FacebookTwitterg+Mail

ਵਿਵੇਕ ਓਬਰਾਏ ਤੋਂ ਬਦਲਾ ਲੈਣ ਲਈ ਨਿਕਲੇ ਅਮਿਤਾਭ, ਅਭਿਸ਼ੇਕ ਤੇ ਸਲਮਾਨ

amitabh salman abhishek react to vivek oberoi controversial tweet
21 May, 2019 03:25:05 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਵਿਵੇਕ ਓਬਰਾਏ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦਰਅਸਲ, ਸੋਮਵਾਰ ਨੂੰ ਵਿਵੇਕ ਓਬਰਾਏ ਨੇ ਤਿੰਨ ਤਸਵੀਰਾਂ ਵਾਲਾ ਇਕ ਮੀਮ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਸੀ। ਮੀਮ ਤਿੰਨ ਹਿੱਸਿਆ-ਓਪੀਨੀਅਨ ਪੋਲ, ਐਗਜ਼ਿਟ ਪੋਲ ਅਤੇ ਰਿਜਲਟ (ਨਤੀਜੇ) 'ਚ ਵੰਡਿਆ ਸੀ। ਓਪੀਨੀਅਲ ਪੋਲ 'ਚ ਐਸ਼ਵਰਿਆ ਸਲਮਾਨ ਨਾਲ ਨਜ਼ਰ ਆ ਰਹੀ ਸੀ, ਐਗਜਿਟ ਪੋਲ 'ਚ ਵਿਵੇਕ ਓਬਰਾਏ ਨਾਲ ਅਤੇ ਨਤੀਜਿਆਂ 'ਚ ਉਹ ਅਭਿਸ਼ੇਕ ਬੱਚਨ ਅਤੇ ਆਰਾਧਿਆ ਨਾਲ ਨਜ਼ਰ ਆ ਰਹੀ ਸੀ। ਵਿਵੇਕ ਓਬਰਾਏ ਦੇ ਇਸ ਮੀਮ ਤੋਂ ਬਾਅਦ ਉਨ੍ਹਾਂ ਨੂੰ ਕਈ ਸਟਾਰਜ਼ ਨੇ ਖਰੀਆਂ-ਖੋਟੀਆਂ ਵੀ ਸੁਣਾਈਆਂ।


ਇਸ ਤੋਂ ਬਾਅਦ ਵਿਵੇਕ ਓਬਰਾਏ ਨੇ ਮੁਆਫੀ ਵੀ ਮੰਗੀ ਅਤੇ ਟਵੀਟ ਵੀ ਡਿਲੀਟ ਕਰ ਦਿੱਤਾ ਪਰ ਹੁਣ ਇਕ ਨਵਾਂ ਮੀਮ ਸਾਹਮਣੇ ਆਇਆ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਮੀਮ 'ਚ ਤੁਸੀਂ ਅਮਿਤਾਭ ਬੱਚਨ, ਸਲਮਾਨ ਖਾਨ ਅਤੇ ਅਭਿਸ਼ੇਕ ਬੱਚਨ ਵਿਵੇਕ ਤੋਂ ਬਦਲਾ ਲੈਣ ਜਾ ਰਹੇ ਹਨ। ਇਹ ਮੀਮ ਮਜ਼ਾਕੀਆਂ ਅੰਦਾਜ਼ 'ਚ ਬਣਾਇਆ ਗਿਆ ਹੈ, ਜੋ ਕਿ ਵਿਵੇਕ ਦੇ ਟਵੀਟ ਤੋਂ ਬਾਅਦ ਬਣਾਇਆ ਗਿਆ ਹੈ। ਇਸ ਮੀਮ 'ਚ ਤੁਸੀਂ ਦੇਖ ਸਕਦੇ ਹੋ ਕਿ ਅਮਿਤਾਭ ਬੱਚਨ, ਅਭਿਸ਼ੇਕ ਬੱਚਨ ਅਤੇ ਸਲਮਾਨ ਖਾਨ ਇਕ ਹੀ ਬਾਈਕ 'ਤੇ ਬੈਠੇ ਹੋਏ ਹਨ ਅਤੇ ਲੋਕ ਇਸ ਮੀਮ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ।


Tags: Amitabh BachchanSalman KhanAbhishek BachchanReactVivek OberoiBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.