FacebookTwitterg+Mail

ਰਿਸ਼ੀ ਕਪੂਰ ਨੂੰ ਯਾਦ ਕਰਕੇ ਭਾਵੁਕ ਹੋਏ ਅਮਿਤਾਭ, ਦੋਸਤ 'ਚਿੰਟੂ' ਲਈ ਆਖੀ ਇਹ ਗੱਲ (ਵੀਡੀਓ)

amitabh get emotional in i for india after talk about late actor rishi
04 May, 2020 12:34:28 PM

ਮੁੰਬਈ (ਵੈੱਬ ਡੈਸਕ) — ਇਰਫਾਨ ਕਾਹਨ ਅਤੇ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਸਿਨੇਮਾ ਜਗਤ ਨੇ 2 ਮਹਾਨ ਕਲਾਕਾਰ ਹਮੇਸ਼ਾ ਲਈ ਗੁਆ ਲਏ ਹਨ। ਦੋਵਾਂ ਅਭਿਨੇਤਾਵਾਂ ਦੇ ਦਿਹਾਂਤ ਨਾਲ ਫਿਲਮ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ। ਰਿਸ਼ੀ ਕਪੂਰ ਅਤੇ ਇਰਫਾਨ ਖਾਨ ਦੋਵੇ ਹੀ ਨਾ ਸਿਰਫ ਆਪਣੇ ਦਮਦਾਰ ਅਭਿਨੈ ਲਈ ਜਾਣੇ ਜਾਂਦੇ ਸਨ ਸਗੋਂ ਆਪਣੇ ਬੇਬਾਕ ਅੰਦਾਜ਼ ਲਈ ਵੀ ਮਸ਼ਹੂਰ ਸਨ। ਦੋਵਾਂ ਦਾ ਅਚਾਨਕ ਅਲਵਿਦਾ ਕਹਿਣਾ ਫੈਨਜ਼ ਦੇ ਨਾਲ-ਨਾਲ ਸਿਤਾਰਿਆਂ ਨੂੰ ਝਟਕਾ ਦੇ ਗਿਆ ਹੈ। ਅਜਿਹੇ ਵਿਚ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਨਾਂ ਨੂੰ ਯਾਦ ਕਰਨ ਦਾ ਸਿਲਸਿਲਾ ਹਾਲੇ ਤਕ ਜਾਰੀ ਹੈ। 
ਐਤਵਾਰ ਨੂੰ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਿੰਦੀ ਫਿਲਮ ਜਗਤ ਤੇ ਦੁਨੀਆ ਭਰ ਦੇ 85 ਕਲਾਕਾਰਾਂ ਨੇ ਮਿਲ ਕੇ 'ਵਰਚੁਅਲ ਕੰਸਰਟ ਆਈ ਫ਼ਾਰ ਇੰਡੀਆ' ਦਾ ਆਯੋਜਨ ਕੀਤਾ। ਫੇਸਬੁੱਕ 'ਤੇ 4 ਘੰਟੇ 20 ਮਿੰਟ ਚਲੇ ਇਸ ਕੰਸਰਟ ਦੀ ਮਦਦ ਕਰੋੜਾਂ ਰੁਪਏ ਦੀ ਸਹਾਇਤਾ ਰਾਸ਼ੀ ਇਕੱਠੀ ਕੀਤੀ ਗਈ ਹੈ। ਇਸ ਵਿਚ ਆਨਲਾਇਨ 14 ਹਜ਼ਾਰ ਲੋਕਾਂ ਨੇ ਡੋਨੇਟ ਕੀਤਾ, ਜਿਸ ਦੀ ਮਦਦ ਨਾਲ 3 ਕਰੋੜ 70 ਲੱਖ ਤੋਂ ਵੀ ਜ਼ਿਆਦਾ ਰੁਪਏ ਇਕੱਠੇ ਹੋਏ। ਇਸੇ ਕੰਸਰਟ ਦਾ ਹਿੱਸਾ ਅਮਿਤਾਭ ਬੱਚਨ ਵੀ ਬਣੇ। ਅਮਿਤਾਭ ਨੇ ਇਸ ਦੌਰਾਨ ਇਕ ਚਿੱਠੀ ਪੜੀ, ਜਿਸ ਵਿਚ ਉਨ੍ਹਾਂ ਨੇ ਰਿਸ਼ੀ ਕਪੂਰ ਨੂੰ ਲੈ ਕੇ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ। ਕੰਸਰਟ ਵਿਚ ਅਮਿਤਾਭ ਬੱਚਨ ਨੇ ਰਿਸ਼ੀ ਕਪੂਰ ਦੇ ਨਾਲ ਆਪਣੀ ਪਹਿਲੀ ਮੁਲਾਕਾਤ ਤੋਂ ਲੈ ਕੇ ਉਨ੍ਹਾਂ ਦੇ ਦਾਦਾ ਅਤੇ ਮਸ਼ਹੂਰ ਅਭਿਨੇਤਾ-ਫਿਲਮਕਾਰ ਪ੍ਰਿਥਵੀਰਾਜ ਕਪੂਰ ਬਾਰੇ ਗੱਲ ਕੀਤੀ। ਬਿੱਗ ਬੀ ਨੇ ਦੱਸਿਆ ਕਿ ਉਨ੍ਹਾਂ ਨੇ ਰਿਸ਼ੀ ਕਪੂਰ ਨੂੰ ਪਹਿਲੀ ਵਾਰ ਉਨ੍ਹਾਂ ਦੇ ਚੈਮਬੁਰ ਸਥਿਤ ਘਰ ਦੇਖਿਆ ਸੀ।  

