FacebookTwitterg+Mail

ਮਹਾਨਾਇਕ ਨੇ ਡਰੀਮ ਗਰਲ ਨੂੰ ਇਹ ਪੁਰਾਣੀ ਤਸਵੀਰ ਸਾਂਝੀ ਕਰ ਦਿੱਤੀਆਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ

amitabh bachchan wish happy birthday to hema malini
16 October, 2017 04:15:21 PM

ਮੁੰਬਈ (ਬਿਊਰੋ)— 'ਡਰੀਮ ਗਰਲ' ਹੇਮਾ ਮਾਲਿਨੀ ਨੂੰ ਮਹਾਨਾਇਕ ਅਮਿਤਾਭ ਬੱਚਨ ਨੇ ਅੱਜ ਉਨ੍ਹਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਹੇਮਾ ਦਾ ਅੱਜ 69ਵਾਂ ਜਨਮਦਿਨ ਹੈ। ਹੇਮਾ ਦਾ ਜਨਮ 16 ਅਗਸਤ 1948 ਨੂੰ ਇਕ ਤਾਮਿਲ ਪਰਿਵਾਰ 'ਚ ਹੋਇਆ ਸੀ।
ਬਿੱਗ ਬੀ ਨੇ ਜਯਾ ਬੱਚਨ, ਆਪਣੀ ਤੇ ਹੇਮਾ ਦੀ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, 'Its her birthday today .. HEMA Ji 's.. and an association as old as this picture and more ..'

 

A post shared by Amitabh Bachchan (@amitabhbachchan) on

ਇਸ ਤੋਂ ਪਹਿਲਾਂ ਹੇਮਾ ਦੀ ਬੇਟੀ ਤੇ ਅਭਿਨੇਤਰੀ ਈਸ਼ਾ ਦਿਓਲ ਨੇ ਵੀ ਅੱਜ ਸਵੇਰੇ ਆਪਣੀ ਮਾਂ ਨਾਲ ਇਕ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਉਨ੍ਹਾਂ ਲਿਖਿਆ, 'ਜਨਮਦਿਨ ਮੁਬਾਰਕ ਹੋਵੇ ਮਾਂ... ਭਗਵਾਨ ਤੁਹਾਡੇ ਉੱਪਰ ਆਪਣਾ ਆਸ਼ੀਰਵਾਦ ਬਣਾਈ ਰੱਖੇ... ਸਿਹਤਮੰਦ ਤੇ ਖੁਸ਼ ਰਹੋ... ਅਸੀਂ ਸਾਰੇ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਹਾਂ।'
'ਸ਼ੋਅਲੇ', 'ਡਰੀਮ ਗਰਲ', 'ਦਿ ਬਰਨਿੰਗ ਟਰੇਨ', 'ਸੀਤਾ ਔਰ ਗੀਤਾ', 'ਸੱਤੇ ਪੇ ਸੱਤਾ', 'ਬਾਗਬਾਨ' ਆਦਿ ਹੇਮਾ ਦੇ ਕਰੀਅਰ ਦੀਆਂ ਹਿੱਟ ਫਿਲਮਾਂ ਹਨ। ਹੇਮਾ ਫਿਲਮ ਜਗਤ ਦੇ ਵੱਡੇ ਪੁਰਸਕਾਰਾਂ ਤੋਂ ਇਲਾਵਾ ਭਾਰਤ ਦੇ ਸਰਵਉੱਚ ਸਨਮਾਨਾਂ 'ਚੋਂ ਇਕ 'ਪਦਮਸ਼੍ਰੀ' ਨਾਲ ਵੀ ਸਨਮਾਨਿਤ ਕੀਤੀ ਜਾ ਚੁੱਕੀ ਹੈ।


Tags: Amitabh Bachchan Hema Malini Birthday Instagram Dream Girl Esha Deol