। ਇਸ ਲਈ ਸੋਨੀ ਪਿਕਚਰਸ ਨੈੱਟਵਰਕਸ ਨੇ ਅਮਿਤਾਭ ਦੀ ਫਿਲਮ ਅਤੇ ਟੈਲੀਵਿਜ਼ਨ ਦੇ ਦੈਨਿਕ ਵੇਤਨ ਭੋਗੀਆਂ ਦੀ ਮਦਦ ਕਰਨ ਦੀ ਮੁਹਿੰਮ ਵਿਚ ਸਾਥ ਦੇਣ ਦਾ ਵਾਅਦਾ ਕੀਤਾ ਹੈ। ਅਸੀਂ ਘੱਟੋਂ-ਘੱਟ 50 ਹਜ਼ਾਰ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਕ ਮਹੀਨੇ ਤਕ ਦਾ ਰਾਸ਼ਨ ਮੁਹਇਆ ਕਰਵਾਗੇ।'' ਉਥੇ ਹੀ ਕਲਿਆਣ ਜਿਊਲਰਸ ਦੇ ਐੱਮ.ਡੀ ਅਤੇ ਚੇਅਰਮੈਨ ਟੀ.ਐਸ. ਕਲਿਆਣਰਾਮਨ ਨੇ ਕਿਹਾ, ''ਇਸ ਸਾਡੀ ਪ੍ਰੀਖਿਆ ਦਾ ਸਮਾਂ ਹੈ, ਇਸ ਲਈ ਅਸੀਂ ਅਮਿਤਾਭ ਅਤੇ ਸੋਨੀ ਪਿਕਚਰਸ ਨੈੱਟਵਰਕਸ ਇੰਡੀਆ ਨਾਲ ਮਿਲ ਕੇ 50  ਹਜ਼ਾਰ ਦੈਨਿਕ ਭੋਗੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਕ ਮਹੀਨੇ ਤਕ ਦਾ ਰਾਸ਼ਨ ਦੇਣ ਦਾ ਫੈਸਲਾ ਕੀਤਾ ਹੈ।''    


Tags: Covid 19CoronavirusAmitabh BachchanProvide Monthly Ration1 LakhDaily Wage Workers

About The Author

sunita

sunita is content editor at Punjab Kesari