ਦੱਸ ਦੇਈਏ ਕਿ ਇਸ ਕੰਸਰਟ ਦੇ ਜਰੀਏ ਆਉਣ ਵਾਲਾ ਪੂਰਾ ਪੈਸਾ 'ਗਿਵ ਇੰਡੀਆ' ਵਲੋਂ ਪ੍ਰਬੰਧਨ ਕੀਤੇ ਜਾਣ ਵਾਲੇ ਕੋਵਿਡ ਰਿਸਪਾਂਸ ਫੰਡ ਨੂੰ ਗਿਆ ਹੈ। ਇਨ੍ਹਾਂ ਪੈਸਿਆਂ ਦੀ ਮਦਦ ਨਾਲ ਸਿਹਤ ਕਰਮਚਾਰੀਆਂ ਲਈ ਪੀ. ਪੀ. ਈ. ਕਿੱਟਾਂ ਅਤੇ ਖਾਣਾ, ਰਾਸ਼ਨ, ਦਿਹਾੜੀ ਅਤੇ ਪਰਵਾਸੀ ਮਜ਼ਦੂਰਾਂ ਲਈ ਨਕਦ ਰਾਹਤ ਦਿੱਤੀ ਜਾਵੇਗੀ। ਐਤਵਾਰ ਸ਼ਾਮ ਨੂੰ 7:30 ਵਜੇ ਚਲੇ ਇਸ ਕੰਸਰਟ ਨੂੰ 4.6 ਕਰੋੜ ਲੋਕਾਂ ਨੇ ਦੇਖਿਆ। ਇਸ  ਵਿਚ 85 ਭਾਰਤੀ ਅਤੇ ਦੁਨੀਆ ਭਰ ਦੇ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਦਿੱਤੀ। ਇਸ ਕੰਸਰਟ ਦੀ ਖਾਸ ਗੱਲ ਇਹ ਸੀ ਕਿ ਇਸ ਵਿਚ ਕੋਈ ਵੀ ਸਿਤਾਰਾ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਿਆ। ਇਸ ਕੰਸਰਟ ਵਿਚ ਭਾਰਤੀ ਕਲਾਕਾਰਾਂ ਵਿਚੋਂ ਏ. ਆਰ. ਰਹਿਮਾਨ, ਸ਼ਾਹਰੁਖ ਖਾਨ, ਆਮਿਰ ਖਾਨ, ਐਸ਼ਵਰਿਆ ਰਾਏ ਬੱਚਨ, ਅਕਸ਼ੈ ਕੁਮਾਰ, ਆਲੀਆ ਭੱਟ, ਅਨੁਸ਼ਕਾ ਸ਼ਰਮਾ, ਆਰਿਜੀਤ ਸਿੰਘ, ਆਯੂਸ਼ਮਾਨ ਖੁਰਾਣਾ, ਵਿਰਾਟ ਕੋਹਲੀ, ਗੁਲਜ਼ਾਰ, ਜਾਵੇਦ ਅਖਤਰ, ਰਿਤਿਕ ਰੌਸ਼ਨ, ਕਰਨ ਜੌਹਰ, ਕਪਿਲ ਸ਼ਰਮਾ, ਜੋਇਆ ਅਖਤਰ, ਪ੍ਰਿਯੰਕਾ ਚੋਪੜਾ, ਰਣਵੀਰ ਸਿੰਘ, ਕੈਟਰੀਨਾ ਕੈਫ ਅਤੇ ਸਾਨੀਆ ਮਿਰਜ਼ਾ ਵਰਗੇ ਸਿਤਾਰੇ ਸ਼ਾਮਿਲ ਸਨ।    
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਪੋਸਟਾਂ ਸ਼ੇਅਰ ਕੀਤੀਆਂ ਹਨ ਅਤੇ ਰਿਸ਼ੀ ਕਪੂਰ ਤੇ ਇਰਫਾਨ ਖਾਨ ਨੂੰ ਯਾਦ ਕੀਤਾ ਹੈ। ਇਕ ਪੋਸਟ ਵਿਚ ਅਮਿਤਾਭ ਬੱਚਨ ਨੇ ਰਿਸ਼ੀ ਕਪੂਰ ਅਤੇ ਇਰਫਾਨ ਖਾਨ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਕ ਪੋਸਟ ਵਿਚ ਅਮਿਤਾਭ ਬੱਚਨ ਨੇ ਰਿਸ਼ੀ ਕਪੂਰ ਅਤੇ ਇਰਫਾਨ ਖਾਨ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। 


Tags: Amitabh BachchanEmotionalMusical TributeRishi KapoorIrrfan KhanI For India Concert85 Bollywood StarsHollywood Celebs Raised FundsCoronavirusCovid 19Relief Efforts

About The Author

sunita

sunita is content editor at Punjab Kesari